Share on Facebook Share on Twitter Share on Google+ Share on Pinterest Share on Linkedin ਸਮਾਜ ਸੇਵੀ ਆਗੂ ਪਰਮਜੀਤ ਹੈਪੀ ਦੀ ਅਗਵਾਈ ’ਚ ਲਾਇਆ ਲੱਡੂਆਂ ਦਾ ਲੰਗਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ: ਸਥਾਨਕ ਫੇਜ਼-7 ਦੇ ਵਸਨੀਕਾਂ ਵੱਲੋਂ ਸਮਾਜ ਸੇਵੀ ਆਗੂ ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਬੀਤੇ ਦਿਨ ਸ੍ਰੀ ਗਣੇਸ਼ ਸ਼ੋਭਾ ਯਾਤਰਾ ਦੌਰਾਨ ਪਾਣੀ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਹੈਪੀ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ। ਇਸ ਮੌਕੇ ਕੇ ਐਲ ਸ਼ਰਮਾ, ਨਰੇਸ਼ ਕੁਮਾਰ, ਦੀਪਕ ਮਲਹੋਤਰਾ, ਮਦਨ ਗੋਇਲ, ਖੇਮ ਚੰਦ, ਭੁਪਿੰਦਰ ਸ਼ਰਮਾ, ਜਗਦੀਸ਼ ਚੰਦ, ਯਾਦਵਿੰਦਰ ਵਸ਼ਿਸ਼ਟ, ਪਿਆਰਾ ਸਿੰਘ, ਪਵਨ ਕੁਮਾਰ, ਮੱਖਣ ਸਿੰਘ, ਮੋਹਨ ਸਿੰਘ, ਅਨੂਪ ਕੁਮਾਰ, ਅਮਰੀਕ ਸਿੰਘ ਕਲੇਰ, ਸ਼ਾਮ ਕੁਮਾਰ, ਮਿੰਟੂ, ਜੱਸੀ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ