nabaz-e-punjab.com

ਗੁਰਦੁਆਰਾ ਧੰਨਾ ਭਗਤ ਜੀ ਦੇ ਨਾਲ ਲੰਘਦੇ ਗੰਦੇ ਨਾਲੇ ਵਿੱਚ ਭਾਰੀ ਬਾਰਸ਼ ਕਾਰਨ ਪਿਆ ਵੱਡਾ ਪਾੜ: ਸਤਵੀਰ ਧੋਨਆ

ਲਾਰੈਂਸ ਸਕੂਲ ਅੰਦਰ ਪਾਣੀ ਵੜਨ ਕਾਰਨ ਲੱਖਾਂ ਦਾ ਨੁਕਸਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਬੀਤੀ 21 ਅਗਸਤ ਨੂੰ ਪਏ ਭਾਰੀ ਮੀਹ ਕਾਰਨ ਸੈਕਟਰ-62 (ਵਾਰਡ ਨੰਬਰ-23) ਵਿੱਚੋਂ ਲੰਘਦੇ ਗੰਦੇ ਨਾਲੇ ਵਿੱਚ ਹੜ੍ਹ ਕਾਰਨ ਪਾਣੀ ਲਾਰੈਂਸ ਪਬਲਿਕ ਸਕੂਲ ਮੁਹਾਲੀ ਅੰਦਰ ਵੜਨ ਕਾਰਨ ਲੱਖਾਂ ਦਾ ਨੁਕਸਾਨ ਅਤੇ ਜ਼ਰੂਰੀ ਦਫ਼ਤਰੀ ਕਾਗਜ਼ਾਤ ਖਰਾਬ ਹੋ ਗਏ ਹਨ। ਇਸੇ ਦੌਰਾਨ ਗੁਰਦੁਆਰਾ ਧੰਨਾ ਭਗਤ ਦੇ ਨਾਲ ਨਾਲੇ ਉਪਰ ਲੋਕਾਂ ਵਲੋ ਬਣਾਏ ਆਰਜ਼ੀ ਪੁੱਲ ਕੋਲ ਵੱਡਾ ਪਾੜ ਪੈ ਗਿਆ ਹੈ ਜਿਸ ਕਾਰਨ ਪੁੱਲ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ। ਇਸ ਸਬੰਧੀ ਕੌਸਲਰ ਸਤਵੀਰ ਸਿੰਘ ਧਨੋਆ ਨੇ ਗਮਾਡਾ ਦੇ ਐਕਸੀਅਨ ਧਰਮਪਾਲ ਸਿੰਘ ਅਤੇ ਉਨ੍ਹਾਂ ਦੇ ਟੈਕਨੀਕਲ ਸਟਾਫ਼ ਨੂੰ ਨਾਲ ਲੈ ਕੇ ਇਸ ਜਗ੍ਹਾ ਦਾ ਦੌਰਾ ਕੀਤਾ ਅਤੇ ਦੇਖਿਆ ਗਿਆ ਕਿ ਗੰਦੇ ਨਾਲੇ ਕਾਰਨ ਗੁਰਦੁਆਰਾ ਸਾਹਿਬ ਅਤੇ ਲਾਰੈਂਸ ਸਕੂਲ ਵਿੱਚ ਮੱਖੀ-ਮੱਛਰ ਦੀ ਭਰਮਾਰ ਹੈ। ਜਿਸ ਕਾਰਨ ਲਾਰੈਂਸ ਸਕੂਲ ਅਤੇ ਗੁਰਦੁਆਰਾ ਸਾਹਿਬ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਲਾਰੈਂਸ ਸਕੂਲ ਦੀ ਮਾਲਕ ਸ੍ਰੀਮਤੀ ਵੀਨਾ ਮਲਹੋਤਰਾ ਅਤੇ ਗੁਰਦੁਆਰਾ ਸਾਹਿਬ ਤੋਂ ਬਾਬਾ ਸੁਰਿੰਦਰ ਸਿੰਘ ਜੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਨਾਲੇ ਦੀ ਸਹੀ ਢੰਗ ਨਾਲ ਸਫਾਈ ਕਰਵਾ ਕੇ ਇਸ ਦੀ ਚੈਨਲਾਈਜਿੰਗ ਕਰਵਾਈ ਜਾਵੇ ਅਤੇ ਨਾਲੇ ਦੀਆਂ ਸਾਈਡਾਂ ’ਤੇ ਪੱਥਰ ਲਗਵਾਇਆ ਜਾਵੇ ਤਾਂ ਜੋ ਪਾੜ ਆਦਿ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ। ਸ੍ਰੀ ਧਨੋਆ ਨੇ ਕਿਹਾ ਕਿ ਉਹ ਜਲਦੀ ਹੀ ਮੇਅਰ ਕੁਲਵੰਤ ਸਿੰਘ, ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਸਮੇਤ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੂੰ ਵੀ ਮਿਲ ਕੇ ਜਲ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਦੀ ਗੁਹਾਰ ਲਗਾਉਣਗੇ ਅਤੇ ਬਰਸਾਤ ਦੇ ਪਾਣੀ ਨਾਲ ਮਚੀ ਤਬਾਹੀ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…