Share on Facebook Share on Twitter Share on Google+ Share on Pinterest Share on Linkedin ਸੀਜੀਸੀ ਝੰਜੇੜੀ ਵੱਲੋਂ ਮੈਨੇਜਮੈਂਟ ਸੰਸਾਰ ਦੀ ਜਾਣਕਾਰੀ ਭਰਪੂਰ ਇੰਟਰਨੈਸ਼ਨਲ ਜਰਨਲ ਆਫ਼ ਬਿਜ਼ਨਸ ਮੈਨੇਜਮੈਂਟ ਰਿਲੀਜ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪ ਟੂ ਡੇਟ ਰੱਖਣ ਲਈ ਅੰਤਰ ਰਾਸ਼ਟਰੀ ਜਰਨਲ ਦਾ ਅਹਿਮ ਕਿਰਦਾਰ: ਧਾਲੀਵਾਲ ਕੌਮੀ ਪੱਧਰ ਦੀਆਂ ਯੂਨੀਵਰਸਿਟੀਆਂ ਦੇ 68 ਪੇਪਰ ਕੀਤੇ ਜਾਰੀ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵੱਲੋਂ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਵਿਦਿਆ ਦਾ ਭਰਪੂਰ ਖ਼ਜ਼ਾਨਾ ਪ੍ਰਦਾਨ ਕਰਦਾ ਇੰਟਰਨੈਸ਼ਨਲ ਜਰਨਲ ਆਫ਼ ਬਿਜ਼ਨਸ ਮੈਨੇਜਮੈਂਟ ਰੀਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਇੰਟਰਨੈਸ਼ਨਲ ਜਰਨਲ ਆਫ਼ ਬਿਜ਼ਨਸ ਮੈਨੇਜਮੈਂਟ ਵਿਚ ਦੇਸ਼ ਦੀਆਂ ਨਾਮੀ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਦੇ ਸਿੱਖਿਆ ਮਾਹਰਾਂ ਦੇ 68 ਪੇਪਰ ਪੇਸ਼ ਕੀਤੇ ਗਏ ਹਨ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਅਨੁਸਾਰ ਦੋ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਇਸ ਜਰਨਲ ਵਿਚ ਹੁਣ ਤੱਕ 87 ਦੇ ਕਰੀਬ ਪੇਪਰ ਪੇਸ਼ ਕੀਤੇ ਜਾ ਚੁੱਕੇ ਹਨ। ਜੋ ਕਿ ਵਿਸ਼ਵ ਪੱਧਰ ਤੇ ਵੱਡੇ ਪੱਧਰ ’ਤੇ ਪ੍ਰਸਿੱਧੀ ਹਾਸਿਲ ਕਰ ਚੁੱਕੇ ਹਨ, ਜੋ ਕਿ ਇਕ ਲਾਸਾਨੀ ਮਿਹਨਤ ਦਾ ਮਿੱਠਾ ਫਲ ਹੈ। ਇਸ ਵਾਰ ਮੈਨੇਜਮੈਂਟ ਸਿੱਖਿਆਂ ਦੇ ਲਗਭਗ ਹਰ ਵਿਦਿਆਰਥੀ ਲਈ ਮਾਰਕੀਟਿੰਗ, ਫਾਈਨਾਂਸ, ਰਿਟੇਲ ਮੈਨੇਜਮੈਂਟ, ਹੋਟਲ ਸਨਅਤ, ਈ ਬਿਜ਼ਨਸ, ਮਹਿਲਾ ਸ਼ਕਤੀਕਰਨ ਐਸਿਟ ਐਲੋਕੇਸ਼ਨ, ਸਟਾਕ ਦੀ ਜਾਣਕਾਰੀ, ਬੈਂਕਿੰਗ ਦੇ ਖੇਤਰ ਨਾਲ ਜਾਣਕਾਰੀ, ਗਰੀਨ ਐਸੋਸੇਸ਼ਨ, ਸੋਸ਼ਲ ਮੀਡੀਆ ਦਾ ਸਮਾਜ ਤੇ ਅਸਰ ਅਤੇ ਟੂਰਇੰਜ਼ਮ ਸਮੇਤ ਕਈ ਅਹਿਮ ਵਿਸ਼ੇ ਚੁਣੇ ਗਏ ਹਨ। ਇਸ ਜਰਨਲ ਵਿਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਡਾ ਜੀ ਐੱਸ ਬਤਰਾ, ਆਈਆਈਟੀ ਰੋਪੜ ਦੇ ਡਾ.ਦਿਪਾਨਜਨ ਕੁਮਾਰ, ਆਈਆਈਟੀ ਇਲਾਹਾਬਾਦ ਦੇ ਡਾ. ਸ਼ਲਿਦੇਰ ਕੁਮਾਰ, ਪੀਏਯੂ ਲੁਧਿਆਣਾ ਦੇ ਡਾ. ਅਨਿਲ ਕੁਮਾਰ, ਰੋਹਿਲਖੰਡ ਯੂਨੀਵਰਸਿਟੀ ਬਰੇਲੀ ਦੇ ਡਾ. ਪੀ ਡੀ ਸਿੰਘ, ਭਾਵ ਨਗਰ ਯੂਨੀਵਰਸਿਟੀ ਗੁਜਰਾਤ ਦੇ ਡਾ. ਕਿਸ਼ੋਰ ਜੋਸ਼ੀ ਸਮੇਤ ਸਿੱਖਿਆਂ ਜਗਤ ਦੀਆਂ ਅਹਿਮ ਹਸਤੀਆਂ ਦੇ ਪੇਪਰ ਛਾਪੇ ਗਏ ਹਨ। ਜੋ ਕਿ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਜਾਣਕਾਰੀ ਵਧਾਉਣ ਲਈ ਗਿਆਨ ਦਾ ਖ਼ਜ਼ਾਨਾ ਹਨ। ਇਸ ਮੌਕੇ ਇਸ ਜਰਨਲ ਨੂੰ ਰਿਲੀਜ਼ ਕਰਦੇ ਹੋਏ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਸ਼ਵੀਕਰਨ ਅਤੇ ਅੰਤਰ ਰਾਸ਼ਟਰੀ ਵੱਧ ਰਹੇ ਮੁਕਾਬਲੇ ਸਦਕਾ ਵਧੀਆਂ ਪੱਧਰ ਦੀ ਖੋਜ ਅਤੇ ਵਿਸ਼ਵ ਪੱਧਰ ’ਤੇ ਆ ਰਹੇ ਬਦਲਾਵਾਂ ਦੀ ਜਾਣਕਾਰੀ ਹੋਣਾਂ ਇੱਕ ਵਿਦਿਆਰਥੀ ਦੇ ਨਾਲ ਨਾਲ ਹਰ ਅਧਿਆਪਕ ਲਈ ਵੀ ਬਹੁਤ ਜ਼ਰੂਰੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਜਰਨਲ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦੇ ਬਹੁਤ ਵਧੀਆਂ ਰੁਝਾਨ ਨੂੰ ਵੇਖਦੇ ਹੋਏ ਇਸ ਵਾਰ ਲਗਭਗ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਅਪ ਟੂ ਡੇਟ ਤਰੀਕੇ ਨਾਲ ਛਾਪਿਆ ਗਿਆ ਹੈ। ਸ੍ਰੀ ਧਾਲੀਵਾਲ ਨੇ ਅੱਗੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਦੇਸ਼ ਭਰ ਤੋਂ ਸਿੱਖਿਆਂ ਜਗਤ ਦੇ ਨਾਮਵਰ ਵਿਅਕਤੀਆਂ ਦੀ ਲੇਖਣੀ ਸਾਡੇ ਕੋਲ ਇਕ ਥਾਂ ਤੇ ਇਕੱਠੀ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਇਸ ਜਰਨਲ ਰਾਹੀਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਹੋਰ ਵਧੀਆਂ ਜਾਣਕਾਰੀ ਮੁਹਾਇਆ ਕਰਵਾ ਸਕੀਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ