ਦੋਗਾਣਾ ਜੋੜੀ ਅਮਰਜੀਤ ਬੈਨੀਪਾਲ-ਬਲਜਿੰਦਰ ਸਿੱਧੂ ਨੇ ਮੇਲਾ ਲੁੱਟਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਸਤੰਬਰ:
ਸਥਾਨਕ ਸ਼ਹਿਰ ਦੇੇ ਰੇਲਵੇ ਸਟੇਸ਼ਨ ਨੇੜੇ ਗੀਤਕਾਰ ਅਮਰਜੀਤ ਬੈਨੀਪਾਲ ਦੀ ਦੇਖ ਰੇਖ ਅਤੇ ਆਜ਼ਾਦ ਪੇਂਟਰ ਤੇ ਹਰਦੀਪ ਬੈਂਸ ਦੀ ਅਗਵਾਈ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਿਸ ਦਾ ਉਦਘਾਟਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਕਾਂਗਰਸ ਨੇ ਕੀਤਾ। ਇਸ ਮੇਲੇ ਦੌਰਾਨ ਮੁਖ ਮਹਿਮਾਨ ਵੱਜੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਮੇਲੇ ਵਿਚ ਇਨਾਮਾਂ ਦੀ ਵੰਡ ਕਰਦਿਆਂ ਪਹੁੰਚੇ ਗਾਇਕਾਂ ਅਤੇ ਆਏ ਪਤਵੰਤਿਆਂ ਦਾ ਸਨਮਾਨ ਕੀਤਾ। ਇਸ ਸਭਿਆਚਾਰਕ ਮੇਲੇ ਦਾ ਆਗਾਜ਼ ਪੰਜਾਬੀ ਲੋਕ ਗਾਇਕ ਗੁਰਵਿੰਦਰ ਮਕੜੌਨਾ ਨੇ ਧਾਰਮਿਕ ਗੀਤ ਰਾਂਹੀ ਕੀਤਾ ਉਪਰੰਤ ਹਰਦੀਪ ਬੈਂਸ, ਗਾਮੀ ਸੰਗਤਪੁਰੀਆਂ, ਮਸਤ ਮਹੌਲੀ, ਕੁਮਾਰ ਰਾਣਾ, ਸਰਬਜੀਤ ਪੰਚ-ਬੀਬਾ ਸੁਖ ਜੈਸਵਾਲ, ਬੱਬਲਜੀਤ ਪਟਿਆਲਾ, ਚਰਨਜੀਤ ਬਿਲਾਸਪੁਰੀ, ਸੋਹਣ ਸੁਰੀਲਾ, ਸੰਧੂ ਮਾਛੀਵਾੜਾ, ਗੁਰਤੇਜ ਤੇਜੀ ਪਟਿਆਲਾ ਫ਼ਿਲਮੀ ਅਦਾਕਾਰ, ਕਿਰਨਪ੍ਰੀਤ, ਜਸਪਾਲ ਭਾਗੋਵਾਲੀਆ-ਲੱਕੀ ਅਟਵਾਲ, ਹਨੀ ਬਡਵਾਲ, ਸੁੰਦਰਪ੍ਰੀਤ, ਆਰ ਐਸ ਭੰਗਾਣੀਆਂ-ਕੁਲਵੀਰ ਬੈਂਸ, ਉਮਰਾਓ ਮਸਤ, ਗੁਰਮੀਤ ਕੁਲਾਰ, ਰਮਨ ਪੰਨੂ, ਅਭੀ ਅੌਜਲਾ, ਬੰਨੀ ਕੇ.ਵੀ ਆਦਿ ਨੇ ਦੇਰ ਰਾਤ ਤੱਕ ਸਰੋਤਿਆਂ ਦਾ ਮਨੋਰੰਜਨ ਕੀਤਾ।
ਅੰਤ ਵਿਚ ਅਮਰਜੀਤ ਬੈਨੀਪਾਲ-ਬੀਬਾ ਬਲਜਿੰਦਰ ਸਿੱਧੂ ਦੀ ਦੋਗਾਣਾ ਜੋੜੀ ਨੇ ਆਪਣੇ ਪ੍ਰਸਿੱਧ ਗੀਤ ‘ਬਿੱਲੀ ਅੱਖ’, ‘ਸਾਉਣ ਮਹੀਨਾ’, ‘ਬੱਤੀ ਬੋਰ ਦਾ ਰਿਵਾਲਵਰ’, ‘ਪਹਿਲੇ ਤੋੜ ਦੀ ਦਾਰੂ’, ‘ਠੇਕਾ ਮਿੱਤਰਾਂ ਦਾ’ ਦਾ ਸਮੇਤ ਦਰਜਨਾਂ ਗੀਤ ਗਾਕੇ ਮੇਲਾ ਲੁੱਟ ਲਿਆ। ਇਸ ਮੌਕੇ ਜੈ ਸਿੰਘ ਚੱਕਲਾਂ, ਸੁਰਿੰਦਰ ਕੌਰ ਸ਼ੇਰਗਿੱਲ ਪ੍ਰਧਾਨ ਇਸਤਰੀ ਵਿੰਗ ਕੁਰਾਲੀ, ਕਮਲਜੀਤ ਚਾਵਲਾ ਚੇਅਰਮੈਨ ਕੋਆਰਡੀਨੇਟਰ ਸੈਲ, ਬਹਾਦਰ ਸਿੰਘ ਓ.ਕੇ, ਲਖਵੀਰ ਲੱਕੀ ਕੌਸਲਰ, ਸੁਖਜਿੰਦਰ ਸਿੰਘ ਮਾਵੀ, ਭਿੰਦਰ ਸਿੰਘ ਰੰਧਾਵਾ ਭੰਵਰੀ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਝਿੰਗੜਾਂ, ਹਰੀਸ਼ ਕੌਂਸਲ, ਹਿਮਾਂਸ਼ੂ ਧੀਮਾਨ, ਲੱਕੀ ਕਲਸੀ, ਪ੍ਰਬੋਧ ਜੋਸ਼ੀ, ਕੁਲਜੀਤ ਬੇਦੀ, ਵਿਪਨ ਕੁਮਾਰ, ਸਤਨਾਮ ਧੀਮਾਨ, ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …