nabaz-e-punjab.com

5 ਸਾਲਾਂ ਵਿਕਾਸ ਰਣਨੀਤੀ ਤੇ 2 ਸਾਲਾਂ ਤਰਜ਼ੀਹੀ ਏਜੰਡਾ ਬਣਾਉਣ ਲਈ ਪੰਜਾਬ ਸਰਕਾਰ ਨੇ 37 ਵਿਭਾਗਾਂ ਤੋਂ ਜਾਣਕਾਰੀ ਮੰਗੀ

ਸਮਾਂ ਬੱਧ ਢੰਗ ਨਾਲ ਸੂਬੇ ਦਾ ਤੇਜ਼ ਅਤੇ ਸਮੁੱਚਾ ਵਿਕਾਸ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਪੁੱਟਿਆ ਗਿਆ ਕਦਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਅਗਸਤ:
ਨਿਰਧਾਰਤ ਸਮੇਂ ਅੰਦਰ ਸੂਬੇ ਦੇ ਤੇਜ਼ ਅਤੇ ਸੁਚਾਰੂ ਵਿਕਾਸ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਪੁੱਟਦਿਆਂ ਪੰਜ ਸਾਲਾਂ (2017-22) ਦੀ ਵਿਕਾਸ ਰਣਨੀਤੀ ਅਤੇ ਦੋ ਸਾਲ (2017-19) ਦਾ ਤਰਜੀਹੀ ਏਜੰਡਾ ਤਿਆਰ ਕਰਨ ਲਈ ਪੰਜਾਬ ਸਰਕਾਰ ਨੇ 37 ਵਿਭਾਗਾਂ ਨੂੰ ਲੋੜੀਂਦੀ ਅਤੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਸਦਕਾ ਯੋਜਨਾ ਵਿਭਾਗ ਵੱਲੋਂ ਨੋਡਲ ਏਜੰਸੀ ਹੋਣ ਕਾਰਨ ਇਨ੍ਹਾਂ ਵਿਭਾਗਾਂ ਨੂੰ ਰਾਜ ਸਰਕਾਰ ਅਤੇ ਕੇਂਦਰ ਦੇ ਵਿਕਾਸ ਪ੍ਰੋਗਰਾਮਾਂ, ਸੂਚਕਾਂ, ਯੂਨਿਟ, ਬੇਸਲਾਈਨ (ਮੌਜੂਦਾ ਹਾਲਤ) ਅਤੇ ਸਾਲ 2017-18, 2018-19 ਦੋ ਸਾਲਾਂ ਦੇ ਤਰਜੀਹੀ ਏਜੰਡੇ ਤੋਂ ਇਲਾਵਾ ਪੰਜ ਸਾਲਾ ਵਿਕਾਸ ਰਣਨੀਤੀ ਅਤੇ ਟੀਚਿਆਂ ਨੂੰ ਹਾਸਲ ਕਰਨ ਲਈ ਅਪਣਾਈ ਜਾਣ ਵਾਲੀ ਰਣਨੀਤੀ ਬਾਰੇ ਜਾਣਕਾਰੀ ਨਿਰਧਾਰਤ ਸਾਂਚੇ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ।
ਇਨ੍ਹਾਂ ਸਾਰੇ ਵਿਭਾਗਾਂ ਨੂੰ ਇਹ ਸਾਰੇ ਵੇਰਵੇ 15 ਸਤੰਬਰ 2017 ਤੱਕ ਮੁਹੱਈਆ ਕਰਨ ਲਈ ਨਿਰਦੇਸ਼ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਬਾਰੇ ਇੱਕ ਸਰਕੂਲਰ ਪਹਿਲਾਂ ਹੀ ਇਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਨਿਰਧਾਰਤ ਸਾਂਚੇ ਅਨੁਸਾਰ ਰਾਜ ਦੇ ਵਿਕਾਸ, ਲੋੜਾਂ/ਤਰਜ਼ੀਹਾਂ ਦੀ ਵਿਆਪਕ ਸਮੀਖਿਆ ਕਰਨ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…