ਆਈਵੀ ਹਸਪਤਾਲ ਮੁਹਾਲੀ ਵਿੱਚ ‘ਪ੍ਰੈਗਨੈਂਸੀ’ ਵਿਸ਼ੇ ’ਤੇ ਕਵਿੱਜ ਮੁਕਾਬਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਇੱਥੋਂ ਦੇ ਆਈਵੀ ਹਸਪਤਾਲ ਮੁਹਾਲੀ ਵਿੱਚ 25 ਗਰਭਵਤੀ ਮਹਿਲਾਵਾਂ ਨੇ ‘ਕਵਿੱਜ ਆਨ ਪ੍ਰੈਗਨੈਂਸੀ’ ਵਿੱਚ ਭਾਗ ਲਿਆ। ਜਿਸ ਨੂੰ ਖਾਸ ਤੌਰ ’ਤੇ ਮਾਂ ਬਣਨ ਜਾ ਰਹੀਆਂ ਮਹਿਲਾਵਾਂ ਦੇ ਲਈ ਡਿਜਾਇਨ ਕੀਤਾ ਗਿਆ ਸੀ। ਇਸ ਮੌਕੇ ਡਾ. ਕੰਵਲਦੀਪ, ਮੈਡੀਕਲ ਡਾਇਰੈਕਟਰ, ਆਈਵੀ ਹੈਲਥਕੇਅਰ ਗਰੁੱਪ ਨੇ ਕਿਹਾ ਕਿ ਹਸਪਤਾਲ ਦੇ ਡਿਪਾਰਟਮੈਂਟ ਆਫ਼ ਆਬਸਟ੍ਰੈਟਿਕਸ ਐਂਡ ਗਾਈਨੋਕੋਲਾਜੀ ਨੇ ਇਹ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਅਤੇ ਇਸ ਦਾ ਮਕਸਦ ਗਰਭ ਅਵਸਥਾ ਦੇ ਦੌਰਾਨ ਅੌਰਤਾਂ ਦੇ ਸਾਹਮਣੇ ਆਉਣ ਵਾਲੇ ਵਿਭਿੰਨ ਮੁੱਦਿਆਂ ਦੇ ਬਾਰੇ ’ਚ ਉਪਯੋਗੀ ਜਾਗਰੂਕਤਾ ਵਧਾਉਣਾ ਹੈ।
ਕਵਿੱਜ ਮੁਕਾਬਲੇ ਵਿੱਚ ਪ੍ਰਤੀਭਾਗੀਆਂ ਨੂੰ ਟੀਮਾਂ ਵਿੱਚ ਵੰਡਿਆ ਗਿਆ ਸੀ ਅਤੇ ਕਵਿੱਜ ਨੂੰ ਵਿਭਿੰਨ ਦੌਰਿਆਂ ’ਚ ਪੇਸ਼ ਕੀਤਾ ਗਿਆ ਸੀ ਜਿਵੇਂ ਕਿ ਰੈਪਿਡ ਫਾਇਰ ਰਾਊਂਡ, ਬੱਜਰ ਰਾਊਂਡ ਅਤੇ ਮਲਟੀਪਲ ਚੁਆਇਸ ਸਵਾਲ (ਐਮਸੀਕਿਊ) ਰਾਊਂਡ ਅਤੇ ਆਡਿਓ ਵਿਜੂਅਲ ਰਾਊਂਡ ਆਦਿ। ਸਾਰੇ ਪ੍ਰਤੀਭਾਗੀਆਂ ਨੇ ਇਸ ਸੈਸ਼ਨ ’ਚ ਪੂਰੇ ਉਤਸਾਹ ਅਤੇ ਜੋਸ਼ ਦੇ ਨਾਲ ਭਾਗ ਲਿਆ।
ਡਾ. ਸੁਨੈਨਾ ਬੰਸਲ, ਸੀਨੀਅਰ ਕੰਸਲਟੈਂਟ, ਗਾਈਨੋਕੋਲਾਜਿਸਟ, ਆਈਵੀ ਹਸਪਤਾਲ ਨੇ ਕਿਹਾ ਕਿ ਇਸ ਗਤੀਵਿਧੀ ਦਾ ਮਕਸਦ ਇੱਕ ਪਾਸੇ ਗੱਲਬਾਤ ਦੀ ਬਜਾਏ ਮਜ਼ੇਦਾਰ ਤਰੀਕੇ ਦੇ ਨਾਲ ਵਿਭਿੰਨ ਮੁੱਦਿਆਂ ਦੇ ਬਾਰੇ ਵਿੱਚ ਜਾਗਰੁਕਤਾ ਵਧਾਉਣ ਅਤੇ ਇੱਕ ਦੂਜੇ ਨਾਲ ਗੱਲਬਾਤ ਨੂੰ ਵਧਾਉਣਾ ਹੈ। ਇਸ ਦੌਰਾਨ ਦਰਸ਼ਕਾਂ ’ਚ ਬੈਠੇ ਪਤੀਆਂ ਦੇ ਬਾਰੇ ’ਚ ਦਿਲਚਸਪ ਸਵਾਲ ਪੁੱਛੇ ਗਏ ਜਿਹੜੇ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਆਪਣੀਆਂ ਪਤਨੀਆਂ ਨਾਲੋਂ ਜ਼ਿਆਦਾ ਉਤਸੁਕ ਸਨ। ਕਵਿੱਜ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਗਏ ਅਤੇ ਉਨ੍ਹਾਂ ਦੇ ਓਪੀਡੀ ਪੈਕੇਜਾਂ ’ਤੇ ਛੂਟ ਦੇ ਨਾਲ ਸਨਮਾਨਤ ਕੀਤਾ ਗਿਆ। ਪ੍ਰਤੀਭਾਗੀਆਂ ਦੇ ਲਈ ਨੇਲ ਆਰਟ ਅਤੇ ਫੋਟੋ ਸ਼ੂਟ ਦੇ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਅਤੇ ਇਸ ਦੌਰਾਨ ਜੋੜਿਆਂ ਨੇ ਇਕੱਠੇ ਕਈ ਦਿਲਚਸਪ ਖੇਡ ਵੀ ਖੇਡੇ।
ਇਸ ਵਿੱਚ ਐਮਸੀਕਿਊ ਰਾਊਂਡ ਵਿੱਚ ਗਰਭ ਅਵਸਥਾ ਨਾਲ ਸੰਬੰਧਿਤ ਵਿਭਿੰਨ ਮੁੱਦਿਆਂ ਦੇ ਬਾਰੇ ਵਿੱਚ ਅੌਰਤਾਂ ਦੀ ਜਾਣਕਾਰੀ ਨੂੰ ਪਰਖਿਆ ਗਿਆ ਜਿਵੇਂ ਕਿ 35 ਸਾਲ ਨਾਲੋਂ ਜ਼ਿਆਦਾ ਉਮਰ ਦੀ ਗਰਭ ਅਵਸਥਾ ’ਚ ਕਿਸ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ, ਗਰਭ ਅਵਸਥਾ ਦੇ ਦੌਰਾਨ ਖਾਣ ਪੀਣ, ਜ਼ਿਆਦਾ ਭਾਰ ਵਾਲੀਆਂ ਅੌਰਤਾਂ ਨੂੰ ਕੀ ਕਰਨਾ ਚਾਹੀਦਾ ਹੈ, ਪੀੜ੍ਹ ਰਹਿਤ ਲੇਬਰ ਦਵਾਈਆਂ, ਭਾਰਤ ’ਚ ਕਿੰਨੀਆਂ ਗਰਭਵਤੀ ਅੌਰਤਾਂ ਐਨੀਮਿਕ ਹਨ, ਜਦੋਂ ਭਰੂਣ ਦੀਆਂ ਗਤੀਵਿਧੀਆਂ ਨੂੰ ਪਹਿਲਾਂ ਮਹਿਸੂਸ ਕੀਤਾ ਜਾਂਦਾ ਹੈ, ਹਫਤੇ ’ਚ ਗਰਭ ਅਵਸਥਾ ਦਾ ਸਹੀ ਸਮਾਂ, ਪਿਕਾ ਕਿਸ ਗੱਲ ਦਾ ਸੰਕੇਤਕ ਹੈ, ਗਰਭ ਅਵਸਥਾ ਦੇ ਕਿਸ ਭਾਗ ’ਚ ਖਰਾਬੀ ਸਕੈਨ ਕੀਤੀ ਜਾਂਦੀ ਹੈ, ਬੱਚੇ ਕਦੋਂ ਅਲਟਰਾਸਾਊਂਡ ’ਤੇ ਦੇਖੇ ਜਾ ਸਕਦੇ ਹਨ ਅਤੇ ਆਪਣੇ ਇਸਤਰੀ ਰੋਗ ਮਾਹਿਰ ਦੇ ਕੋਲ ਜਾਣ ਦਾ ਸਹੀ ਸਮਾਂ ਕੀ ਹੈ।
ਰੈਪਿਡ ਰਾਊਂਡ ਵਿੱਚ ਕਈ ਹੋਰ ਸਵਾਲ ਸ਼ਾਮਿਲ ਸਨ ਜਿਵੇਂ ਕਿ ਬ੍ਰੈਸਟ ਤੋਂ ਸਭ ਤੋਂ ਪਹਿਲਾਂ ਦੁੱਧ ਕਦੋਂ ਆਉਂਦਾ ਹੈ, ਜਦੋਂ ਬੱਚਾ ਅਪਸਾਈਡ ਤੋਂ ਡਾਊਨ ਹੋ ਜਾਂਦਾ ਹੈ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ, ਕਿੰਨੇ ਮਹੀਨਿਆਂ ’ਚ ਗਰਭਪਾਤ ਸੁਰੱਖਿਅਤ ਰੂਪ ਨਾਲ ਕੀਤਾ ਜਾ ਸਕਦਾ ਹੈ, ਇਸਦੇ ਬਾਵਜੂਦ, ਪ੍ਰਸੂਤੀ ਦੇ ਦੌਰਾਨ ਮਾਂ ਦੀ ਯੌਨੀ ਦੇ ਹਿੱਸੇ ’ਤੇ ਦਿੱਤੇ ਗਏ ਕੱਟ ਨੂੰ ਕੀ ਕਿਹਾ ਜਾਂਦਾ ਹੈ, ਉਸ ਇਨਸਟਰੂਮੈਂਟ ਨੂੰ ਕੀ ਕਿਹਾ ਜਾਂਦਾ ਹੈ ਜਿਸਨੂੰ ਉਦੋਂ ਵਰਤੋਂ ’ਚ ਲਿਆਂਦਾ ਜਾਂਦਾ ਹੈ ਜਦੋਂ ਮਾਂ ਪ੍ਰਸੂਤੀ ਦੇ ਦੌਰਾਨ ਬੱਚੇ ਨੂੰ ਹੇਠਾਂ ਧਕੇਲਣ ’ਚ ਸਮਰੱਥ ਨਹੀਂ ਹੁੰਦੀ ਹੈ, ਦਰਦ ਰਹਿਤ ਪ੍ਰਸੂਤੀ ਦੇ ਲਈ ਇਸਤਮਾਲ ਕੀਤਾ ਜਾਣ ਵਾਲਾ ਮੈਡੀਕਲ ਸ਼ਬਦ ਕੀ ਹੈ, ਗਰਭ ਅਵਸਥਾ ’ਚ ਨਿਯਮਿਤ ਰੂਪ ਨਾਲ ਤੁਹਾਡੇ ਵੱਲੋਂ ਕੀਤੇ ਗਏ ਤਿੰਨ ਅਲਟਰਾਸਾਊਂਡਾਂ ’ਚੋਂ ਇੱਕ, ਜਿਹੜਾ ਕਿ ਪ੍ਰਸੂਤੀ ਆਦਿ ਦੀ ਸਹੀ ਮਿਤੀ ਦੱਸਣ ਦੇ ਲਈ ਸਭ ਤੋਂ ਸਹੀ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …