ਸਿਰਸਾ ਡੇਰੇ ਵਿੱਚ ਸਰਚ ਆਪਰੇਸ਼ਨ ਦੌਰਾਨ ਡੇਰੇ ਵਿੱਚ ਮਿਲੀ ਗ਼ੈਰ-ਕਾਨੂੰਨੀ ਪਟਾਖਾ ਫੈਕਟਰੀ

ਬਲਾਤਕਾਰੀ ਬਾਬੇ ਦੀ ਗੂਫ਼ਾ ’ਚੋਂ ਅੌਰਤਾਂ ਦੇ ਅੰਡਰ ਗਾਰਮੈਂਟਸ ਕੱਪੜੇ ਤੇ ਹੋਰ ਇਤਰਾਜਯੋਗ ਵਸਤੂਆਂ ਮਿਲੀਆਂ

ਨਬਜ਼-ਏ-ਪੰਜਾਬ ਬਿਊਰੋ, ਸਿਰਸਾ, 9 ਸਤੰਬਰ:
ਡੇਰਾ ਸਿਰਸਾ ਵਿੱਚ ਗੁਰਮੀਤ ਰਾਮ ਰਹੀਮ ਦੇ ਡੇਰੇ ਵਿੱਚ ਦੂਸਰੇ ਦਿਨ ਸਰਚ ਆਪਰੇਸ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੁਲੀਸ ਨੇ ਡੇਰੇ ਅੰਦਰੋਂ ਵਿਸਫੋਟਕ ਪਦਾਰਥ ਜ਼ਬਤ ਕੀਤੇ ਹਨ। ਹਰਿਆਣਾ ਸਰਕਾਰ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਸਤੀਸ਼ ਮਿਸ਼ਰਾ ਨੇ ਦੱਸਿਆ ਕਿ ਡੇਰੇ ਦੇ ਅੰਦਰ ਇਕ ਗੈਰ-ਕਾਨੂੰਨੀ ਤਰੀਕੇ ਨਾਲ ਪਟਾਖਾ ਫੈਕਟਰੀ ਚਲਾਈ ਜਾ ਰਹੀ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡੇਰੇ ਅੰਦਰ ਮਨੁੱਖੀ ਪਿੰਜਰਾਂ ਨੂੰ ਦਬਾਏ ਜਾਣ ਦੀਆਂ ਖ਼ਬਰਾਂ ਨੂੰ ਲੈ ਕੇ ਜਦੋਂ ਮਿਸ਼ਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਇਸ ਮਾਮਲੇ ਵਿੱਚ ਕੁੱਝ ਨਹੀਂ ਕਿਹਾ ਜਾ ਸਕਦਾ।
ਇਸ ਮਾਮਲੇ ਦੀ ਜਾਂਚ ਦੇ ਲਈ ਮਾਹਰਾਂ ਦੀ ਟੀਮ ਬੁਲਾਈ ਗਈ ਹੈ। ਦਰਅਸਲ ਸਿਰਸਾ ਸਥਿਤ ਡੇਰਾ ਕੰਪਲੈਕਸ ਬਹੁਤ ਵੱਡਾ ਹੈ ਅਤੇ ਐਤਵਾਰ ਤੋੱ ਹੀ ਖੋਦਣ ਦਾ ਕੰਮ ਸ਼ੁਰੂ ਹੋ ਸਕੇਗਾ। ਖੁਦ ਨੂੰ ਰੱਬ ਦੱਸਣ ਵਾਲੇ ਰਾਮ ਰਹੀਮ ਦੀਆਂ ਜੜ੍ਹਾਂ ਖੋਦਣ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਇਸ ਲਈ ਲੰਬੀ ਚੌੜੀ ਸਰਚ ਟੀਮ ਵੀ ਇਸ ਅਭਿਆਨ ਨਾਲ ਜੁੜੀ ਰਹੇਗੀ। ਡੇਰੇ ਦੇ ਸਰਚ ਆਪਰੇਸ਼ਨ ਵਿੱਚ ਸਭ ਤੋਂ ਵਧ ਚਰਚਾ ਮਨੁੱਖੀ ਪਿੰਜਰਾਂ ਦੀ ਹੋ ਰਹੀ ਹੈ। ਡੇਰੇ ਦੇ 2 ਸਾਬਕਾ ਸਾਧੂਆਂ ਹੰਸਰਾਜ ਅਤੇ ਗੁਰਦਾਸ ਸਿੰਘ ਇਹ ਦੋਸ਼ ਲਗਾ ਚੁੱਕੇ ਹਨ ਕਿ ਡੇਰੇ ਵਿੱਚ ਕਈ ਲੋਕਾਂ ਦੇ ਕਤਲ ਕਰਕੇ ਖੇਤਾਂ ਵਿੱਚ ਦੱਬ ਦਿੱਤਾ ਜਾਂਦਾ ਸੀ ਅਤੇ ਬਾਅਦ ਵਿੱਚ ਉਸ ਤੇ ਦਰੱਖਤ ਲਗਾ ਦਿੱਤਾ ਜਾਂਦਾ ਸੀ। ਇਸ ਦੀ ਜਾਂਚ ਲਈ ਹੀ ਜੇਸੀਬੀ ਮਸ਼ੀਨਾਂ ਅਤੇ ਖਾਸ ਅੌਜ਼ਾਰ ਸਰਚ ਲਈ ਲਿਆਉਂਦੇ ਗਏ ਹਨ। ਉਧਰ, ਸਰਚ ਅਭਿਆਨ ਦੌਰਾਨ ਪੁਲੀਸ ਨੂੰ ਬਲਾਤਕਾਰੀ ਬਾਬੇ ਦੀ ਗੂਫ਼ਾਂ ’ਚੋਂ ਅੌਰਤਾਂ ਦੇ ਅੰਡਰ ਗਾਰਮੈਂਟਸ ਕੱਪੜੇ ਅਤੇ ਹੋਰ ਇਤਰਾਜਯੋਗ ਚੀਜਾਂ ਮਿਲੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਡੇਰੇ ਦੀ ਤਲਾਸ਼ੀ ਵਿੱਚ ਦੇਰੀ ਹੋਣ ਕਾਰਨ ਬਾਬੇ ਸੇਵਕਾਂ ਨੇ ਵੱਡੀ ਮਾਤਰਾ ਵਿੱਚ ਸਮੱਗਰੀ ਡੇਰੇ ’ਚੋਂ ਹਟਾ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…