ਪਿੰਡ ਬੜੌਦੀ ਵਿੱਚ ਟੋਲ ਪਲਾਜ਼ਾ ’ਤੇ ਗਣੇਸ਼ਪਤੀ ਉਤਸ਼ਵ ਧੂਮਧਾਮ ਨਾਲ ਸ਼ੁਰੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 31 ਅਗਸਤ:
ਨੇੜਲੇ ਪਿੰਡ ਬੜੌਦੀ ਵਿਖੇ ਸਥਿਤ ਰੋਹਨ-ਰਾਜਦੀਪ ਕੰਪਨੀ ਦੇ ਟੋਲ ਪਲਾਜ਼ਾ ਉੱਤੇ ਕੰਮ ਕਰਦੇ ਕਰਮਚਾਰੀਆਂ ਵੱਲੋਂ ਗਣਪਤੀ ਮਹਾਂਉਤਸ਼ਵ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੋਲ ਪਲਾਜ਼ਾ ਦੇ ਮੈਨੇਜਰ ਐਚ.ਐਸ ਮਿਨਹਾਸ ਨੇ ਦੱਸਿਆ ਕਿ ਇਸ ਦੌਰਾਨ ਰੋਜ਼ਾਨਾ ਸ਼ਾਮ ਨੂੰ ਗਣਪਤੀ ਦੀ ਪੂਜਾ ਹੁੰਦੀ ਹੈ ਜਿਸ ਵਿਚ ਨੇੜਲੇ ਪਿੰਡਾਂ ਤੋਂ ਸ਼ਰਧਾਲੂ ਸ਼ਿਰਕਤ ਕਰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਪ੍ਰੋਗਰਾਮ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 2 ਸਤੰਬਰ ਨੂੰ ਗਣੇਸ਼ ਵਿਸਰਜਨ ਹੋਵੇਗਾ। ਇਸ ਦੌਰਾਨ ਸ਼ੋਭਾ ਯਾਤਰਾ ਦੇ ਰੂਪ ਵਿਚ ਲੋਕ ਗਣੇਸ਼ ਜੀ ਦਾ ਵਿਸਰਜਨ ਕਰਨ ਲਈ ਜਾਣਗੇ। ਇਸ ਦੌਰਾਨ 2 ਸਤੰਬਰ ਨੂੰ ਭੰਡਾਰਾ ਹੋਵੇਗਾ ਅਤੇ ਭਜਨ ਮੰਡਲੀਆਂ ਗਣੇਸ਼ ਮਹਿਮਾ ਦਾ ਗੁਣਗਾਣ ਕਰਨਗੀਆਂ।ਇਸ ਮੌਕੇ ਵੱਡੀ ਗਿਣਤੀ ਵਿਚ ਟੋਲ ਪਲਾਜ਼ਾ ਦੇ ਕਮਰਚਾਰੀ ਅਤੇ ਪਿੰਡਾਂ ਦੀਆਂ ਅੌਰਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…