Share on Facebook Share on Twitter Share on Google+ Share on Pinterest Share on Linkedin ਸੁਖਪਾਲ ਖਹਿਰਾ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਤੋਂ ਪਰੇ ਰਹਿਣ: ਕੈਪਟਨ ਅਮਰਿੰਦਰ ਸਿੰਘ ਰਮਨਜੀਤ ਸਿੱਕੀ ਕੋਈ ‘ਹਲਕਾ ਇੰਚਾਰਜ’ ਨਹੀਂ, ਇਹ ਸਿਰਫ਼ ਖਹਿਰੇ ਦੀ ਕਲਪਨਾ: ਮੁੱਖ ਮੰਤਰੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਸਤੰਬਰ: ਹਲਕਾ ਭੁਲੱਥ ਦਾ ‘ਹਲਕਾ ਇੰਚਾਰਜ’ ਨਿਯੁਕਤ ਕਰਨ ਸਬੰਧੀ ਵਿਰੋਧੀ ਧਿਰ ਦੇ ਆਗੂ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਮੁੱਖ ਮੰਤਰੀ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਭੁਲੱਥ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਬਣਾਉਣ ਲਈ ਕਾਰਜ ਸੌਂਪਣ ਸਬੰਧੀ ਕਾਂਗਰਸ ਦੇ ਫੈਸਲੇ ਬਾਰੇ ਖਹਿਰਾ ਵੱਲੋਂ ਕੀਤੀ ਗਈ ਆਲੋਚਨਾ ’ਤੇ ਨੁਕਤਾਚੀਨੀ ਕਰ ਰਹੇ ਸਨ ਜਿਸ ਦਾ ਖਹਿਰਾ ਨੇ ਕਾਂਗਰਸ ਵਾਸਤੇ ਪੂਰੀ ਤਰ੍ਹਾਂ ਮਲੀਆਮੇਟ ਕਰ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਖਹਿਰਾ ਨੇ ਕਾਂਗਰਸ ਲਈ ਭੁਲੱਥ ਸੀਟ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤੀ ਸੀ ਜਿਸ ਦੀ ਟਿਕਟ ’ਤੇ ਉਹ ਇਸ ਸੀਟ ਤੋਂ ਲੜਿਆ ਸੀ। ਉਨ੍ਹਾਂ ਕਿਹਾ ਕਿ ਸਿੱਕੀ ਪੂਰੀ ਤਰ੍ਹਾਂ ਯੋਗਤਾ ਪ੍ਰਾਪਤ ਇਕ ਸਮਰੱਥ ਵਿਅਕਤੀ ਹੈ ਜੋ ਕਿ ਇਸ ਹਲਕੇ ਵਿੱਚ ਪਾਰਟੀ ਦੀ ਸਥਿਤੀ ਨੂੰ ਮੁੜ ਬਹਾਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਕੀ ‘ਹਲਕਾ ਇੰਚਾਰਜ’ ਨਹੀਂ ਹੈ, ਇਹ ਸਿਰਫ ਖਹਿਰਾ ਦੀ ਕਲਪਨਾ ਹੈ। ਖਹਿਰਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਿੱਕੀ ਨੂੰ ‘ਹਲਕਾ ਇੰਚਾਰਜ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖਹਿਰੇ ਨੂੰ ‘ਹਲਕਾ ਇੰਚਾਰਜ’ ਵਿਚਲੇ ਅੰਤਰ ਦਾ ਕੁਝ ਵੀ ਪਤਾ ਨਹੀਂ ਹੈ। ਸੂਬੇ ਵਿੱਚ ਇਹ ਧਾਰਨਾ ਅਕਾਲੀਆਂ ਦੀ ਹੈ ਜੋ ਸੂਬੇ ਅਤੇ ਲੋਕਾਂ ’ਤੇ ਆਪਣੀ ਪਕੜ ਬਣਾਉਣ ਲਈ ਇਸ ਨੂੰ ਵਰਤਦੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਚੁਣੇ ਹੋਏ ਨੁਮਾਇੰਦੇ ਨੂੰ ਭੁਲੱਥ ਹਲਕੇ ਦਾ ਪੱਧਰ ਉੱਚਾ ਚੁੱਕਣ ਲਈ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫਿਰ ਵੀ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਸਿੱਕੀ ਦੀ ਸਮਰੱਥਾ ਅਤੇ ਮਰਿਆਦਾ ’ਤੇ ਪੂਰਾ ਵਿਸ਼ਵਾਸ ਹੈ। ਉਹ ਲੋਕਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਯੋਗ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰਾ ਨੂੰ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਤੋਂ ਪਰੇ ਰਹਿਣਾ ਚਾਹੀਦਾ ਹੈ ਅਤੇ ਉਸ ਨੂੰ ਨਿਵਾਣਾ ਤੱਕ ਡਿੱਗ ਚੁੱਕੀ ਆਪਣੀ ਪਾਰਟੀ ਦਾ ਪੱਧਰ ’ਤੇ ਚੁੱਕਣ ਲਈ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੇਸ਼ ਭਰ ਵਿੱਚ ਆਧਾਰ ਖੁਸਦਾ ਜਾ ਰਿਹਾ ਹੈ। ਖਹਿਰਾ ਵਰਗੇ ਲੋਕ ਇਸ ਦੇ ਉੱਚ ਅਹੁਦਿਆਂ ’ਤੇ ਬੈਠੇ ਹੋਏ ਹਨ ਜਿਸ ਕਰਕੇ ਇਹ ਨਾ ਕੇਵਲ ਪੰਜਾਬ ਵਿੱਚੋਂ ਸਗੋਂ ਸਮੁੱਚੇ ਦੇਸ਼ ਦੇ ਸਿਆਸੀ ਦ੍ਰਿਸ਼ ’ਤੋਂ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ