ਫਿਲਮ ਨਗਰੀ ਮੁੰਬਈ ਵਿੱਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ: 6 ਵਿਅਕਤੀਆਂ ਦੀ ਦਰਦਨਾਕ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁੰਬਈ, 30 ਅਗਸਤ:
ਬੀਤੇ ਦਿਨ ਤੋਂ ਹੋ ਰਹੀ ਤੇਜ਼ ਬਾਰਸ ਨੇ ਫਿਲਮ ਨਗਰੀ ਮੁੰਬਈ ਵਿੱਚ ਭਾਰੀ ਤਬਾਹੀ ਮਚਾ ਕੇ ਰੱਖ ਦਿੱਤੀ। ਮੀਂਹ ਦਾ ਪਾਣੀ ਹੱਦ ਤੋਂ ਵੱਧ ਇਕੱਠਾ ਹੋਣ ਕਾਰਨ ਮੁੰਬਈ ਵਿੱਚ ਕਾਫੀ ਹਾਲਾਤ ਖਰਾਬ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਵਿੱਚ ਭਾਰੀ ਮੀਂਹ ਕਾਰਨ ਹੁਣ ਤੱਕ 6 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਇਲਾਕਿਆਂ ਵਿਚ ਬਿਜਲੀ ਨਹੀਂ ਹੈ। ਭਾਰੀ ਮੀਂਹ ਦੇ ਚਲਦਿਆਂ ਬਹੁਤ ਸਾਰੇ ਲੋਕ ਰਾਤ ਭਰ ਆਪਣੇ ਦਫ਼ਤਰਾਂ ਵਿੱਚ ਹੀ ਰੁਕੇ ਰਹੇ।
ਭਾਰੀ ਬਾਰਸ਼ ਦੇ ਮੱਦੇਨਜ਼ਰ ਜਲ ਸੈਨਾ ਅਤੇ ਹੈਲੀਕਾਪਟਰਾਂ ਨੂੰ ਚੌਕਸੀ ਰਾਹਤ ਅਤੇ ਬਚਾਅ ਕੰਮਾਂ ਵਿੱਚ ਤਾਇਨਾਤ ਕਰਨ ਲਈ ਤਿਆਰ ਰੱਖਿਆ ਗਿਆ ਹੈ ਅਤੇ ਐਨ.ਡੀ.ਆਰ.ਐਫ. ਨੂੰ ਵੀ ਹਾਈ ਅਲਰਟ ਤੇ ਰੱਖਿਆ ਗਿਆ ਹੈ। ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੜ੍ਹ ਬਚਾਅ ਦਲ ਅਤੇ ਗੋਤਾਖੋਰ ਵੀ ਤਾਇਨਾਤੀ ਲਈ ਤਿਆਰ ਹਨ। ਬੁਲਾਰੇ ਨੇ ਟਵੀਟ ਕੀਤਾ ਕਿ ਸੀਕਿੰਗ 42 ਸੀ ਦਿਨ/ਰਾਤ ਤਲਾਸ਼ ਅਤੇ ਬਚਾਅ ਕੰਮ ਲਈ ਤਿਆਰ ਹੈ। ਡਾਕਟਰੀ ਦਲ ਅਤੇ ਗੋਤਾਖੋਰ ਤੁਰੰਤ ਤਾਇਨਾਤੀ ਲਈ ਤਿਆਰ ਹਨ।
ਬੁਲਾਰੇ ਨੇ ਕਿਹਾ ਕਿ 5 ਹੜ੍ਹ ਬਚਾਅ ਦਲ ਅਤੇ ਗੋਤਾਖੋਰਾਂ ਦੇ 2 ਦਲ ਮੁੰਬਈ ਵਿੱਚ ਵੱਖ-ਵੱਖ ਥਾਂਵਾਂ ਤੇ ਮਦਦ ਮੁਹੱਈਆ ਕਰਵਾਉਣ ਲਈ ਤਿਆਰ ਹਨ। ਮੁੰਬਈ ਸਥਾਨਕ ਬਾਡੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਰਾਸ਼ਟਰੀ ਆਫਤ ਮੋਚਨ ਦਲ (ਐਨ.ਡੀ.ਆਰ.ਐਫ.) ਦੇ 5 ਦਲਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ। ਉਧਰ, ਭਿਆਨਕ ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਮੁੰਬਈ ਵਿੱਚ ਸੀ.ਐਸ.ਟੀ. ਰੇਲਵੇ ਸਟੇਸ਼ਨ ਤੇ ਜਲ ਸੈਨਾ ਨੇ ਲੰਚ ਕਾਊੱਟਰ ਲਗਾਇਆ ਹੈ, ਤਾਂ ਜੋ ਮੀੱਹ ਤੋੱ ਪ੍ਰਭਾਵਿਤ ਹੋਏ ਲੋਕਾਂ ਲਈ ਭੋਜਨ ਮੁਹੱਈਆ ਕਰਾਇਆ ਜਾ ਸਕੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…