nabaz-e-punjab.com

ਅਕਾਲੀ ਕੌਂਸਲਰ ਕਮਲਜੀਤ ਰੂਬੀ ਨੇ ਫੇਜ਼-9 ਵਿੱਚ ਪੌਦੇ ਲਗਾ ਕੇ ਮਨਾਇਆ ਜਨਮ ਦਿਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-9 ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਦੇ ਕੌਂਸਲਰ ਕੰਵਲਜੀਤ ਸਿੰਘ ਰੂਬੀ ਦੇ ਜਨਮ ਦਿਨ ਦੇ ਮੌਕੇ ’ਤੇ ਵਾਰਡ ਵਿੱਚ 5 ਪੌਦੇ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਰੂਬੀ ਨੇ ਕਿਹਾ ਕਿ ਨਵੇਂ ਪੌਦੇ ਲਗਾਉਣ ਦੇ ਨਾਲ ਹੀ ਉਹਨਾਂ ਦੀ ਸੰਭਾਲ ਵੀ ਜ਼ਰੂਰੀ ਹੈ। ਇਸ ਲਈ ਫੇਜ਼-9 ਵਿੱਚ ਇਕੱਠੇ ਹੀ ਸੈਂਕੜੇ ਪੌਦੇ ਲਗਾਉਣ ਦੀ ਥਾਂ 5-5 ਕਰਕੇ ਪੌਦੇ ਲਗਾਏ ਜਾ ਰਹੇ ਹਨ ਅਤੇ ਇਸ ਇਲਾਕੇ ਵਿੱਚ 100 ਦੇ ਕਰੀਬ ਪੌਦੇ ਲਗਾਏ ਜਾਣਗੇ ਤਾਂ ਕਿ ਵਾਤਾਵਰਨ ਸ਼ੁੱਧ ਰਹਿ ਸਕੇ। ਉਹਨਾਂ ਕਿਹਾ ਕਿ ਲਗਾਏ ਗਏ ਪੌਦਿਆਂ ਦੀ ਉਚਿੱਤ ਦੇਖਭਾਲ ਵੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅਕਾਲੀ ਦਲ ਤੇ ਭਾਜਪਾ ਕੌਂਸਲਰਾਂ ਨੇ ਇਹ ਫੈਸਲਾ ਕੀਤਾ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਫਜ਼ੂਲ ਖ਼ਰਚੀ ਕਰਨ ਦੀ ਬਜਾਏ ਆਪੋ ਆਪਣੇ ਜਨਮ ਦਿਨਾਂ ਦੇ ਮੌਕਿਆਂ ’ਤੇ ਆਪਣੀਆਂ ਵਾਰਡਾਂ ਅਤੇ ਸ਼ਹਿਰ ਵਿੱਚ ਹੋਰ ਪ੍ਰਮੁੱਖ ਥਾਵਾਂ ’ਤੇ ਫੁੱਲਦਾਰ, ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾਣਗੇ। ਇਸ ਮੌਕੇ ਮੱਖਣ ਸਿੰਘ, ਰਛਪਾਲ ਸਿੰਘ, ਓ.ਪੀ. ਚਟਾਨੀ, ਚਰਨਜੀਤ ਸੇਠੀ, ਗੁਰਿੰਦਰ ਸਿੰਘ, ਬਲਵਿੰਦਰ ਸਿੰਘ, ਓ.ਪੀ. ਸੈਣੀ, ਅਮਰਜੀਤ ਸਿੰਘ, ਕਮਾਂਡੈਂਟ ਜਗੀਰ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …