nabaz-e-punjab.com

ਦੁਸਹਿਰਾ ਕਮੇਟੀ ਵੱਲੋਂ ਧਵੱਜ ਯਾਤਰਾ ਦਾ ਆਯੋਜਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਅਗਸਤ:
ਦੁਸਹਿਰਾ ਦਾ ਪਵਿੱਤਰ ਤਿਓਤਹਾਰ ਦੇ ਮੱਦਜਰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਦੁਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵੀ ਆਗੂ ਤੇ ਕੌਂਸਲਰ ਕਮਲ ਕਿਸੋਰ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਪਰਸ਼ੂਰਾਮ ਭਵਨ ਤੋਂ ਮਹਾਂਬੀਰ ਹਨੂਮਾਨ ਜੀ ਦੀ ਝਾਂਕੀ ਸਮੇਤ ਧਵੱਜ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸੋਰ ਸ਼ਰਮਾ ਨੇ ਦੱਸਿਆ ਕਿ ਹਰੇਕ ਸਾਲ ਦੁਸਹਿਰਾ ਕਮੇਟੀ ਵੱਲੋਂ ਦੁਸਹਿਰਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਬੰਧੀ ਤਿਆਰੀਆਂ ਬਜਰੰਗਬਲੀ ਹਨੂਮਾਨ ਜੀ ਦੀ ਝਾਂਕੀ ਨਾਲ ਧਵੱਜ ਯਾਤਰਾ ਦਾ ਆਯੋਜਨ ਕਰਕੇ ਕੀਤਾ ਗਿਆ ਹੈ। ਜਿਸ ਵਿੱਚ ਰੋਟ ਦਾ ਪ੍ਰਸ਼ਾਦ ਲਗਾਇਆ ਜਾਂਣਾ ਹੈ। ਇਹ ਸੋਭਾ ਯਾਤਰਾ ਸ਼ਹਿਰ ਦੇ ਵੱਖ ਵੱਖ ਹਿੱਸਿਆ ਮੇਨ ਬਾਜ਼ਾਰ ਤੋਂ ਹੁੰਦੇ ਹੋਏ ਪੁਰਾਤਨ ਸ੍ਰੀ ਪਰਸ਼ੂਰਾਮ ਭਵਨ ਵਿੱਚ ਪਹੁੰਚ ਕੇ ਸਮਾਪਤ ਹੋਈ। ਇਸ ਧਵੱਜ ਯਾਤਰਾ ਉਪਰੰਤ ਦੁਸਹਿਰਾ ਉਤਸਵ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਸ਼ੁਰੂ ਕੀਤੀਆਂ ਗਈਆਂ। ਜਿਸ ਵਿੱਚ ਦੁਸਹਿਰਾ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ ਵੱਖ ਝਾਂਕੀਆਂ ਦੀਆਂ ਤਿਆਰੀ ਕੀਤੀ ਜਾਂਦੀ ਹੈ। ਇਸ ਮੌਕੇ ਸੀਨਰੀ ਡਾਇਰੈਕਟਰ ਰਮੇਸ਼ ਕੁਮਾਰ ਛੋਟੂ ਤੇ ਸਹਾਇਕ ਸਾਥੀ ਰਵਿੰਦਰ ਸ਼ਰਮਾ, ਸਤੀਸ਼ ਜੈਨ, ਪੱਤਰਕਾਰ ਰਾਜੇਸ਼ ਕੌਸ਼ਿਕ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …