ਅਨੀਤਾ ਰਾਣੀ ਹਿਊਮਨ ਰਾਈਟ ਪ੍ਰੋਟੈਕਸ਼ਨ ਫੋਰਮ ਦੀ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਸਤੰਬਰ:
ਹਿਊਮਨ ਰਾਈਟ ਪ੍ਰੋਟੈਕਸ਼ਨ ਫੋਰਮ ਆਲ ਇੰਡੀਆ ਦੇ ਚੇਅਰਪਰਸ਼ਨ ਐਡਵੋਕੇਟ ਪੁਸ਼ਪਾ ਸਲਾਰੀਆ ਵੱਲੋਂ ਕੁਰਾਲੀ ਦੀ ਅਨੀਤਾ ਰਾਣੀ ਨੂੰ ਹਿਊਮਨ ਰਾਈਟ ਪ੍ਰੋਟੈਕਸ਼ਨ ਫੋਰਮ ਜ਼ਿਲ੍ਹਾ ਮੁਹਾਲੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪੁਸ਼ਪਾ ਸਲਾਰੀਆ ਨੇ ਅਨੀਤਾ ਰਾਣੀ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧੀਅਮਨ ਨੇ ਕਿਹਾ ਕਿ ਅਨੀਤਾ ਰਾਣੀ ਹਿਊਮਨ ਰਾਈਟ ਪ੍ਰੋਟੈਕਸ਼ਨ ਫੋਰਮ ਨਾਲ ਜੁੜਕੇ ਕੰਮ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁਖ ਰੱਖਦਿਆਂ ਜਿਲ੍ਹਾ ਜੁਆਇੰਟ ਸਕੱਤਰ ਤੋਂ ਤਰੱਕੀ ਦੇ ਕੇ ਮਹਿਲਾ ਵਿੰਗ ਦੇ ਜਿਲ੍ਹਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਨਵੀਂ ਨਵਨਿਯੁਕਤ ਮੀਤ ਪ੍ਰਧਾਨ ਅਨੀਤਾ ਰਾਣੀ ਨੇ ਹਿਊਮਨ ਰਾਈਟ ਪ੍ਰੋਟੈਕਸ਼ਨ ਫੋਰਮ ਵੱਲੋਂ ਲਗਾਈ ਡਿਊਟੀ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਦਰਬਾਰਾ ਸਿੰਘ ਸੂਬਾ ਕਨਵੀਨਰ, ਜਗਮੋਹਨ ਕੁਮਾਰ, ਅਸ਼ੋਕ ਕੁਮਾਰ ਵਰਮਾ, ਐਡਵੋਕੇਟ ਕੇ ਕੇ ਸ਼ਰਮਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…