Share on Facebook Share on Twitter Share on Google+ Share on Pinterest Share on Linkedin ਰਾਈਸ ਮਿਲਰਜ਼ ਨੀਤੀ ਲਾਗੂ ਕਰਨ ਲਈ ਯੂਨੀਅਨ ਵੱਲੋਂ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਅਗਸਤ: ਆੜ੍ਹਤੀ ਐਸੋਸ਼ੀਏਸ਼ਨ ਖਰੜ ਦੇ ਪ੍ਰਧਾਨ ਰਾਜੇਸ਼ ਸੂਦ ਅਤੇ ਸਕੱਤਰ ਰਾਜਿੰਦਰ ਅਗਰਵਾਲ ਸਮੇਤ ਦੂਸਰੇ ਅਹੁੱਦੇਦਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਦੇ ਸੀਜ਼ਨ ਵਿਚ ਅਨਾਜ ਮੰਡੀ ਖਰੜ ਵਿਚ ਰਾਈਸ ਮਿਲਰਜ਼ ਪਾਲਿਸੀ ਲਾਗੂ ਕਰਕੇ ਐਫ.ਸੀ.ਆਈ.ਤੋਂ ਝੋਨੇ ਦੀ ਖਰੀਦ ਕਰਵਾਈ ਜਾਵੇ ਤਾਂ ਕਿ ਸਰਕਾਰ ਅਤੇ ਆੜ੍ਹਤੀ ਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਯੂਨੀਅਨ ਆਗੂਆਂ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਦੱਸਿਆ ਗਿਆ ਕਿ ਅਨਾਜ ਮੰਡੀ ਖਰੜ ਵਿਚ ਕਦੇ ਵੀ ਐਫ.ਸੀ.ਆਈ. ਵਲੋਂ ਝੋਨੇ ਦੀ ਖਰੀਦ ਨਹੀਂ ਕੀਤੀ ਗਈ ਅਤੇ ਅੱਜ ਤੱਕ ਇਸ ਮੰਡੀ ਵਿਚ ਰਾਈਸ ਮਿਲਰਜ਼ ਨੀਤੀ ਨਹੀਂ ਕੀਤੀ ਜੇਕਰ ਇਹ ਨੀਤੀ ਇਸ ਮੰਡੀ ਵਿਚ ਲਾਗੂ ਹੁੰਦੀ ਹੈ ਤਾਂ ਐਫ.ਸੀ.ਆਈ. ਵਲੋਂ ਖਰੀਦ ਕੀਤੀ ਗਈ ਝੋਨੇ ਦੀ ਫਸਲ ਦੀ ਅਦਾਇਗੀ ਕੇਂਦਰ ਸਰਕਾਰ ਵਲੋਂ ਸਿੱਧੇ ਤੌਰ ਤੇ ਭੇਜੀ ਜਾਂਣੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਸਰਕਾਰ ਮਾਰਕੀਟ ਫੀਸ ਵੀ ਮਿਲ ਜਾਵੇਗੀ ਅਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਵੀ ਸੀਜ਼ਨ ਵਿਚ ਕੋਈ ਵੱਡੀ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਯੂਨੀਅਨ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਜਦੋ ਅਗਲੇ ਮਹੀਨੇ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣਾ ਹੈ ਉਦੋਂ ਅਨਾਜ ਮੰਡੀ ਖਰੜ ਵਿਚ ਆੜ੍ਹਤੀਆਂ ਦੇ ਫੜ੍ਹਾਂ ਦੀ ਵੰਡ ਵੀ ਰਾਈਸ ਮਿਲਰਜ਼ ਨੀਤੀ ਤਹਿਤ ਹੀ ਕੀਤੀ ਜਾਵੇ ਅਤੇ ਹਰੇਕ ਸੀਜ਼ਨ ਵਿਚ ਇਹ ਨੀਤੀ ਲਾਗੂ ਹੋਣੀ ਚਾਹੀਦੀ ਹੈ ਜੋ ਕਿ ਅੱਜ ਤੱਕ ਇਸ ਮੰਡੀ ਵਿਚ ਲਾਗੂ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਸਨੂੰ ਲਾਗੂ ਕਰਨ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਮੌਕੇ ਚੇਅਰਮੈਨ ਜੈਪਾਲ, ਸੁਨੀਲ ਅਗਰਵਾਲ, ਚੰਦਰ ਸ਼ੇਖ਼ਰ, ਪ੍ਰਵੇਸ ਬਾਂਸਲ, ਅਮਨਦੀਪ ਗਰਗ, ਸਮੇਤ ਹੋਰ ਯੂਨੀਅਨ ਦੇ ਆਗੂ, ਆੜ੍ਹਤੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ