Share on Facebook Share on Twitter Share on Google+ Share on Pinterest Share on Linkedin ਖਿਜਰਾਬਾਦ ਤੋਂ ਚਟੌਲੀ-ਕੁਰਾਲੀ ਸੜਕ ਕਿਨਾਰੇ ਖੜੇ ਸੁੱਕੇ ਦਰੱਖਤ ਦੇ ਰਹੇ ਹਨ ਸੜਕ ਹਾਦਸਿਆਂ ਨੂੰ ਸੱਦਾ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 31 ਅਗਸਤ: ਨੇੜਲੇ ਪਿੰਡ ਖਿਜ਼ਰਬਾਦ ਤੋਂ ਚਟੌਲੀ-ਕੁਰਾਲੀ ਨੂੰ ਜਾਣ ਵਾਲੀ ਸੜਕ ਤੇ ਖੜੇ ਸੁੱਕੇ ਦਰਖਤ ਕਿਸੇ ਵੀ ਸਮੇਂ ਡਿੱਗ ਕੇ ਕਿਸੇ ਵੱਡੇ ਹਾਦਸੇ ਦਾ ਰੂਪ ਧਾਰ ਸਕਦੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਤੁਰੰਤ ਕਟਵਾਉਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਖਿਜ਼ਰਬਾਦ ਦੇ ਤੋਂ ਪਿੰਡਾਂ ਨੂੰ ਹੋ ਕੇ ਕੁਰਾਲੀ ਜਾਣ ਵਾਲੀ ਚਟੌਲੀ ਵਾਲੀ ਸੜਕ ਕਿਨਾਰੇ ਪੁਰਾਣੇ ਦਰਖਤ ਸੁੱਕੇ ਖੜੇ ਹਨ ਜਿਨ੍ਹਾਂ ਦੇ ਡਿੱਗਣ ਦਾ ਡਰ ਬਣਿਆ ਹੋਇਆ ਹੈ। ਖਿਜ਼ਰਬਾਦ ਬੱਸ ਅੱਡੇ ਤੇ ਬਣੀਆਂ ਦੁਕਾਨਾਂ ਨੇੜੇ ਕਈ ਦਰਖਤ ਖੜੇ ਹਨ ਜੋ ਕਈ ਦਹਾਕੇ ਪਹਿਲਾਂ ਲਗਾਏ ਸਨ ਅਤੇ ਹੁਣ ਉਨ੍ਹਾਂ ਦਰਖਤਾਂ ਵਿਚੋਂ ਕਈ ਵੱਡੇ ਵੱਡੇ ਦਰਖਤ ਸੁੱਕ ਗਏ ਹਨ ਜਿਨ੍ਹਾਂ ਦੀ ਗਿਣਤੀ ਅੱਧੀ ਦਰਜਨ ਤੋਂ ਵੱਧ ਹੈ। ਇਹ ਦਰਖਤ ਕਿਸੇ ਵੀ ਸਮੇਂ ਹਨੇਰੀ-ਝੱਖੜ ਜਾਂ ਮੀਂਹ ਦੌਰਾਨ ਡਿੱਗ ਸਕਦੇ ਹਨ ਅਤੇ ਕਿਸੇ ਵੀ ਆਉਣ ਜਾਣ ਵਾਲੇ ਵਾਹਨ ਨੂੰ ਆਪਣੀ ਲਪੇਟ ਵਿਚ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਵੱਲੋਂ ਸੜਕਾਂ ਕਿਨਾਰੇ ਖੜੇ ਸੁੱਕੇ ਦਰਖਤਾਂ ਨੂੰ ਕਟਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਜਿਸ ਤਰਜ਼ ਤੇ ਪੰਜਾਬ ਅੰਦਰ ਵੀ ਸੜਕਾਂ ਕਿਨਾਰੇ ਖੜੇ ਦਰਖਤ ਕਟਵਾਉਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਦਰਖਤਾਂ ਦੇ ਕਈ ਵਾਰ ਟਾਹਣੇ ਟੁੱਟ ਕੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਹਨ। ਜਿਸ ਨੂੰ ਦੇਖਦਿਆਂ ਪ੍ਰਸ਼ਾਸਨ ਇਨ੍ਹਾਂ ਨੂੰ ਕੱਟਣ ਦੇ ਹੁਕਮ ਜਾਰੀ ਕਰੇ। ਇਥੇ ਦੱਸਣਾ ਬਣਦਾ ਹੈ ਕਿ ਇਹ ਦਰਖਤ ਵਣ ਵਿਭਾਗ ਦੇ ਅਧੀਨ ਪੈਂਦੇ ਹਨ। ਜਿਨ੍ਹਾਂ ਨੂੰ ਪੀ.ਡਬਲਿਊ.ਡੀ ਵਿਭਾਗ ਦੀ ਮਨਜੂਰੀ ਨਾਲ ਕਟਵਾਇਆ ਜਾ ਸਕਦਾ ਹੈ। ਇਸ ਸਬੰਧੀ ਸੰਪਰਕ ਮਕਰਨ ਤੇ ਦੋਨੋਂ ਵਿਭਾਗਾਂ ਦੇ ਕਰਮਚਾਰੀਆਂ ਨੇ ਕਿਹਾ ਕਿ ਇਸ ਸਬੰਧੀ ਉਹ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਣਗੇ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰਖਤਾਂ ਨੂੰ ਕਟਵਾਉਣ ਲਈ ਵਿਭਾਗ ਵੱਲੋਂ ਬਕਾਇਦਾ ਰੂਪ ਵਿਚ ਬੋਲੀ ਕੀਤੀ ਜਾਵੇਗੀ ਜਿਸ ਦੇ ਟੈਂਡਰ ਲੱਗਣ ਉਪਰੰਤ ਇਨ੍ਹਾਂ ਦੀ ਕਟਾਈ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ