nabaz-e-punjab.com

ਭਾਰਤੀ ਝੰਡੇ ਦਾ ਫਿਰ ਹੋਇਆ ਅਪਮਾਨ, ਤਿਰੰਗੇ ਨਾਲ ਪੈਕ ਕੀਤੇ ਬੂਟਾਂ ਦੇ ਡੱਬੇ

ਨਬਜ਼-ਏ-ਪੰਜਾਬ ਬਿਊਰੋ, ਉੱਤਰਾਖੰਡ, 26 ਅਗਸਤ:
ਦੇਸ਼ ਵਿੱਚ ਤਿਰੰਗੇ ਦੇ ਅਪਮਾਨ ਦਾ ਮਾਮਲਾ ਇਕ ਵਾਰ ਫਿਰ ਸਾਹਮਣੇ ਆਇਆ ਹੈ। ਇਹ ਮਾਮਲਾ ਇਸ ਵਾਰ ਉਤਰਾਖੰਡ ਦੇ ਅਲਮੋੜਾ ਦਾ ਹੈ। ਅਲਮੋੜਾ ਸਥਿਤ ਬੂਟ ਦੀ ਦੁਕਾਨ ਵਿੱਚ ਤਿਰੰਗੇ ਦੀ ਪ੍ਰਿੰਟਿੰਗ ਵਾਲੇ ਡੱਬੇ ਦੀ ਪੈਕਿੰਗ ਵਿੱਚ ਬੂਟਾਂ ਦੀ ਵਿਕਰੀ ਕੀਤੀ ਜਾ ਰਹੀ ਸੀ। ਅਲਮੋੜਾ ਦੀ ਪੁਲੀਸ ਨੇ ਇਸ ਨੂੰ ਰਾਸ਼ਟਰੀ ਝੰਡੇ ਦਾ ਅਪਮਾਨ ਮੰਨਦੇ ਹੋਏ ਬੂਟ ਸਪਲਾਇਰ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਬੂਟ ਦੇ ਇਹ ਡੱਬੇ ਚਾਈਨੀਜ਼ ਕੰਪਨੀ ਵੱਲੋੱ ਦਰਾਮਦ ਕੀਤੇ ਜਾ ਰਹੇ ਹਨ। ਚੀਨ ਦੀ ਇਹ ਘਟਨਾ ਭਾਰਤ ਨੂੰ ਉਕਸਾਉਣ ਦੇ ਰੂਪ ਵਿੱਚ ਦੇਖੀ ਜਾ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡੋਕਲਾਮ ਤੇ ਭਾਰਤ ਦੇ ਸਟੈਂਡ ਤੋਂ ਬੌਖਲਾਏ ਚੀਨ ਨੇ ਭਾਰਤ ਨੂੰ ਉਕਸਾਉਣ ਲਈ ਭਾਰਤੀ ਰਾਸ਼ਟਰੀ ਝੰਡੇ ਦੀ ਪ੍ਰਿੰਟਿੰਗ ਵਾਲੇ ਡੱਬਿਆਂ ਵਿੱਚ ਚਾਈਨੀਜ਼ ਬੂਟ ਪੈਕ ਕਰ ਕੇ ਇੱਥੇ ਦਰਾਮਦ ਕਰ ਦਿੱਤੇ ਹਨ। ਸਥਾਨਕ ਮੀਡੀਆ ਦੀਆਂ ਖਬਰਾਂ ਅਨੁਸਾਰ ਅਲਮੋੜਾ ਦੇ ਸ਼ੂ ਕਲੈਕਸ਼ਨ ਕੂਰਮਾਂਚਲ ਅਕੈਡਮੀ ਵਿੱਚ ਬੀਤੇ ਦਿਨੀਂ ਪੈਕਿੰਗ ਵਿੱਚ ਮੇਡ ਇਨ ਚਾਈਨਾ ਬੂਟਾਂ ਦੀ ਇਕ ਖੇਪ ਆਈ ਹੈ।
ਬੂਟਾਂ ਦਾ ਇਹ ਡੱਬਾ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਹਰ ਪੈਕਿੰਗ ਦੇ ਉਪਰ ਤਿਰੰਗਾ ਬਣਿਆ ਦਿਖਾਈ ਦਿੱਤਾ। ਚੀਨ ਇਹ ਹਰਕਤ ਪਹਿਲਾਂ ਵੀ ਕਰ ਚੁਕਿਆ ਹੈ। ਪਹਿਲਾਂ ਚਾਈਨੀਜ਼ ਮੋਬਾਈਲ ਕੰਪਨੀ ਤੇ ਤਿਰੰਗੇ ਦੇ ਅਪਮਾਨ ਦਾ ਦੋਸ਼ ਲੱਗਾ ਸੀ। ਉਸ ਸਮੇਂ ਕੰਪਨੀ ਵਿੱਚ ਤਾਇਨਾਤ ਚੀਨੀ ਅਧਿਕਾਰੀ ਨੇ ਰਾਸ਼ਟਰੀ ਝੰਡੇ ਦੇ ਪੋਸਟਰ ਨੂੰ ਪਾੜ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ ਸੀ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…