ਪਲਾਸਟਿਕ ਦੀਆਂ ਬੋਰੀਆਂ ਵਿੱਚ ਭਰ ਕੇ ਲਿਆਂਦੇ ਪ੍ਰੀਮਿਕਸ ਨਾਲ ਹੋ ਰਹੀ ਹੈ ਸੜਕ ਦੇ ਖੱਡਿਆਂ ਦੀ ਮੁਰੰਮਤ

ਨਿਗਮ ਮੇਅਰ ਨੂੰ ਮਿਲ ਕੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਵੇਗੀ: ਕੌਂਸਲਰ ਸਤਵੀਰ ਧਨੋਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਇਕ ਪਾਸੇ ਤਾਂ ਮੁਹਾਲੀ ਸ਼ਹਿਰ ਨੂੰ ਆਈ.ਈ ਸਿਟੀ ਦਾ ਦਰਜਾ ਹਾਸਲ ਹੈ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਦੇਖ ਰੇਖ ਵਾਸਤੇ ਅਧਿਕਾਰੀ ਉਹੀ ਪੁਰਾਣੇ ਤਰੀਕੇ ਅਪਣਾਉਂਦੇ ਹਨ। ਸਥਾਨਕ ਕੁੰਭੜਾ ਚੌਂਕ ਤੋਂ ਪਿੰਡ ਸੋਹਾਣਾ ਵੱਲ ਜਾਂਦੀ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਮੀਂਹ ਦੇ ਪਾਣੀ ਨਾਲ ਪਏ ਵੱਡੇ ਖੱਡਿਆਂ ਨੂੰ ਭਰਨ ਲਈ ਅੱਜ ਨਗਰ ਨਿਗਮ ਵੱਲੋਂ ਇੱਥੇ ਪ੍ਰੀਮਿਕਸ ਪਾਉਣ ਲਈ ਪਲਾਸਟਿਕ ਦੀਆਂ ਬੋਰੀਆਂ ਵਿੱਚ ਭਰ ਕੇ ਪ੍ਰੀਮਿਕਸ ਭੇੇਜਿਆ ਗਿਆ। ਜਿਸ ਨੂੰ ਬੋਰੀਆਂ ਖੋਲ ਖੋਲ ਕੇ ਖੱਡਿਆ ਵਿੱਚ ਢੇਰੀ ਕੀਤਾ ਜਾਂਦਾ ਰਿਹਾ ਅਤੇ ਉੱਥੇ ਕੰਮ ਕਰਨ ਵਾਲੇ ਮਜ਼ਦੂਰ ਵੱਲੋਂ ਕਹੀ ਦੀ ਮਦਦ ਨਾਲ ਪੱਧਰ ਕਰਕੇ ਕੰਮ ਸਾਰ ਦਿੱਤਾ ਗਿਆ।
ਹਾਲਾਂਕਿ ਸੜਕਾਂ ਦੀ ਮੁਰੰਮਤ ਲਈ ਪ੍ਰੀਮਿਕਸ ਪਾਉਣ ਲਈ ਮੌਕੇ ਤੇ ਮਸ਼ੀਨ ਲਿਆ ਕੇ ਪ੍ਰੀਮਿਕਸ ਪਾਇਆ ਜਾਂਦਾ ਹੈ ਅਤੇ ਰੋਡ ਰੋਲਰ ਨਾਲ ਇਸਨੂੰ ਬਰਾਬਰ ਕੀਤਾ ਜਾਂਦਾ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਵੱਲੋੱ ਇੱਥੇ ਇਸ ਤਰੀਕੇ ਨਾਲ ਪਲਾਸਟਿਕ ਦੀਆਂ ਬੋਰੀਆਂ ਵਿਚ ਭਰਵਾ ਕੇ ਪ੍ਰੀਮਿਕਸ ਭਿਜਵਾਇਆ ਗਿਆ ਅਤੇ ਇਸ ਤੇ ਰੋਡ ਰੋਲਰ ਘੁਮਾਉਣ ਦੀ ਵੀ ਲੋੜ ਨਹੀਂ ਸਮਝੀ ਗਈ। ਇੱਥੇ ਕੰਮ ਕਰਨ ਵਾਲੇ ਮਜ਼ਦੂਰ ਦਾ ਤਰਕ ਸੀ ਕਿ ਇਸ ਤਰੀਕੇ ਨਾਲ ਵਿਛਾਏ ਜਾਣ ਵਾਲੇ ਪ੍ਰੀਮਿਕਸ ਉੱਪਰ ਰੋਡ ਰੋਲਰ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ ਅਤੇ ਇੱਥੇ ਲੰਘਣ ਵਾਲੀਆਂ ਗੱਡੀਆਂ ਦੇ ਟਾਇਰਾਂ ਦੇ ਵਜਨ ਨਾਲ ਹੀ ਇਹ ਪ੍ਰੀਮਿਕਸ ਦਬ ਜਾਂਦਾ ਹੈ।
ਇਸ ਮੌਕੇ ਸਥਾਨਕ ਸੈਕਟਰ 69 ਦੇ ਕੌਂਸਲਰ ਸ੍ਰੀ ਸਤਵੀਰ ਸਿੰਘ ਧਨੋਆ ਨੇ ਇਸ ਸਬੰਧੀ ਕਿਹਾ ਕਿ ਇਸ ਤਰੀਕੇ ਨਾਲ ਸੜਕ ਦੇ ਖੱਡੇ ਭਰਨ ਦੀ ਇਹ ਕਾਰਵਾਈ ਬਹੁਤਾ ਚਿਰ ਨਹੀਂ ਟਿਕਣੀ ਕਿਉੱਕਿ ਖੱਡਿਆਂ ਦੀ ਚੰਗੀ ਤਰ੍ਹਾਂ ਸਫਾਈ ਕੀਤੇ ਬਿਨਾ ਅਤੇ ਪਹਿਲਾਂ ਤੋੱ ਤਿਆਰ ਕੀਤੇ ਪ੍ਰੀਮਿਕਸ ਪਾਉਣ ਨਾਲ ਇਸਦੀ ਪੂਰੀ ਪਕੜ ਨਹੀਂ ਬਣਦੀ ਅਤੇ ਇਸਤੇ ਰੋਡ ਰੋਲਰ ਨਾ ਚਲਣ ਕਾਰਨ ਇਹ ਕਮਜੋਰ ਰਹਿ ਜਾਂਦਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋੱ ਇੱਥੇ ਇਸ ਤਰੀਕੇ ਨਾਲ ਡੰਗ ਸਾਰਨ ਦੀ ਇਹ ਕਾਰਵਾਈ ਨਿਖੇਧੀਯੋਗ ਹੈ ਅਤੇ ਨਿਗਮ ਨੂੰ ਚਾਹੀਦਾ ਹੈ ਕਿ ਇਸ ਸੜਕ ਤੇ ਪਏ ਟੋਇਆ ਨੂੰ ਭਰਨ ਲਈ ਪ੍ਰੀਮਿਕਸ ਮਸ਼ੀਨ ਅਤੇ ਰੋਡ ਰੋਲਰ ਲਿਆ ਕੇ ਇਸਦੀ ਮੁਕੰਮਲ ਮੁਰੰਮਤ ਕਰਵਾਈ ਜਾਵੇ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਨਗਰ ਨਿਗਮ ਦੇ ਮੇਅਰ ਨੂੰ ਮਿਲ ਕੇ ਉਹਨਾਂ ਨੂੰ ਇਸ ਸਾਰੇ ਕੁਝ ਤੋਂ ਜਾਣੂ ਕਰਵਾਉਣਗੇ ਅਤੇ ਸਬੰਧਤ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਨਗੇ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…