nabaz-e-punjab.com

ਸਹਿਕਾਰੀ ਸਭਾਵਾਂ ਫਤਹਿਗੜ੍ਹ ਸਾਹਿਬ ਦਾ ਉਪ ਰਜਿਸਟਰਾਰ ਜਬਰੀ ਸੇਵਾ ਮੁਕਤ

ਏ.ਸੀ.ਸੀ. ਹਾਊਸ ਬਿਲਡਿੰਗ ਸੁਸਾਇਟੀ ਮੁਹਾਲੀ ਸਬੰਧੀ ਹੋਈ ਐਫਆਈਆਰ ਵਿੱਚ ਵੀ ਨਾਮਜ਼ਦ ਹੈ ਉਪ ਰਜਿਸਟਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਸਹਿਕਾਰਤਾ ਵਿਭਾਗ ਪੰਜਾਬ ਨੇ ਸਹਿਕਾਰੀ ਸਭਾਵਾ ਫਤਿਹਗੜ੍ਹ ਸਾਹਿਬ ਦੇ ਉਪ ਰਜਿਸਟਰਾਰ ਨਰੇਸ਼ ਕੁਮਾਰ ਗੋਇਲ ਨੂੰ ਜਬਰੀ ਰਿਟਾਇਰ ਕਰ ਦਿਤਾ ਗਿਆ ਹੈ। ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ ਪੀ ਰੈਡੀ ਵਲੋੱ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਨਰੇਸ਼ ਕੁਮਾਰ ਗੋਇਲ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਵਿੱਤ ਵਿਭਾਗ (ਵਿੱਤ ਪ੍ਰਸੋਨਲ 2 ਸ਼ਾਖਾ) ਵਲੋੱ ਸਮੇੱ ਸਮੇੱ ਜਾਰੀ ਹਦਾਇਤਾਂ ਦੀ ਲਗਾਤਾਰਤਾ ਵਿਚ 1-12-16 ਤੋਂ 30-11-17 ਤੱਕ ਦੂਜੇ ਸਾਲ ਦੇ ਵਾਧੇ ਤੇ ਚਲ ਰਿਹਾ ਸੀ।
ਸਹਿਕਾਰੀ ਸਭਾਵਾਂ ਪੰਜਾਬ ਦੇ ਰਜਿਸਟਾਰ ਵਲੋੱ ਉਚ ਅਧਿਕਾਰੀਆਂ ਨੁੰ ਜਾਣਕਾਰੀ ਦਿਤੀ ਗਈ ਸੀ ਕਿ ਨਰੇਸ਼ ਕੁਮਾਰ ਗੋਇਲ ਵਿਰੁੱਧ ਐਫ ਆਈ ਆਰ ਨੰਬਰ 11 ਮਿਤੀ 15-1-2017 ਅਧੀਨ ਧਾਰਾ ਆਈ ਪੀ ਸੀ 420,465,468,471 ਅਤੇ ਆਈ ਪੀ ਸੀ ਦੀਆਂ ਧਾਰਾਵਾਂ 406,466,467,120 ਬੀ ਤਹਿਤ ਦਰਜ ਕੀਤੀ ਗਈ ਹੈ ਜਿਸ ਦੀ ਤਫਤੀਸ ਦੌਰਾਨ ਪੁਲੀਸ ਵਲੋੱ ਨਰੇਸ਼ ਕੁਮਾਰ ਗੋਇਲ ਨੂੰ ਵੀ ਨਾਮਜਦ ਕੀਤਾ ਗਿਆ ਹੈ। ਇਸ ਉਪਰੰਤ ਇਸ ਮਾਮਲੇ ਸਬੰਧੀ ਸਹਿਕਾਰਤਾ ਵਿਭਾਗ ਵਲੋੱ ਕਮੇਟੀ ਦਾ ਗਠਨ ਪਾਇਆ ਗਿਆ ਅਤੇ ਕਮੇਟੀ ਇਸ ਨਤੀਜੇ ਉਪਰ ਪਹੁੰਚੀ ਕਿ ਨਰੇਸ਼ ਕੁਮਾਰ ਵਿਰੁੱਧ ਦਰਜ ਐਫ ਆਈ ਆਰ ਵਿਚ ਧੋਖਾਧੜੀ ਅਤੇ ਗੰਭੀਰ ਕੁਤਾਹੀ ਦੇ ਦੋਸ਼ ਲੱਗੇ ਹੋਏ ਹਨ, ਇਸ ਲਈ ਨਰੇਸ਼ ਕੁਮਾਰ ਗੋਇਲ ਦੇ ਦੂਜੇ ਸਾਲ ਦੇ ਵਾਧੇ ਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ। ਇਸ ਲਈ 30-11-17 ਨੂੰ ਰਿਟਾਇਰ ਹੋਣ ਵਾਲੇ ਨਰੇਸ਼ ਕੁਮਾਰ ਗੋਇਲ ਨੂੰ 31-8-17 ਨੁੰ ਜਬਰੀ ਰਿਟਾਇਰ ਕਰ ਦਿਤਾ ਗਿਆ।
ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ ਪੀ ਰੈਡੀ ਵੱਲੋਂ ਜਾਰੀ ਹੁਕਮਾਂ ਵਿਚ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜੇਕਰ ਨਰੇਸ਼ ਕੁਮਾਰ ਗੋਇਲ ਵਿਰੁੱਧ ਅਨੁਸਾਸਨੀ ਕਾਰਵਾਈ, ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।
ਇੱਥੇ ਇਹ ਜਿਕਰਯੋਗ ਹੈ ਕਿ ਦੀ ਏਸੀਸੀ ਮੈਂਬਰਜ ਸੈਲਫ ਸਪੋਰਟਿੰਗ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਮੁਹਾਲੀ ਦੇ ਪ੍ਰਧਾਨ ਨੇ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਨਰੇਸ਼ ਕੁਮਾਰ ਗੋਇਲ ਨੂੰ ਤਫਤੀਸ ਵਿੱਚ ਹਾਜ਼ਰ ਹੋਣ ਸਬੰਧੀ ਆਦੇਸ਼ ਦਿਤੇ ਜਾਣ। ਇਸ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਨਰੇਸ਼ ਕੁਮਾਰ ਗੋਇਲ ਨੇ ਅਡੀਸ਼ਨਲ ਡਿਸਟ੍ਰਿਕ ਜੱਜਸ ਮੁਹਾਲੀ ਦੀ ਅਦਾਲਤ ਵਿਚ ਬੇਲ ਲਈ ਦਰਖਾਸਤ ਦਿਤੀ ਸੀ ਜੋ ਕਿ ਮਿਤੀ 7-6-17 ਨੂੰ ਮਾਣਯੋਗ ਅਦਾਲਤ ਵੱਲੋਂ ਬੇਲ ਲਈ ਦਿੱਤੀ ਦਰਖਾਸਤ ਖਾਰਿਜ ਕਰ ਦਿੱਤੀ ਗਈ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…