Share on Facebook Share on Twitter Share on Google+ Share on Pinterest Share on Linkedin ‘ਡਿਸਟ੍ਰਿਕਟ ਓਪਨ ਐਥਲੈਟਿਕ ਚੈਂਪੀਅਨਸ਼ਿਪ 2017-18’ ਸ਼ਾਨੋ ਸ਼ੌਕਤ ਨਾਲ ਸਮਾਪਤ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 6 ਸਤੰਬਰ: ਡਿਸਟ੍ਰਿਕਟ ਐਥਲੈਟਿਕ ਐਸੋਸੀਏਸ਼ਨ ਐਸਏਐਸ ਨਗਰ ਵੱਲੋਂ ਸ਼ਹੀਦ ਕਾਸ਼ੀ ਰਾਮ ਮੈਮੋਰੀਅਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਭਾਗੋਮਾਜਰਾ ਵਿੱਚ ਕਰਵਾਈ ਗਈ 12ਵੀਂ ‘ਡਿਸਟ੍ਰਿਕਟ ਓਪਨ ਐਥਲੈਟਿਕ ਚੈਂਪੀਅਨਸ਼ਿਪ 2017-18’ ਦੌਰਾਨ ਜ਼ਿਲ੍ਹਾ ਮੁਹਾਲੀ ਦੇ ਵੱਖ ਵੱਖ ਸਕੂਲਾਂ ਤੋਂ ਆਏ ਕੁੱਲ 700 ਤੋਂ ਵਧੇਰੇ ਖ਼ਿਡਾਰੀਆਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਇੰਜੀ: ਅੱੈਸਆਈਐੱਸ ਕੋਰਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੌਰਾਨ ਅੰਡਰ 14,ਅੰਡਰ 16, ਅੰਡਰ 18, ਅੰਡਰ 20 ਅਤੇ 20 ਸਾਲ ਤੋਂ ਉਪਰ ਵਰਗਾਂ ਤਹਿਤ ਲੜਕੇ ਅਤੇ ਲੜਕੀਆਂ ਦੇ 60,80,100,200,400,800,1000, 1500,5000,10000 ਮੀਟਰ ਦੌੜਾਂ, ਡਿਸਕਸ ਥਰੋਅ, ਹਾਈ ਜੰਪ, ਲਾਂਗ ਜੰਪ, ਵਾਕ, ਹਰਡਲਜ਼, ਜੈਵਲਿੰਗ ਅਤੇ ਸ਼ਾਰਟ ਪੁੱਟ ਆਦਿ ਦੇ ਕੁੱਲ 98 ਈਵੈਂਟ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੌਰਾਨ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਖ਼ਿਡਾਰੀ 8,9,10 ਸਤੰਬਰ ਨੂੰ ਸੰਗਰੂਰ ਵਿਖ਼ੇ ਹੋ ਰਹੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਚੈਂਪੀਅਨਸ਼ਿਪ ਦੇ ਦੂਜੇ ਦਿਨ ਪੀਐੱਸਪੀਸੀਐੱਲ ਖਰੜ ਦੇ ਐੱਸਡੀਓ ਬਚਿੱਤਰ ਸਿੰਘ ਅਤੇ ਏਪੀਜੇ ਸਮਾਰਟ ਸਕੂਲ ਮੁੰਡੀ ਖਰੜ ਦੇ ਪ੍ਰਿੰਸੀਪਲ ਜਸਵੀਰ ਚੰਦਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਜਨਰਲ ਸਕੱਤਰ ਡਾ. ਸਵਰਨ ਸਿੰਘ ਪ੍ਰੇਮੀ, ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ, ਸਯੁੰਕਤ ਸਕੱਤਰ ਅਤੇ ਨੈਸ਼ਨਲ ਕੋਚ ਡਾ.ਬੀਐੱਸ ਸਿੱਧੂ, ਖ਼ਜ਼ਾਨਚੀ ਰਾਮ ਕੁਮਾਰ ਵਸ਼ਿਸ਼ਟ ਸਮੇਤ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ