nabaz-e-punjab.com

ਆਪ ਆਗੂ ਤੇ ਖੇਡ ਪ੍ਰਮੋਟਰ ਨਰਿੰਦਰ ਸ਼ੇਰਗਿੱਲ ਬਣੇ ਗਿੱਲ ਹਾਕੀ ਅਕੈਡਮੀ ਦੇ ਸਰਪ੍ਰਸਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਅਗਸਤ:
ਉਘੇ ਸਮਾਜ ਅਤੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਗਿੱਲ ਹਾਕੀ ਅਕੈਡਮੀ ਖਰੜ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਸ ਮੌਕੇ ਗਲਬਾਤ ਕਰਦਿਆਂ ਗਿੱਲ ਹਾਕੀ ਅਕੈਡਮੀ ਦੇ ਪ੍ਰਧਾਨ ਜਗਤਾਰ ਸਿੰਘ ਗਿੱਲ ਅਤੇ ਪ੍ਰੈਸ ਸਕੱਤਰ ਬਿੱਲਾ ਅਕਾਲਗੜ੍ਹੀਆ ਨੇ ਕਿਹਾ ਕਿ ਗਿੱਲ ਹਾਕੀ ਅਕੈਡਮੀ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਹਾਕੀ ਦੀ ਸਿਖਲਾਈ ਦੇਣ ਅਤੇ ਹਾਕੀ ਖਿਡਾਉਣ ਲਈ ਮਿਹਨਤ ਕਰਵਾਉਂਦੀ ਆ ਰਹੀ ਹੈ ਜਿਸ ਦੇ ਤਹਿਤ ਬੱਚਿਆਂ ਨੂੰ ਹੋਸਟਲ ਵਿਚ ਰੱਖਣ ਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਗਿੱਲ ਹਾਕੀ ਅਕੈਡਮੀ ਵੱਲੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਅਕੈਡਮੀ ਦਾ ਸਰਪ੍ਰਸਤ ਬਣਾਇਆ ਗਿਆ ਜਿਸ ਦਾ ਨਿਯੁਕਤੀ ਪੱਤਰ ਬਕਾਇਦਾ ਉਨ੍ਹਾਂ ਨੂੰ ਦਿੱਤਾ ਗਿਆ।
ਇਸ ਮੌਕੇ ਗਲਬਾਤ ਕਰਦਿਆਂ ਗਿੱਲ ਹਾਕੀ ਅਕੈਡਮੀ ਦੇ ਸਰਪ੍ਰਸਤ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਪ੍ਰਬੰਧਕਾਂ ਵੱਲੋਂ ਲਗਾਈ ਡਿਊਟੀ ਨੂੰ ਤਨ ਮਨ ਧਨ ਨਾਲ ਨਿਭਾਉਣਗੇ ਤਾਂ ਜੋ ਇਲਾਕੇ ਦੇ ਬੱਚੇ ਕੌਮੀ ਖੇਡ ਹਾਕੀ ਨਾਲ ਜੁੜਕੇ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਇਲਾਕਾ ਵਾਸੀਆਂ ਦੀ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਹਰ ਸਮੇਂ ਤੱਤਪਰ ਹਨ ਤੇ ਹੁਣ ਬੱਚਿਆਂ ਨੂੰ ਹਾਕੀ ਨਾਲ ਜੋੜਨ ਲਈ ਉਹ ਵਿਸ਼ੇਸ ਉਪਰਾਲੇ ਕਰਨਗੇ। ਜਿਕਰਯੋਗ ਹੈ ਕਿ ਨਰਿੰਦਰ ਸਿੰਘ ਸ਼ੇਰਗਿੱਲ ਦੇ ਪਿਤਾ ਸ.ਭਜਨ ਸਿੰਘ ਸ਼ੇਰਗਿੱਲ ਲੰਮਾ ਸਮਾਂ ਬਤੌਰ ਐਸ.ਜੀ.ਪੀ.ਸੀ ਮੈਂਬਰ ਅਤੇ ਐਸ.ਜੀ.ਪੀ.ਸੀ ਦੇ ਅਗਜੈਕਟਿਵ ਮੈਂਬਰ ਵੱਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਮੁਹਾਲੀ ਤੋਂ ‘ਆਪ’ ਦੀ ਟਿਕਟ ਤੋਂ ਚੋਣ ਲੜ ਚੁੱਕੇ ਹਨ। ਹੁਣ ਉਹ ਆਪ ਮੁਹਾਲੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਇਸ ਮੌਕੇ ਬਲਵਿੰਦਰ ਕੌਰ ਧਨੌੜਾਂ, ਹਰੀਸ਼ ਕੌਸ਼ਲ, ਗੁਰਪ੍ਰੀਤ ਸਿੰਘ ਜਿੰਮੀ, ਸਤਨਾਮ ਸਿੰਘ, ਐਡਵੋਕੇਟ ਚੰਦਰ ਸੇਖਰ ਬਾਵਾ, ਹੇਮਰਾਜ ਸ਼ਰਮਾ, ਹਰਕੀਰਤ ਸਿੰਘ ਖਰੜ, ਹਰਸਿਮਰਨ ਸਿੰਘ, ਜੀ.ਐਸ.ਕਾਹਲੋਂ, ਮਨਜੀਤ ਸਿੰਘ ਘੁੰਮਣ, ਹਰਮਨ ਹੁੰਦਲ, ਦਿਲਾਵਰ ਸਿੰਘ, ਸੁਰਜੀਤ ਸਿੰਘ ਲਖਨੌਰ, ਰਾਜਵਿੰਦਰ ਸਿੰਘ ਗੁੱਡੂ, ਗਿੰਨੀ ਬਾਊ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…