nabaz-e-punjab.com

ਅਕਾਲੀ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਐਸਐਸਪੀ ਦਾ ਦਫ਼ਤਰ ਘੇਰਿਆ, ਗ੍ਰਿਫ਼ਤਾਰੀਆਂ ਲਈ ਖ਼ੁਦ ਨੂੰ ਕੀਤਾ ਪੁਲੀਸ ਅੱਗੇ ਪੇਸ਼

ਕੈਪਟਨ ਸਰਕਾਰ ਦੇ ਜੁਲਮਾਂ ਨੇ ਮੁਗਲਾਂ ਨੂੰ ਮਾਤ ਪਾਈ : ਐਨ ਕੇ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅਕਾਲੀ ਭਾਜਪਾ ਆਗੂਆਂ ਉੱਪਰ ਕੀਤੇ ਜਾ ਰਹੇ ਜੁਲਮਾਂ ਨੇ ਤਾਂ ਮੁਗਲਾਂ ਨੂੰ ਵੀ ਮਾਤ ਪਾ ਦਿਤੀ ਹੈ ਪਰੰਤੂ ਅਕਾਲੀ ਭਾਜਪਾ ਗਠਜੋੜ ਕੈਪਟਨ ਸਰਕਾਰ ਦੇ ਜੁਲਮਾਂ ਨੂੰ ਸਹਿਣ ਨਹੀਂ ਕਰੇਗੀ ਅਤੇ ਇਸਦੇ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਐਨ ਕੇ ਸ਼ਰਮਾ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਸ਼ਰਮਾ ਅੱਜ ਅਕਾਲੀ ਭਾਜਪਾ ਆਗੂਆਂ ਸਮੇਤ ਐਸ ਐਸ ਪੀ ਦਫ਼ਤਰ ਮੁਹਾਲੀ ਅੱਗੇ ਧਰਨੇ ਨੂੰ ਸੰਬੋਧਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਜਦੋੱ ਦੀ ਕਾਂਗਰਸ ਸਰਕਾਰ ਹੋੱਦ ਵਿਚ ਆਈ ਹੈ ਤਾਂ ਇਸ ਸਰਕਾਰ ਵੱਲੋਂ ਚੁਣ ਚੁਣ ਕੇ ਅਕਾਲੀ-ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡੇਰਾਬਸੀ ਹਲਕੇ ਤੋੱ ਚੋਣ ਹਾਰ ਚੁੱਕੇ ਕਾਂਗਰਸੀ ਆਗੂ ਦੀਪ ਇੰਦਰ ਸਿੰਘ ਢਿੱਲੋੱ ਨੇ ਤਾਂ ਕਦੇ ਪੰਚ ਦੀ ਚੋਣ ਵੀ ਨਹੀਂ ਜਿੱਤੀ ਪਰ ਉਹ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਖਾਸ ਕਰਕੇ ਅਕਾਲੀ ਭਾਜਪਾ ਕੌਂਸਲਰਾਂ ਨੂੰ ਬਹੁਤ ਹੀ ਤੰਗ ਪ੍ਰੇਸ਼ਾਨ ਕਰਵਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਪੁਲੀਸ ਪੂਰੀ ਤਰ੍ਹਾਂ ਕਾਂਗਰਸ ਦੇ ਰੰਗ ਵਿਚ ਰੰਗੀ ਗਈ ਹੈ। ਜ਼ੀਰਕਪੁਰ, ਲਾਲੜੂ ਅਤੇ ਡੇਰਾਬਸੀ ਵਿਚ ਨਗਰ ਕੌਂਸਲ ਪ੍ਰਧਾਨਾਂ ਅਤੇ ਕੌਂਸਲਰਾਂ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਅਕਾਲੀ ਦਲ ਭਾਜਪਾ ਦੇ ਕੌਂਸਲਰਾਂ ਨੂੰ ਥਾਣੇ ਸੱਦ ਕੇ 4-4 ਘੰਟੇ ਬਿਠਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਢਿੱਲੋਂ ਦੀ ਸ਼ਹਿ ’ਤੇ ਪੁਲੀਸ ਦਿਨ ਦਿਹਾੜੇ ਨੌਜਵਾਨਾਂ ਨੂੰ ਚੁੱਕ ਕੇ ਥਾਣੇ ਵਿਚ ਲਿਜਾ ਕੇ ਕੁਟਾਪਾ ਚਾੜਦੀ ਹੈ ਅਤੇ ਫਿਰ ਇਹਨਾਂ ਨੌਜਵਾਨਾਂ ਨੂੰ ਛੱਡਣ ਲਈ ਮੋਟੀ ਰਕਮ ਮੰਗੀ ਜਾਂਦੀ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਪੁਲੀਸ ਨੇ ਇੱਕ ਨੌਜਵਾਨ ਨੂੰ ਬਿਨਾਂ ਕਿਸੇ ਕਾਰਨ ਚੁੱਕ ਲਿਆ ਜਦੋਂ ਉਸ ਨੌਜਵਾਨ ਦੀ ਮਾਂ ਅਤੇ ਭਾਬੀ ਥਾਣੇ ਜਾ ਕੇ ਨੌਜਵਾਨ ਨੂੰ ਚੁੱਕਣ ਦਾ ਕਾਰਨ ਪੁੱਛਣ ਲੱਗੀਆਂ ਤਾਂ ਪੁਲੀਸ ਮੁਲਾਜਮਾਂ ਨੇ ਦੋਵਾਂ ਨੂੰਹ ਸੱਸ ਦੀ ਬਹੁਤ ਭਾਰੀ ਕੁੱਟਮਾਰ ਕੀਤੀ। ਉਹਨਾਂ ਕਿਹਾ ਕਿ ਕੈਪਟਨ ਨੇ ਪੁਲੀਸ ਦੀਆਂ ਵਾਗਾਂ ਖੁਲ੍ਹੀਆ ਛੱਡ ਦਿੱਤੀਆਂ ਹਨ ਅਤੇ ਇਸ ਉੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।
ਉਹਨਾਂ ਕਿਹਾ ਕਿ ਪੁਲੀਸ ਅਧਿਕਾਰੀ ਵੀ ਕੈਪਟਨ ਦੇ ਚਹੇਤੇ ਬਣੇ ਹੋਏ ਹਨ ਅਤੇ ਕਾਂਗਰਸੀ ਆਗੂਆਂ ਦੀ ਸ਼ਹਿ ਤੇ ਅਕਾਲੀ-ਭਾਜਪਾ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉੱਥੇ ਮੌਜੂਦ ਡੇਰਾਬਸੀ, ਲਾਲੜੂ ਅਤੇ ਜੀਰਕਪੁਰ ਦੇ ਨਗਰ ਕੌਂਸਲ ਪ੍ਰਧਾਨਾਂ, ਅਕਾਲੀ-ਭਾਜਪਾ ਕੌਂਸਲਰਾਂ ਨੂੰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਉਹ ਇਹਨਾਂ ਨੂੰ ਅੱਜ ਗ੍ਰਿਫਤਾਰੀ ਲਈ ਪੇਸ਼ ਕਰਨ ਆਏ ਹਨ ਤਾਂ ਕਿ ਰੋਜ ਰੋਜ ਪੁਲੀਸ ਇਹਨਾਂ ਨੂੰ ਪ੍ਰੇਸ਼ਾਨ ਨਾ ਕਰ ਸਕੇ। ਇਸ ਮੌਕੇ ਵੱਡੀ ਗਿਣਤੀ ਅਕਾਲੀ ਭਾਜਪਾ ਆਗੂਆਂ ਨੇ ਆਪਣੇ ਹੱਥਾਂ ਵਿੱਚ ‘ਮੈਨੂੰ ਗ੍ਰਿਫ਼ਤਾਰ ਕਰੋ’ ਦੀਆਂ ਤਖ਼ਤੀਆਂ ਆਪਣੇ ਹੱਥਾਂ ਵਿੱਚ ਚੁੱਕੀਆਂ ਹੋਈਆਂ ਸਨ।
ਇਸ ਮੌਕੇ ਕੁਲਵਿੰਦਰ ਸਿੰਘ ਸੋਹੀ ਪ੍ਰਧਾਨ ਨਗਰ ਕੌਂਸਲ ਜੀਰਕਪੁਰ, ਭੁਪਿੰਦਰ ਸੈਣੀ ਪ੍ਰਧਾਨ ਨਗਰ ਕੌਂਸਲ ਡੇਰਾਬੱਸੀ, ਕੌਂਸਲਰ ਧਰਮਿੰਦਰ ਸ਼ਰਮਾ ਜੀਰਕਪੁਰ, ਟੋਨੀ ਰਾਮ ਮੁਬਾਰਕਪੁਰ, ਕੌਂਸਲਰ ਪਿੰਕਾ, ਕੌਂਸਲਰ ਨਛੱਤਰ ਸਿੰਘ, ਗੁਰਪ੍ਰੀਤ ਸਿੰਘ ਹਮਾਊਪੁਰ, ਮਨਜੀਤ ਸਿੰਘ ਮਲਕਪੁਰ, ਰਵੀ ਡੇਰਾਬੱਸੀ, ਜਗਤਾਰ ਐਮ ਸੀ ਜੀਰਕਪੁਰ, ਕੁਲਜੀਤ ਰੰਗੀ ਐਮ ਸੀ ਲਾਲੜੂ, ਐਮ ਸੀ ਛਿੰਦਾ, ਸੁਰਿੰਦਰ ਸਿੰਘ ਹਮਾਊਪੁਰ, ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਮੈਂਬਰ, ਅਕਾਲੀ ਦਲ ਦੇ ਭਾਜਪਾ ਦੇ ਵਰਕਰ ਵੀ ਮੌਜੂਦ ਸਨ।
ਉਧਰ, ਇਸ ਸਬੰਧੀ ਡੇਰਾਬੱਸੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜੇ ਉਮੀਦਵਾਰ ਤੇ ਸੀਨੀਅਰ ਕਾਂਗਰਸ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਵਿਧਾਇਕ ਐਨ ਕੇ ਸ਼ਰਮਾ ਵੱਲੋਂ ਲਾਏ ਗਏ ਸਾਰੇ ਇਲਜਾਮ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਆਪਣਾ ਕੰਮ ਨਿਯਮਾਂ ਅਨੁਸਾਰ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਉਹਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਸ੍ਰੀ ਸ਼ਰਮਾ ਵੱਲੋਂ ਲਗਾਏ ਜਾ ਰਹੇ ਇਹ ਸਾਰੇ ਇਲਜਾਮ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਆਪਣੀਆਂ ਕਮਜੋਰੀਆਂ ਨੂੰ ਲੁਕਾਉਣ ਲਈ ਸ੍ਰੀ ਸ਼ਰਮਾ ਬੇਬੁਨਿਆਦ ਬਿਆਨਬਾਜੀ ਕਰ ਰਹੇ ਹਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…