nabaz-e-punjab.com

ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸੁਬਾ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਡੀ.ਜੀ ਐਸ.ਈ.ਦੇ ਦਫ਼ਤਰ ਮੁਹਾਲੀ ਵਿੱਚ ਹੋਈ। ਮੀਟਿੰਗ ਵਿੱਚ ਸਕੂਲ ਲੈਕਚਰਾਰ ਦੇ ਹਿੱਸੇ ਦੀਆਂ ਖਾਲੀ ਪ੍ਰਿੰਸੀਪਲ ਦੀਆਂ ਅਸਾਮੀਆਂ ਪਦ ਉਨਤੀ ਰਾਹੀਂ ਜਲਦੀ ਭਰਨ, ਸਿੱਖਿਆ ਵਿਭਾਗ ਦੇ ਨਵੇਂ ਰੂਲ, ਅੰਗਰੇਜ਼ੀ ਵਿਸ਼ੇ ਦੇ ਨਤੀਜੇ ਦੇ ਸੁਧਾਰ ਲਈ ਲੈਕਚਰਾਰ ਦਾ ਪੈਨਲ ਬਣਾਉਣਾ, ਵੱਖ-ਵੱਖ ਤਰ੍ਹਾਂ ਦੇ ਵਜ਼ੀਫ਼ਿਆਂ ਦੀ ਐਂਟਰੀ ਸਮੇਂ ਆਉਂਦੀਆਂ ਸਮੱਸਿਆ ਦਾ ਹੱਲ ਕਰਨ ਲਈ, ਮੈਡੀਕਲ ਛੁੱਟੀ ਦਾ ਪੱਤਰ ਜਾਰੀ ਕਰਨਾ, ਸਿੱਖਿਆ ਵਿੱਚ ਸੁਧਾਰ ਕਰਨ ਅਤੇ ਨਿਯਮਾਂ ਦੀ ਜਾਣਕਾਰੀ ਲਈ ਪ੍ਰਿੰਸੀਪਲਾਂ ਦੇ ਸੈਮੀਨਾਰ ਅਤੇ ਟ੍ਰੇਨਿੰਗ ਦੇਣੀ, ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਤਰੱਕੀ ਰਾਹੀਂ ਭਰਨੀਆਂ, ਸਕੂਲਾ ਦਾ ਮਾਸਟਰ ਪਲਾਨ ਤਿਆਰ ਕਰਨਾ ਅਤੇ ਸਕੂਲ ਬੋਰਡ ਨਾਲ ਸਬੰਧ ਮਸਲੇ ਵਿਚਾਰੇ ਗਏ।
ਇਸ ਮੌਕੇ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਜਸਵੀਰ ਸਿੰਘ ਗੋਸਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਖਿਆ ਸਕੱਤਰ ਜੀ ਵੱਲੋਂ ਸਾਰੇ ਮਸਲੇ ਮਹੀਨੇ ਦੇ ਵਿੱਚ ਹੱਲ ਹੋ ਜਾਣਗੇ। ਪਿਛਲੀਆ ਬੋਰਡ ਦੀਆਂ ਕਲਾਸਾਂ ਦੇ ਸਲਾਨਾ ਪ੍ਰਸਨ ਪੱਤਰ ਬੋਰਡ ਦੀ ਵੈਬ ਸਾਈਟ ਤੇ ਪਾਉਣ ਲਈ ਤੁਰੰਤ ਸਬੰਧਤ ਅਧਿਕਾਰੀ ਨੂੰ ਹਦਾਇਤ ਕਰ ਦਿੱਤੀ। ਏ.ਸੀ.ਆਰ. ਸਬੰਧੀ ਕਿਹਾ ਗਿਆ ਕਿ ਏ.ਸੀ.ਆਰ. ਸਮਰੱਥ ਅਧਿਕਾਰੀ ਕੋਲ ਕਾਉਟਰ ਸਾਇਨ ਹੋਣ ਤੋ ਬਾਦ ਰਹੇਗੀ ਜਦੋਂ ਦਫਤਰ ਨੂੰ ਪੱਦਉਨਤੀ ਲਈ ਜਾਂ ਕਿਸੇ ਕੰਮ ਲਈ ਜਰੂਰਤ ਹੋਵੇਗੀ ਅਧਿਆਪਕਾਂ ਤੋਂ ਨਹੀਂ ਮੰਗੀ ਜਾਵੇਗੀ। ਜਥੇਬੰਦੀ ਵੱਲੋਂ ਰੈਸਨੇਲੀਜੇਸ਼ਨ ਈ.ਪੰਜਾਬ ਵਿੱਚ ਦਰਜ਼ ਅੰਕੜਿਆਂ ਦੇ ਅਧਾਰ ਤੇ ਕਰਣ ਲਈ ਜੋਰ ਦਿਤਾ ਗਿਆ। ਨਵੇ ਅਪਗਰੇਡ ਸਕੂਲ਼ਾ ਵਿੱਚ ਪੰਜਵੀ ਅਸਾਮੀ ਸਬੰਧੀ ਸਮਸਿਆਂ ਬਾਰੇ ਪੱਤਰ ਜਲਦੀ ਜਾਰੀ ਕੀਤਾ ਜਾਵੇ। ਰੂਲਾਂ ਵਿੱਚ ਜਲਦੀ ਸੋਧ ਕਰਕੇ ਜ਼ਿਲ੍ਹਾ ਪੱਧਰ ’ਤੇ ਏ.ਈ.ੳ ਅਤੇ ਗਾਈਡੈਂਸ ਕਾਊਸਲਰ ਦੀਆਂ ਅਸਾਮੀਆਂ ਤੇ ਲੈਕਚਰਾਰ ਲਗਾਉਣ ਦੀ ਮੰਗ ਵਿਚਾਰਣ ਜ਼ੋਰ ਦਿੱਤਾ ਗਿਆ।
ਮੀਟਿੰਗ ਵਿੱਚ ਡੀ.ਜੀ.ਐਸ.ਈ. ਪ੍ਰਸ਼ਾਂਤ ਕੁਮਾਰ ਗੋਇਲ, ਡਿਪਟੀ ਡਾਇਰੈਕਟਰ ਧਰਮ ਸਿੰਘ, ਮਨਿੰਦਰ ਸਿੰਘ ਸਰਕਾਰੀਆ, ਸੁਖਦੇਵ ਲਾਲ, ਸੁਖਦੇਵ ਸਿੰਘ ਰਾਣਾ, ਅਮਰੀਕ ਸ਼ਿੰਘ ਨਵਾਂ ਸ਼ਹਿਰ, ਅਮਰੀਕ ਸਿੰਘ ਕਪੂਰਥਲਾ, ਦਵਿੰਦਰ ਸ਼ਰਮਾ, ਸੁਖਦੇਵ ਸਿੰਘ ਰੋਪੜ, ਸੰਜੀਵ ਸ਼ਰਮਾ ਫਤਹਿਗੜ੍ਹ ਸਾਹਿਬ, ਪਰਮਵੀਰ ਮੁਹਾਲੀ, ਅਵਤਾਰ ਸਿੰਘ ਜਿਉਲੀ, ਦਲਜੀਤ ਸਿੰਘ ਸਕਰੂਲਾਪੁਰ, ਰਣਬੀਰ ਸਿੰਘ, ਮਨੋਜ ਕੁਮਾਰ ਅਤੇ ਡਾ. ਭਪਿੰਦਰਪਾਲ ਮੁਹਾਲੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …