nabaz-e-punjab.com

ਸਿੱਖਿਆ ਧੁਰੇ ਦੇ ਆਲੇ ਦੁਆਲੇ ਘੁੰਮਦੀ ਹੈ ਦੇਸ਼ ਤੇ ਸਮਾਜ ਦੀ ਤਰੱਕੀ: ਨਵਜੋਤ ਸਿੱਧੂ

ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਸੰਸਥਾਵਾਂ ਦਾ ‘ਦ ਟਾਈਮਜ਼ ਐਜੂਪ੍ਰੇਨਿਓਰਜ਼ ਐਵਾਰਡਜ਼’ ਨਾਲ ਸਨਮਾਨ

ਆਰੀਅਨ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦਾ ਵਿਸ਼ੇਸ਼ ਸਨਮਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਅਗਸਤ:
‘‘ਸਿੱਖਿਆ ਇਕ ਬਹੁਤ ਹੀ ਅਹਿਮ ਖੇਤਰ ਹੈ ਜਿਸ ਦਾ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਕੇਂਦਰੀ ਸਥਾਨ ਹੋਣਾ ਚਾਹੀਦਾ ਹੈ। ਇਹ ਕਿਸੇ ਵੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਤੋਹਫਾ ਹੈ।’’ ਇਹ ਗੱਲ ਅੱਜ ਇੱਥੇ ਹੋਟਲ ਹਿਆਤ ਰੀਜੈਂਸੀ ਵਿੱਚ ਸਿੱਖਿਆ ਦੇ ਖੇਤਰ ’ਚ ਮੱਲਾਂ ਮਾਰਨ ਵਾਲੀਆਂ ਸੰਸਥਾਵਾਂ ਨੂੰ ‘ਦ ਟਾਈਮਜ਼ ਐਜੂਪ੍ਰੇਨਿਓਰਜ਼ ਐਵਾਰਡਜ਼’ ਨਾਲ ਸਨਮਾਨਤ ਕਰਨ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖੀ। ਉਨ੍ਹਾਂ ਕਿਹਾ ਕਿ ਸਿੱਖਿਆ ਇਕ ਅਜਿਹੀ ਧੁਰੀ ਹੈ ਜਿਸ ਦੇ ਦੁਆਲੇ ਸਮਾਜਿਤ ਤਰੱਕੀ ਘੁੰਮਦੀ ਹੈ।
ਗੁਣਵੱਤਾ ਭਰਪੂਰ ਸਿੱਖਿਆ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਸ੍ਰੀ ਸਿੱਧੂ ਨੇ ਕਿਹਾ ਕਿ ਸਿੱਖਿਆ ਦਾ ਮੁੱਖ ਮਕਸਦ ਵਿਅਕਤੀ ਨੂੰ ਆਤਮ ਨਿਰਭਰ ਬਣਾ ਕੇ ਇੰਨੇ ਆਤਮ ਵਿਸ਼ਵਾਸ ਨਾਲ ਭਰਨਾ ਹੈ ਕਿ ਉਸ ਵਿੱਚੋਂ ਨਾਕਾਮੀ ਦਾ ਡਰ ਨਿਕਲ ਜਾਵੇ ਅਤੇ ਉਹ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰੇ। ਉਨ੍ਹਾਂ ਅੱਗੇ ਕਿਹਾ ਕਿ ਇਕ ਸਮਰੱਥ ਸਿੱਖਿਆ ਪ੍ਰਣਾਲੀ ਅਜਿਹੀਆਂ ਰੌਸ਼ਨ ਦਿਮਾਗ ਸਖਸ਼ੀਅਤਾਂ ਸਿਰਜਦੀ ਹੈ ਜੋ ਕਿ ਕਿਸੇ ਵੀ ਮੁਲਕ ਲਈ ਮਾਣ ਦਾ ਕਾਰਨ ਬਣਦੇ ਹਨ। ਇਸ ਤੋਂ ਪਹਿਲਾਂ ਟਾਈਮਜ਼ ਗਰੁੱਪ ਵੱਲੋਂ ਸ੍ਰੀ ਸਿੱਧੂ ਨੂੰ ਸਨਮਾਨਤ ਕੀਤਾ ਗਿਆ ਅਤੇ ਬਾਅਦ ਵਿੱਚ ਸ੍ਰੀ ਸਿੱਧੂ ਨੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਐਵਾਰਡ ਵੰਡੇ। ਇਨ੍ਹਾਂ ਵਿੱਚ ਆਰੀਅਨ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇੰਝ ਹੀ ਡੀ.ਏ.ਵੀ. ਇੰਸਟਚਿਊਟ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ (ਪ੍ਰੋ. ਮਨੋਜ ਕੁਮਾਰ), ਆਦੇਸ਼ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਸਾਬਕਾ ਚੇਅਰਮੈਨ ਡਾ. ਹਰਿੰਦਰ ਗਿੱਲ), ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ (ਚਾਂਸਲਰ ਗੁਰਸ਼ਰਨ ਸਿੰਘ), ਐਨੀਜ਼ ਸਕੂਲ (ਚੇਅਰਮੈਨ ਅਨੀਤ ਗੋਇਲ), ਰਾਮਗੜ੍ਹੀਆ ਗਰੁੱਪ ਆਫ ਇੰਸਟੀਚਿਊਸ਼ਨਜ਼ ਫਗਵਾੜਾ (ਪ੍ਰਧਾਨ ਕਮ ਚੇਅਰਪਰਸਨ ਮਨਪ੍ਰੀਤ ਕੌਰ), ਗੁਲਜ਼ਾਰ ਗਰੱੁਰ ਆਫ਼ ਇੰਸਟੀਚਿਊਸ਼ਨਜ਼ ਖੰਨਾ (ਗੁਰਕੀਰਤ ਸਿੰਘ), ਅੰਮ੍ਰਿਤਸਰ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅੰਮ੍ਰਿਤਸਰ (ਅਮਿਤ ਸ਼ਰਮਾ), ਗੁਰੂ ਹਰਕ੍ਰਿਸ਼ਨ ਗਰੁੱਪ ਪਟਿਆਲਾ (ਚੇਅਰਮੈਨ ਜਗਜੀਤ ਸਿੰਘ ਦਰਦੀ), ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ (ਪ੍ਰਿੰਸੀਪਲ ਮੈਡਮ ਸ਼ਸ਼ੀ) ਅਤੇ ਹੰਸ ਰਾਜ ਮਹਿਲਾ ਮਹਾਂ ਵਿਦਿਆਲਾ (ਪ੍ਰਿੰਸੀਪਲ ਡਾ.ਅਜੇ ਸਰੀਨ) ਸ਼ਾਮਲ ਸਨ। ਇਸ ਮੌਕੇ ਕੌਫੀਟੇਬਲ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਟਾਈਮਜ਼ ਆਫ਼ ਇੰਡੀਆ ਰੈਜੀਡੈਂਟ ਸੰਪਾਦਕ ਰੌਬਿਨ ਡੇਵਿਡ ਤੇ ਬਰਾਂਚ ਹੈਡ ਵਿਕਾਸ ਭਾਰਦਵਾਜ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…