ਅੱਖਾਂ ਦਾਨ ਕਰਨ ਲਈ ਚੰਡੀਗੜ੍ਹ ਵਿੱਚ ਕੱਢੀ ਜਾਗਰੂਕਤਾ ਰੈਲੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਸਤੰਬਰ:
ਇਲਾਕੇ ਦੇ ਲੋਕਾਂ ਨੂੰ ਅੱਖਾਂ ਦਾਨ ਕਰਦੀ ਚੰਡੀਗੜ੍ਹ ਵਿੱਚ ਲਾਇਨਜ਼ ਕਲੱਬਾਂ ਵੱਲੋਂ ਸਾਂਝੇ ਤੌਰ ’ਤੇ ਕੱਢੀ ਗਈ ਜਾਗਰੂਕਤਾ ਰੈਲੀ ਵਿਚ ਲਾਇਨਜ਼ ਕਲੱਬ ਖਰੜ ਸਿਟੀ ਨੇ ਹਿੱਸਾ ਲਿਆ। ਇਸ ਰੈਲੀ ਰੋਜ਼ ਗਾਰਡਨ ਤੋਂ ਆਰੰਭ ਹੋ ਕੇ ਸੁਖਨਾ ਝੀਲ ਤੱਕ ਗਈ। ਰੈਲੀ ਵਿੱਚ ਸਕੂਲਾਂ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਅਤੇ ਬੱਚਿਆਂ ਦੇ ਹੱਥਾਂ ਵਿਚ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਦੇ ਮੈਮੋਟੋ ਫੜੇ ਹੋਏ ਸਨ। ਇਸ ਰੈਲੀ ਦਾ ਮਕਸਦ ਸੀ ਕਿ ਲੋਕੀ ਮਰਨ ਤੋਂ ਪਹਿਲਾਂ ਆਪਣੀਆਂ ਅੱਖਾਂ ਦਾਨ ਕਰਨ ਵਾਸਤੇ ਫਾਰਮ ਭਰਨ ਅਤੇ ਜਾਣਕਾਰੀ ਦੇਣਾ ਸੀ। ਰੈਲੀ ਵਿਚ ਲਾਇਨਜ਼ ਕਲੱਬਾਂ ਦੇ ਮੈਬਰਾਂ, ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਪੀ.ਡੀ.ਜੀ. ਪ੍ਰੀਤਕੰਵਲ ਸਿੰਘ, ਦਵਿੰਦਰ ਗੁਪਤਾ, ਸਤਵਿੰਦਰ ਕੌਰ ਚੇਅਰਪਰਸਨ ਲੀੲੋ ਡਿਸਟ੍ਰਿਕਟ, ਪਾਹੁਲਪ੍ਰੀਤ ਕੌਰ, ਪ੍ਰਾਜੈਕਟ ਚੇਅਰਮੈਨ ਪਰਮਪ੍ਰੀਤ ਸਿੰਘ ਸਮੇਤ ਹੋਰ ਅਹੁੱਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…