ਮੁਹਾਲੀ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਨੇ ਫੈਲਾਈ ਦਹਿਸ਼ਤ, ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਮੁਹਾਲੀ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਬਹੁਤ ਭਰਮਾਰ ਹੋ ਗਈ ਹੈ, ਹਰ ਇਲਾਕੇ ਵਿੱਚ ਹੀ ਵੱਡੀ ਗਿਣਤੀ ਆਵਾਰਾ ਪਸ਼ੂ ਘੁੰਮਦੇ ਦਿਖਦੇ ਹਨ, ਜਿਹਨਾਂ ਨੇ ਆਪਣੀ ਦਹਿਸ਼ਤ ਫੈਲਾ ਰਖੀ ਹੈ। ਸਥਾਨਕ ਏਅਰਪੋਰਟ ਰੋਡ ਉਪਰ ਵੀ ਆਵਾਰਾ ਪਸ਼ੂਆਂ ਦੇ ਝੁੰਡ ਫਿਰਦੇ ਹਨ, ਜਿਸ ਕਾਰਨ ਉਥੇ ਹਰ ਵੇਲੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਏਅਰਪੋਰਟ ਰੋਡ ’ਤੇ ਵਾਹਨ ਵੀ ਕਾਫੀ ਤੇਜ ਰਫ਼ਤਾਰ ਨਾਲ ਚਲਦੇ ਹਨ ਅਤੇ ਇਹ ਆਵਾਰਾ ਪਸ਼ੂ ਇਕ ਦਮ ਹੀ ਵਾਹਨਾਂ ਦੇ ਅੱਗੇ ਆ ਜਾਂਦੇ ਹਨ। ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰਦੇ ਹਨ। ਦੋ ਪਹੀਆ ਵਾਹਨ ਚਾਲਕ ਵੀ ਇਹਨਾਂ ਆਵਾਰਾ ਪਸ਼ੂਆਂ ਤੋੱ ਬਹੁਤ ਪ੍ਰੇਸ਼ਾਨ ਹਨ।
ਇਸ ਤੋੱ ਇਲਾਵਾ ਇਹ ਆਵਾਰਾ ਪਸ਼ੂ ਸ਼ਹਿਰ ਦੇ ਹਰ ਇਲਾਕੇ ਵਿਚ ਹੀ ਫਿਰਦੇ ਹਨ ਅਤੇ ਕੂੜਾ ਫਰੋਲ ਕੇ ਗੰਦਗੀ ਫੈਲਾਉੱਦੇ ਹਨ। ਇਹ ਆਵਾਰਾ ਪਸ਼ੂ ਵਾਹਨਾਂ ਅਤੇ ਇਨਸਾਨਾਂ ਨੂੰ ਟੱਕਰ ਮਾਰਨ ਦਾ ਯਤਨ ਵੀ ਕਰਦੇ ਹਨ। ਭਾਵੇੱ ਕਿ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਨ ਵਾਲੇ ਅਮਲੇ ਵਲੋੱ ਆਵਾਰਾ ਪਸ਼ੂ ਫੜੇ ਵੀ ਜਾਂਦੇ ਹਨ ਪਰ ਫਿਰ ਵੀ ਇਹਨਾਂ ਅਵਾਰਾ ਪਸ਼ੂਆਂ ਦੀ ਗਿਣਤੀ ਦਿਨੋੱ ਦਿਨ ਵੱਧਦੀ ਹੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…