ਅਧਿਆਪਕ ਦਿਵਸ ਮੌਕੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕਰਨਗੇ ਸਿੱਖਿਆ ਮੰਤਰੀ

ਮੁਹਾਲੀ ਵਿੱਚ ਸਕੂਲ ਬੋਰਡ ਦੇ ਆਡੀਟੋਰੀਅਮ ਵਿੱਚ ਮਨਾਇਆ ਜਾਵੇਗਾ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਸਤੰਬਰ:
ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਭਲਕੇ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਰੋਹ ਦੌਰਾਨ ਸਟੇਟ ਐਵਾਰਡ ਲਈ ਚੁਣੇ ਗਏ 40 ਅਧਿਆਪਕਾਂ ਨੂੰ ਸਨਮਾਨਤ ਕਰਨਗੇ। ਮੁਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਅਧਿਆਪਕ ਦਿਵਸ ਦਾ ਰਾਜ ਪੱਧਰੀ ਸਮਾਰੋਹ ਮਨਾਇਆ ਜਾਵੇਗਾ ਜਿਸ ਮੌਕੇ ਸਿੱਖਿਆ ਮੰਤਰੀ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕਰਨਗੇ। ਇਸ ਸਨਮਾਨ ਵਿੱਚ ਅਧਿਆਪਕਾਂ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ, ਦੌਸ਼ਾਲਾ, ਮੈਡਲ ਮਿਲੇਗਾ। ਵਿਭਾਗ ਦੇ ਨਿਯਮਾਂ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ ਸੇਵਾ ਕਾਲ ਵਿੱਚ ਇਕ ਸਾਲ ਦਾ ਵਾਧਾ ਵੀ ਮਿਲੇਗਾ।
ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕੌਮੀ ਐਵਾਰਡ ਲਈ ਚੁਣੇ 8 ਅਧਿਆਪਕਾਂ ਅਤੇ ਸਟੇਟ ਐਵਾਰਡ ਲਈ ਚੁਣੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਆਪਣੀ ਸਖਤ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਨਾਲ ਵਿਭਾਗ ਦਾ ਨਾਂ ਉੱਚਾ ਕੀਤਾ ਹੈ ਅਤੇ ਇਹ ਅਧਿਆਪਕ ਬਾਕੀ ਅਧਿਆਪਕਾਂ ਲਈ ਪ੍ਰੇਰਨਾ ਦਾ ਸ੍ਰੋਤ ਹਨ। ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਵਿਖੇ ਹੋਣ ਵਾਲੇ ਕੌਮੀ ਪੱਧਰ ਦੇ ਅਧਿਆਪਕ ਦਿਵਸ ਸਮਾਰੋਹ ਵਿੱਚ ਕੌਮੀ ਐਵਾਰਡ ਲਈ ਪੰਜਾਬ ਦੇ ਅੱਠ ਅਧਿਆਪਕਾਂ ਦੀ ਚੋਣ ਹੋਈ ਜਿਹੜੀ ਕਿ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਇਨ੍ਹਾਂ ਅੱਠ ਅਧਿਆਪਕਾਂ ਵਿੱਚ ਪ੍ਰਾਇਮਰੀ ਵਰਗ ਵਿੱਚੋਂ ਸ੍ਰੀ ਗੁਰਜੰਟ ਸਿੰਘ, ਸ੍ਰੀ ਲਵਜੀਤ ਸਿੰਘ, ਸ੍ਰੀ ਜਸਵੰਤ ਸਿੰਘ ਤੇ ਸ੍ਰੀ ਮਨਮੋਹਨ ਸਿੰਘ ਅਤੇ ਸੈਕੰਡਰੀ ਵਰਗ ਵਿੱਚੋਂ ਸ੍ਰੀ ਗੋਪਾਲ ਕ੍ਰਿਸ਼ਨ, ਸ੍ਰੀ ਸੁਖਦਰਸ਼ਨ ਸਿੰਘ, ਸ੍ਰੀ ਜਤਿੰਦਰ ਪਾਲ ਸਿੰਘ ਤੇ ਡਾ.ਪਰਮਜੀਤ ਸਿੰਘ ਕਲਸੀ ਦੇ ਨਾਂ ਸ਼ਾਮਲ ਹਨ।
ਸਟੇਟ ਐਵਾਰਡ ਲਈ ਚੁਣੇ 40 ਅਧਿਆਪਕਾਂ ਦੀ ਸੂਚੀ: ਪ੍ਰਿੰਸੀਪਲ (2):- ਇੰਦਰਾ ਰਾਣੀ, ਸਸਸਸ ਚੋਹਾਲ, ਹੁਸ਼ਿਆਰਪੁਰ ਤੇ ਰਾਕੇਸ਼ ਬਾਲਾ, ਸਸਸਸ ਮਗਰਮੂਧੀਆਂ, ਗੁਰਦਾਸਪੁਰ। ਮੁੱਖ ਅਧਿਆਪਕ (2): ਬ੍ਰਿਜ ਪਾਲ ਠਾਕੁਰ, ਗਾਂਧੀਸਸਸ ਰੂਪਨਗਰ ਤੇ ਰਾਜ ਕੁਮਾਰ, ਦੇਵੀ ਸਹਾਏ ਐਸ.ਡੀ.ਹਾਈ ਸਕੂਲ ਬਸਤੀ ਨੌ ਜਲੰਧਰ। ਲੈਕਚਰਾਰ (7) : ਪ੍ਰਿੰਯੰਕਾ, ਸਸਸਸ ਦੋਦਾ, ਸ੍ਰੀ ਮੁਕਤਸਰ ਸਾਹਿਬ, ਰਾਜੇੇਸ਼ ਕੁਮਾਰ, ਸਸਸਸ ਹੂਸੈਨਪੁਰ, ਕਪੂਰਥਲਾ, ਅਜੇ ਕੁਮਾਰ, ਡੀ.ਏ.ਵੀ., ਸਸਸ ਹਾਥੀਗੇਟ, ਅੰਮ੍ਰਿਤਸਰ, ਜਸਪਾਲ ਕੌਰ ਲੈਕ ਪੰਜਾਬੀ, ਸਮਪਸਸਸ (ਕੰ) ਮਾਡਲ ਟਾਊਨ ਪਟਿਆਲਾ, ਰੇਸ਼ਮ ਕੌਰ, ਲੈਕ. ਸਰੀਰਕ ਸਿਖਿਆ ਸਸਸਸ ਗਾਂਧੀ ਕੈਂਪ ਜਲੰਧਰ, ਹਰਮਿੰਦਰ ਕੌਰ, ਲੈਕ. ਪੋਲ ਸਾਇੰਸ, ਸਸਸਸ ਮਨੌਲੀ, ਐਸ.ਏ.ਐਸ.ਨਗਰ ਤੇ ਸੁਨੀਲ ਕੁਮਾਰ, ਲੈਕ ਪੰਜਾਬੀ, ਸਸਸਸ ਕੁੱਤੀਵਾਲ ਕਲਾਂ ਬਠਿੰਡਾ।
ਮਾਸਟਰ ਕਾਡਰ ਅਧਿਆਪਕ (14): ਰਵਿੰਦਰ ਪਾਲ ਸਿੰਘ ਸ.ਸ. ਮਾਸਟਰ, ਸ.ਮਿ.ਸ ਮਿਰਜਾ ਪੁਰ ਹਸ਼ਿਆਰਪੁਰ, ਪਰਮਿੰਦਰ ਕੌਰ, ਸਸਸਸ (ਕੰ) ਚੱਕ ਰੁਲਦੂ ਸਿੰਘ ਵਾਲਾ, ਬਠਿੰਡਾ, ਕਰਮਜੀਤ ਕੌਰ, ਸਸਸਸ ਦਾਊਧਰ, ਮੋਗਾ, ਪਰਮਿੰਦਰ ਸਿੰਘ, ਸਾਇੰਸ ਮਾਸਟਰ, ਸ.ਮਿ.ਸ ਭੰਗਲ ਖੁਰਦ, ਸ.ਭ.ਸ ਨਗਰ, ਡਾ. ਮੀਨਾਕਸ਼ੀ ਵਰਮਾ,ਸ.ਮਾ.ਸ. ਸ ਫੀਲਖਾਨਾ,ਪਟਿਆਲਾ, ਕਸ਼ਮੀਰ ਸਿੰਘ, ਸਸਸਸ ਗੁਮਾਨਪੁਰਾ, ਅੰਮ੍ਰਿਤਸਰ, ਰਜਵੰਤ ਕੌਰ ਪੰਜਾਬੀ ਮਿਸਟ੍ਰੈਸ, ਸਸਸਸ ਰੰਗੜ ਨੰਗਲ,ਗੁਰਦਾਸਪੁਰ, ਸਤਵਿੰਦਰ ਸਿੰਘ ਸ.ਹ.ਸ. ਮੜੌਲੀ ਕਲਾਂ, ਰੂਪਨਗਰ, ਰਾਜੇਸ਼ ਕੁਮਾਰ, ਸ.ਹ.ਸ. ਭਾਗੂ, ਬਠਿੰਡਾ, ਜੋਗਿੰਦਰ ਕੌਰ, ਸਕੰਸਸਸ ਨਹਿਰ ਗਾਰਡਨ, ਜਲੰਧਰ, ਸੁਖਵੰਤ ਸਿੰਘ ਸਸਸਸ ਫਤਿਹਗੜ੍ਹ ਛੰਨਾ, ਪਟਿਆਲਾ, ਸੁਰਿੰਦਰ ਕੌਰ, ਪੀ.ਟੀ.ਆਈ., ਸ਼ਹੀਦ ਏ ਆਜਮ ਸੁਖਦੇਵ ਥਾਪਰ ਸਕੰਸਸਸ ਭਾਰਤ ਨਗਰ ਲੁਧਿਆਣਾ, ਹਰਸ਼ ਜੁਨੇਜਾ, ਸੰਗੀਤ ਅਧਿਆਪਕ, ਸਕੰਸਸਸਸ ਫਾਜ਼ਿਲਕਾ ਤੇ ਬਲਵਿੰਦਰ ਸਿੰਘ, ਤਬਲਾ ਵਾਦਕ ਸਕੰਸਸਸ ਪੱਟੀ ਤਰਨਤਾਰਨ।
ਈ.ਟੀ.ਟੀ. ਕਾਡਰ (15): ਸੰਜੀਵ ਕੁਮਾਰ, ਸਪ੍ਰਸ ਘੁਲਾਲ, ਜਿਲ੍ਹਾ ਲੁਧਿਆਣਾ, ਜਗਤਾਰ ਸਿੰਘ, ਸਪ੍ਰਸ ਮਨੈਲਾ, ਫ.ਗ.ਸ., ਅਸ਼ੋਕ ਕੁਮਾਰ ਸਪ੍ਰਸ, ਚਚਰਾੜੀ, ਬਲਾਕ ਗੁਰਾਇਆ-2 (ਜਲੰਧਰ), ਅੰਜੂ ਬਾਲਾ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗੁਰਾਇਆਂ, ਬਲਾਕ ਗੁਰਾਇਆਂ-1 (ਜਲੰਧਰ), ਕੁਲਵਿੰਦਰ ਸਿੰਘ, ਸਪ੍ਰਸ ਹਰਚੰਦਪੁਰਾ, ਸੰਗਰੂਰ, ਇੰਦਰਜੀਤ ਸਿੰਘ, ਸਰਕਾਰੀ ਐਲੀਮੈਟਰੀ ਸਕੂਲ ਮੀਰਪੁਰ ਬਲਾਕ ਬੱਸੀ ਪਠਾਨਾਂ, ਫਤਿਹਗੜ੍ਹ ਸਾਹਿਬ, ਹਰਿੰਦਰ ਸਿੰਘ ਗਰੇਵਾਲ, ਸ.ਪ੍ਰ੍ਰ.ਸ ਪੁਰਾਣਾ ਹਾਈਕੋਰਟ ਨਾਭਾ, ਪਟਿਆਲਾ, ਰਜਿੰਦਰ ਕੁਮਾਰ, ਸਪ੍ਰਸ ਮੁਕੰਦਪੁਰ, ਸ.ਭ.ਸ.ਨਗਰ, ਮੰਗਲ ਲਾਲ ਸਪ੍ਰਸ ਰੰਗੜ੍ਹ ਪਿੰਡੀ ਬਲਾਕ ਦੌਰਾਂਗਲਾ, ਜਿਲ੍ਹਾ ਗੁਰਦਾਸਪੁਰ, ਸਵਰਨ ਕੌਰ ਸ:ਐ:ਸ: ਕਾਲਾ ਬਲਾਕ ਵੇਰਕਾ,ਅਿੰਮ੍ਰਤਸਰ, ਨਰਿੰਦਰ ਅਰੋੜਾ, ਸ.ਪ੍ਰ.ਸ ਝਾਂਸ, ਹੁਸ਼ਿਆਰਪੁਰ, ਸਰਬਰਿੰਦਰ ਸਿੰਘ, ਮੁੱਖ ਅਧਿਆਪਕ, ਸਅਸ ਗੁਲਾਲੀਪੁਰ ਬਲਾਕ ਤਰਨਤਾਰਨ-1, ਰਜਿੰਦਰ ਸਿੰਘ, ਹੈੱਡ ਟੀਚਰ, ਸ.੍ਰਪ੍ਰ.ਸ ਫਿਰੋਜਸ਼ਾਹ, ਫਿਰੋਜ਼ਪੁਰ, ਮੇਜਰ ਸਿੰਘ, ਸ.ਪ੍ਰ.ਸ ਮੀਏਵਾਲ ਅਰਾਈਆਂ, ਜਲੰਧਰ ਤੇ ਰੈਨੂੰ ਬਾਲਾ ਈਟੀਚਰ, ਸਪ੍ਰਸ ਐਫ਼ਐਫ਼ਨੰਗਲ ਰੂਪਨਗਰ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…