nabaz-e-punjab.com

ਆਜ਼ਾਦੀ ਘੁਲਾਟੀਏ ਰਤਨ ਸਿੰਘ ਬਾਗੀ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਅਗਸਤ:
ਆਜ਼ਾਦੀ ਘੁਲਾਟੀਏ ਅਤੇ ਸਮਾਜ ਸੇਵਕ ਰਤਨ ਸਿੰਘ ਬਾਗੀ ਨਮਿਤ ਅੰਤਮ ਅਰਦਾਸ ਅੱਜ ਚੰਡੀਗੜ੍ਹ ਸੈਕਟਰ-44 ਦੇ ਗੁਰਦੁਆਰਾ ਬਾਗ ਸ਼ਹੀਦਾਂ ਵਿੱਚ ਹੋਈ। ਇਸ ਮੌਕੇ ਰਤਨ ਸਿੰਘ ਬਾਗੀ ਦੇ ਸ਼ੋਸ਼ਲਿਸਟ ਸਾਥੀਆਂ ਐਡਵੋਕੇਟ ਰੌਸ਼ਨ ਲਾਲ ਬੱਤਾ, ਅਸ਼ੋਕ ਨਿਰਦੋਸ਼, ਰਜਿੰਦਰ ਕਸ਼ਅਪ, ਮੋਹਨ ਭੰਡਾਰੀ ਸਮੇਤ ਭਾਰੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਦਿੱਤੀ। 90 ਸਾਲ ਦੇ ਸ੍ਰੀ ਬਾਗੀ ਸਾਰੀ ਉਮਰ ਅਨਿਆਂ ਦੇ ਖ਼ਿਲਾਫ਼ ਲੜਦੇ ਰਹੇ। ਇਸ ਤੋਂ ਇਲਾਵਾ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਸਰਗਰਮ ਸਨ। ਬਾਗੀ ਰਾਮ ਮਨੋਹਰ ਲੋਹੀਆ ਸਮਾਜ ਸੇਵਕ ਤੋਂ ਪ੍ਰਭਾਵਿਤ ਹੋ ਕੇ ਭਰ ਜਵਾਨੀ ਵਿੱਚ ਦੇਸ਼ ਦੀ ਆਜਾਦੀ ਦੀ ਲਹਿਰ ਵਿੱਚ ਕੁੱਦੇ ਅਤੇ ਕਈ ਵਾਰ ਦੇਸ਼ ਦੀ ਆਜ਼ਾਦੀ ਲਈ ਜੇਲ੍ਹ ਵੀ ਕੱਟੀ। ਐਮਰਜੈਂਸੀ ਦੌਰਾਨ ਵੀ ਕਈ ਮਹੀਨੇ ਜੇਲ੍ਹ ਕੱਟੀ। ਉਹਨਾਂ ਨੇ ਹਮੇਸ਼ਾ ਹੀ ਸਮਾਜਿਕ ਨਾ ਬਰਾਬਰੀ, ਬੇਇਨਸਾਫ਼ੀ, ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਚੁੱਕੀ ਹੈ। ਇਸ ਮੌਕੇ ਪ੍ਰਸਿੱਧ ਲੇਖਕ ਮੋਹਨਜੀਤ ਸਿੰਘ ਅਤੇ ਪਰਿਵਾਰਕ ਮੈਂਬਰ, ਦੋਸਤ ਮਿੱਤਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…