nabaz-e-punjab.com

ਡਾਕ ਕਰਮਚਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਅਗਸਤ:
ਕੇਂਦਰੀ ਡਾਕ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰਾਸ਼ਟਰ ਪੱਧਰੀ ਹੜਤਾਲ ਤੇ ਹਨ। ਜਿਸ ਕਾਰਨ ਲੋਕਾਂ ਨੂੰ ਕੁਝ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਆਲ ਇੰਡੀਆ ਪੋਸਟਲ ਯੂਨੀਅਨ ਰੋਪੜ ਦੇ ਪ੍ਰਧਾਨ ਸ਼੍ਰੀ ਰਾਮ ਲਾਲ, ਜਗਿੰਦਰ ਸਿੰਘ ਸੈਕਟਰੀ, ਬਲਵੀਰ ਸਿੰਘ ਭੰਗੂ ਨੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਅਤੇ ਰੋਪੜ ਦੇ ਪੋਸਟਲ ਕਰਮਚਾਰੀ ਆਪਣੀਆਂ ਮੰਗਾਂ ਜਿਸ ਵਿੱਚ ਸਟਾਫ ਦੀ ਕਮੀ ਨੂੰ ਲੈਕੇ ਖਾਲੀ ਪੋਸਟਾਂ ਭਰਨ, ਜੀ.ਡੀ.ਐਸ ਕਮੇਟੀ ਦੀਆਂ ਸਿਫਾਰਸ਼ ਨੂੰ ਤੁਰੰਤ ਲਾਗੂ ਕਰਨ, ਨਵੀਆਂ ਸਕੀਮਾਂ ਨੂੰ ਲੈ ਕੇ ਸਟਾਫ ਸ਼ੋਸਣ ਅਤੇ ਹਰਾਸਮੈਂਟ ਦੇ ਵਿਰੋਧ ਸਬੰਧੀ, ਮਹਿਕਮੇ ਦਾ ਨਿੱਜੀਕਰਨ ਕਰਨ ਦੇ ਵਿਰੋਧ ਵਿਚ, ਨਵੀਂ ਪੈਨਸ਼ਨ ਯੋਜਨਾ ਬੰਦ ਕਰਕੇ ਬੰਦ ਕੀਤੀ ਯੋਜਨਾ ਲਾਗੂ ਕਰਨ ਅਤੇ ਪੋਸਟਲ ਵਿਭਾਗ ਵਿਚ ਪੰਜ ਦਿਨਾਂ ਦਾ ਹਫਤਾ ਲਾਗੂ ਕਰਨ ਸਬੰਧੀ ਉਹ ਇਕ ਦਿਨਾ ਦੇਸ਼ ਵਿਆਪੀ ਹੜਤਾਲ ਤੇ ਹਨ। ਇਸ ਮੌਕੇ ਦਰਸ਼ਨ ਸਿੰਘ, ਰੇਸ਼ਮਪਾਲ ਪੋਸਟ ਮਾਸਟਰ, ਗੁਰਮੁਖ ਸਿੰਘ, ਸੁਚਾ ਸਿੰਘ, ਧਰਮਿੰਦਰ ਸਿੰਘ, ਬਿਸ਼ਨਦਾਸ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…