nabaz-e-punjab.com

ਕਕਰਾਲੀ ਕੁਸ਼ਤੀ ਦੰਗਲ: ਜਤਿੰਦਰ ਪਥਰੇੜੀ ਜੱਟਾਂ ਤੇ ਕਲਵਿੰਦਰ ਭੁੱਟਾ ਵਿੱਚ ਬਰਾਬਰ ਪਹਿਲੀ ਝੰਡੀ ਦੀ ਕੁਸ਼ਤੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਅਗਸਤ:
ਇੱਥੋਂ ਦੇ ਨੇੜਲੇ ਪਿੰਡ ਕਕਰਾਲੀ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 33ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਪ੍ਰਬੰਧਕਾਂ ਗੁਰਪ੍ਰੀਤ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਦੰਗਲ ਵਿੱਚ 300 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਛਿੰਝ ਦੀ ਕੁਮੈਂਟਰੀ ਕੁਲਵੀਰ ਕਾਈਨੌਰ, ਨਾਜਰ ਸਿੰਘ ਅਤੇ ਮੰਚ ਤੋਂ ਜਸਦੇਵ ਸਿੰਘ ਜੱਸਾ ਨੇ ਲੱਛੇਦਾਰ ਬੋਲਾਂ ਨਾਲ ਕੁਮੈਂਟਰੀ ਕੀਤੀ ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਜਤਿੰਦਰ ਪਥਰੇੜੀ ਜੱਟਾਂ ਅਤੇ ਕੁਲਵਿੰਦਰ ਭੁੱਟਾ ਵਿਚਕਾਰ ਬਰਾਬਰ ਰਹੀ ਅਤੇ ਦੂਜੀ ਝੰਡੀ ਦੀ ਕੁਸ਼ਤੀ ਬਿੰਦੂ ਕਾਈਨੌਰ ਅਤੇ ਕਮਲ ਮੁਸ਼ਕਾਬਾਦ ਵਿਚਕਾਰ ਹੋਈ ਤੇ ਕਰਨ ਬਿੰਦੂ ਕਾਈਨੌਰ ਨੇ ਇਹ ਕੁਸ਼ਤੀ ਜਿੱਤੀ।
ਇਸੇ ਤਰ੍ਹਾਂ ਹੋਰ ਮੁਕਾਬਲਿਆਂ ਵਿੱਚ ਜੈਦੀਪ ਡੂਮਛੇੜੀ ਨੇ ਪੰਡਿਤ ਰਾਈਵਾਲ ਨੂੰ, ਕਾਲਾ ਚਮਕੌਰ ਸਾਹਿਬ ਨੇ ਅਸ਼ੋਕ ਦੋਰਾਹਾ ਨੂੰ, ਜੁਝਾਰ ਚਮਕੌਰ ਸਾਹਿਬ ਨੇ ਅਜੀਤ ਨੂੰ, ਜਸਪ੍ਰੀਤ ਢਿੱਲਵਾਂ ਨੇ ਕਾਲਾ ਕੰਸਾਲਾ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਹਰਜਿੰਦਰ ਸਿੰਘ ਗਿੱਲ ਡੀ. ਐਸ. ਪੀ., ਹਰਪਾਲ ਸਿੰਘ ਚੇਅਰਮੈਨ ਬਲਾਕ ਸੰਮਤੀ, ਬਿੱਟੂ ਕੰਗ ਐਮ.ਸੀ, ਬਾਵਾ ਸਰਪੰਚ ਸਮਾਣਾ, ਗੁਰਮਿੰਦਰ ਸਿੰਘ ਪ੍ਰਧਾਨ ਯੂਥ ਕਾਂਗਰਸ, ਅਵਤਾਰ ਸਿੰਘ ਸਿੱਧੂ, ਕੁਲਦੀਪ ਸਿੰਘ ਸਰਪੰਚ, ਗੁਰਮੇਲ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ ਇਟਲੀ, ਕੁਲਵਿੰਦਰ ਸਿੰਘ ਬਿੱਲੂ, ਸੁੱਖਾ ਇਟਲੀ, ਗੁਰਬਖਸ਼ ਸਿੰਘ, ਹਰੀ ਪਾਲ, ਗੁਰਪ੍ਰੀਤ ਸਿੰਘ ਸਰਪੰਚ, ਜਸਵੰਤ ਸਿੰਘ ਬਾਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ੇਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ, ਚਰਨ ਸਿੰਘ, ਅਮਰਜੀਤ ਸਿੰਘ, ਜਸਦੇਵ ਸਿੰਘ ਜੱਸਾ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਸਰਪੰਚ, ਗੁਰਦੀਪ ਸਿੰਘ ਬਿੱਲੂ, ਕਿਸ਼ਨ ਸਿੰਘ, ਕਰਮ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…