nabaz-e-punjab.com

ਪੰਜਾਬ ਪੁਲੀਸ ਵੱਲੋਂ ਡੇਰਾ ਸਿਰਸਾ ਮਾਮਲੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ’ਤੇ ਸਫਲਤਾ ਨਾਲ ਕਾਬੂ ਪਾਉਣ ਦਾ ਦਾਅਵਾ

ਛੇ ਜ਼ਿਲ੍ਹਿਆਂ ਸਣੇ ਮਲੋਟ ਤੇ ਅਬੋਹਰ ਸਬ-ਡਵੀਜ਼ਨਾਂ ’ਚ ਕਰਫਿਊ , ਡੀਜੀਪੀ ਵਲੋਂ ਸਾਂਝੇ ਪੁਲੀਸ ਕੰਟਰੋਲ ਰੂਮ ਰਾਹੀਂ ਸਥਿਤ ’ਤੇ ਕੜੀ ਨਿਗਰਾਨੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਅਗਸਤ:
ਪੰਜਾਬ ਵਿੱਚ ਅੱਜ ਸਿਰਸਾ ਡੇਰਾ ਦੇ ਮੁੱਖੀ ਦੀ ਪੰਚਕੂਲਾ ਅਦਾਲਤ ਦੇ ਫੈਸਲੇ ਉਪਰੰਤ ਰਾਜ ਦੇ 9 ਜਿਲ੍ਹਿਆਂ ਵਿਚ ਲੱਗਭਗ 50 ਨਿੱਕੀਆਂ-ਮੋਟੀਆਂ ਘਟਨਾਵਾਂ ਵਾਪਰੀਆਂ ਪਰ ਕਿਸੇ ਜਾਨੀ ਨੁਕਸਾਨ ਨਹੀ ਹੋਇਆ ਅਤੇ ਨਾ ਹੀ ਗੋਲੀ ਚੱਲਣ ਦੀ ਕੋਈ ਘਟਨਾ ਵਾਪਰੀ। ਸਥਿਤੀ ਨੂੰ ਕਾਬੂ ਹੇਠ ਰਖਣ ਲਈ ਜਿਲਾ ਮੈਜਿਸਟ੍ਰੇਟਾਂ ਵਲੋਂ ਛੇ ਜਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਫਿਰੋਜ਼ਪੁਰ, ਮਾਨਸਾ ਅਤੇ ਫਰੀਦਕੋਟ ਸਮੇਤ ਸ਼੍ਰੀਮੁਕਤਸਰ ਸਾਹਿਬ ਦੀ ਮਲੋਟ ਤੇ ਫ਼ਾਜਿਲਕਾ ਜਿਲ੍ਹੇ ਦੀ ਅਬੋਹਰ ਸਬ ਡਵੀਜ਼ਨ ਵਿਚ ਕਰਫਿਊ ਲਾਗੂ ਕੀਤਾ ਗਿਆ।
ਰਾਜ ਦੇ ਬਾਕੀ 13 ਜਿਲ੍ਹਿਆਂ ਵਿਚ ਅਮਨ-ਸਾਂਤੀ ਰਹੀ। ਇਸ ਸਬੰਧੀ ਜਾਣਕਾਰੀ ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਸੁਰੇਸ਼ ਅਰੋੜਾ ਨੇ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਹੈਡਕੁਆਰਟਰ ਸਥਿਤ ਪੰਜਾਬ, ਹਰਿਆਣਾ ਅਤੇ ਭਾਰਤੀ ਫੌਜ ਦੇ ਸਾਂਝੇ ਕੰਟਰੋਲ ਰੂਮ ਤੋਂ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ’ਤੇ ਖੁਦ ਨੇੜਿਓਂ ਨਿਗਰਾਨੀ ਕੀਤੀ ਜਦਕਿ ਸ੍ਰੀ ਹਰਦੀਪ ਸਿੰਘ ਢਿੱਲੋਂ, ਡੀ.ਜੀ.ਪੀ ਅਮਨ ਤੇ ਕਾਨੂੰਨ ਨੇ ਰਾਜ ਵਿਚ ਅਮਨ-ਸ਼ਾਂਤੀ ਬਣਾਏ ਰਖਣ ਦੀ ਜ਼ਿਲ੍ਹਿਆਂ ਪੁਲੀਸ ਮੁਖੀਆਂ ਨਾਲ ਲਗਾਤਾਰ ਨੇੜਿਓਂ ਰਾਬਤਾ ਰੱਖਿਆ। ਇਸ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਮੌਕੇ ਅਨੁਸਾਰ ਲੋੜੀਂਦੇ ਕਦਮ ਚੁੱਕੇ ਜਾਂਦੇ ਰਹੇ।
ਸ੍ਰੀ ਅਰੋੜਾ ਨੇ ਰਾਜ ਦੇ ਸਮੂਹ ਜਿਲਾ ਪੁਲਿਸ ਮੁੱਖੀਆਂ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ 24 ਘੰਟੇ ਲਗਾਤਾਰ ਚੌਕਸੀ ਰਖਣ ਤਾਂ ਜੋ ਕੋਈ ਵੀ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਆਮ ਜਨਤਾ ਅਤੇ ਖਾਸ ਕਰਕੇ ਡੇਰਾ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰਖਣ ਵਿਚ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਦੇਣ। ਡੇਰਾ ਸਮੱਰਥਕਾਂ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਵੱਖੋ ਵੱਖਰੀਆਂ ਕੋਸ਼ਿਸ਼ਾਂ ਦੇ ਵੇਰਵੇ ਦਿੰਦੇ ਹੋਏ, ਬੁਲਾਰੇ ਨੇ ਕਿਹਾ ਕਿ ਛੇ ਰੇਲਵੇ ਸਟੇਸ਼ਨਾਂ ਜਿਨ੍ਹਾਂ ਵਿਚ ਤਿੰਨ ਬਠਿੰਡਾ, ਇਕ ਫਿਰੋਜ਼ਪੁਰ ਅਤੇ ਦੋ ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਸੱਤ ਪਾਵਰ ਸਟੇਸ਼ਨਾਂ ਵਿਚ ਦੋ ਮਾਨਸਾ, ਇਕ-ਇਕ ਸੰਗਰੂਰ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਫਰੀਦਕੋਟ ਜ਼ਿਲਂੇ, ਨੌ ਸੇਵਾ ਕੇਂਦਰਾਂ ਵਿਚ ਚਾਰ ਬਠਿੰਡਾ ਵਿਖੇ, ਦੋ-ਦੋ ਮਾਨਸਾ ਤੇ ਬਰਨਾਲਾ ਵਿਚ ਅਤੇ ਇਕ ਫਰੀਦਕੋਟ ਵਿਚ, ਪੰਜ ਟੈਲੀਫੋਨ ਐਕਸਚੇਜ਼ਾਂ ’ਚ ਬਠਿੰਡਾ, ਸੰਗਰੂਰ ਅਤੇ ਬਰਨਾਲਾ ਵਿਚ ਇਕ-ਇਕ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਦੋ, ਸੱਤ ਪੈਟਰੋਲ ਪੰਪਾਂ ’ਚ ਦੋ ਮਾਨਸਾ ਵਿਚ, ਚਾਰ ਸ੍ਰੀ ਮੁਕਤਸਰ ਸਾਹਿਬ ਅਤੇ ਇਕ ਫਰੀਦਕੋਟ ਵਿਚ, ਪੰਜ ਮੋਬਾਈਲ ਟਾਵਰਾਂ ਵਿਚ ਇਕ-ਇਕ ਮਾਨਸਾ, ਫਿਰੋਜ਼ਪੁਰ, ਬਰਨਾਲਾ ਜਦਕਿ ਬਠਿੰਡਾ ਵਿੱਚ ਦੋ ਸ਼ਾਮਲ ਹਨ।
ਉਨ੍ਹਾਂ ਅੱਗੇ ਕਿਹਾ ਕਿ ਸੰਗਰੂਰ ਵਿੱਚ ਸਥਿਤ ਇਕ ਤਹਿਸੀਲ ਦਫ਼ਤਰ, ਬਠਿੰਡਾ ਅਤੇ ਸੰਗਰੂਰ ਵਿਖੇ ਦੋ ਸਹਿਕਾਰੀ ਸਭਾਵਾਂ, ਮਾਨਸਾ ਦੇ ਆਮਦਨ ਕਰ ਵਿਭਾਗ ਦੀ ਖਿੜਕੀ ਦੇ ਸ਼ੀਸਿਆਂ ਨੂੰ ਵੀ ਅਣਪਛਾਤੇ ਡੇਰਾ ਦੇ ਸਮਰੱਥਕਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਸੰਗਰੂਰ ਜ਼ਿਲਂੇ ਵਿਚ ਦਿੜਬਾ ਅਤੇ ਖਨੌਰੀ ਵਿਖੇ ਦੋ ਥਾਵਾਂ ’ਤੇ ਸੜਕੀ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਪੰਜਾਬ ਪੁਲਿਸ ਵਲੋਂ ਨਾਕਾਮ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਜ਼ਿਲਂੇ ਦੇ ਪਿੰਡ ਮਾਣਕਪੁਰ ਦੇ ਸਰਕਾਰੀ ਸਕੂਲ ਵਿੱਚ ਫਰਨੀਚਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਦੀ ਵੀ ਕੀਤੀ ਗਈ। ਇਸ ਤੋਂ ਇਲਾਵਾ ਕੱੁਝ ਡੇਰਾ ਸਮੱਰਥਕਾਂ ਨੇ ਜ਼ਿਲ੍ਹਂਾ ਸੰਗਰੂਰ ਦੇ ਦਿੜਂਬਾ ਵਿਖੇ ਪੰਜਾਬ ਪੁਲੀਸ ਦੀ ਗੱਡੀ ਨੂੰ ਕਾਰ ਨਾਲ ਟੱਕਰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਦੋਸ਼ਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨਂਾਂ ਨੇ ਦੱਸਿਆ ਕਿ ਰਾਜ ਵਿਚ ਸਾੜ-ਫੂਕ ਦੀਆਂ ਘਟਨਾਵਾਂ ਨੂੰ ਪੁਲਿਸ ਨੇ ਤੁਰੰਤ ਕਾਬੂ ਕੀਤਾ ਗਿਆ ਅਤੇ ਕੋਈ ਵੀ ਵੱਡਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਬੁਲਾਰੇ ਨੇ ਅੱਗੇ ਕਿਹਾ ਕਿ ਰਾਜ ਦੇ ਸਾਰੇ ਜਿਲ੍ਹਿਆਂ ਵਿਚ ਖਾਸ ਤੌਰ ‘ਤੇ ਹਾਈਵੇਅ ਅਤੇ ਪ੍ਰਮੁੱਖ ਸੜਕਾਂ ’ਤੇ ਪੁਲਿਸ ਦੀ ਗਸ਼ਤ ਹੋਰ ਤੇਜ਼ ਕੀਤੀ ਗਈ ਹੈ। ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਦੀ ਮਜਬੂਤੀ ਅਤੇ ਨਿਗਰਾਨੀ ਕਰਨ ਲਈ 1 ਏਡੀਜੀਪੀ ਸਮੇਤ ਚਾਰ ਆਈ.ਜੀ.ਪੀ, 3 ਡੀ.ਆਈ.ਜੀ. ਅਤੇ ਤਿੰਨ ਕਮਾਂਡੈਂਟਾਂ ਦੀ ਨਿਯੁਕਤੀ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…