ਸ੍ਰੀ ਦੁਰਗਾ ਸੀਤਲਾ ਮਾਤਾ ਮੰਦਰ ਦਾਊਂ ਨੂੰ ਅੱਗ ਲਾਉਣ ਦਾ ਯਤਨ, ਕੇਸ ਦਰਜ

ਮੰਦਰ ਦੇ ਗੇਟ ਅੱਗੇ ਡੇਰਾ ਸਿਰਸਾ ਵਾਲੇ ਬਾਬੇ ਦੀ ਫੋਟੋਆਂ, ਸਿਵ ਪੁਰਾਣ ਦੇ ਪੱਤਰੇ ਅਤੇ ਗਊ ਦੀ ਪੂੰਛ ਮਿਲੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਇੱਥੋਂ ਦੇ ਮਿਨਰਵਾ ਅਕੈਡਮੀ ਪਿੰਡ ਦਾਉੂਂ ਦੇ ਪਿਛਲੇ ਪਾਸੇ ਸਥਿਤ ਸ੍ਰੀ ਦੁਰਗਾ ਮਾਤਾ ਸੀਤਲਾ ਮੰਦਰ ਵਿੱਚ ਬੀਤੀ ਰਾਤ ਸਰਾਰਤੀ ਅਨਸਰਾਂ ਵੱਲੋਂ ਸ਼ੀਸ਼ੇ ਤੋੜ ਕੇ ਅੰਦਰ ਮਾਤਾ ਦੀ ਲਟਕ ਰਹੀ ਵੱਡੀ ਫਲੈਕਸ ਨੂੰ ਅੱਗ ਲਾ ਦਿੱਤੀ, ਮੋਰੀ ਰਾਹੀਂ ਡੀਜ਼ਲ ਸੁੱਟ ਕੇ ਅੰਦਰ ਪਏ ਹਰਮੋਨਿਅਮ ਅਤੇ ਤਪਲੇ ਨੂੰ ਅੱਗ ਲਗਾਈ। ਇਸ ਦੌਰਾਨ ਮੰਦਰ ਦੇ ਪਰਦਿਆਂ ਨੂੰ ਅੱਗ ਲੱਗ ਗਈ ਅਤੇ ਧੂੰਏਂ ਨਾਲ ਮੰਦਰ ਦੀਆਂ ਕੰਧਾਂ ਅਤੇ ਛੱਤ ਬਿਲਕੁਲ ਕਾਲੀ ਹੋ ਗਈ।
ਸਰਾਰਤੀ ਅਨਸਰਾਂ ਵੱਲੋਂ ਜਾਣ ਵੇਲੇ ਮੰਦਰ ਦੇ ਗੇਟ ਅੱਗੇ ਸਿਰਸਾ ਵਾਲੇ ਸਾਧ ਗੁਰਮੀਤ ਰਾਮ ਰਹੀਮ ਦੀ ਫੋਟੋ, ਗਾਂ ਦੀ ਪੂੰਛ ਅਤੇ ਸ਼ਿਵ ਪੁਰਾਣ ਦੇ ਪੱਤਰੇ ਫਾੜ ਕੇ ਸੁਟੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਿਊਂ ਮੰਦਰ ਵਿੱਚ ਅੱਗ ਲੱਗਦੀ ਵੇਖ ਕਿਸੇ ਵਿਅਕਤੀ ਨੇ ਮੰਦਰ ਦੇ ਪੁਜਾਰੀ ਮੋਹਣ ਸਿੰਘ ਅਤੇ ਸੁਰਿੰਦਰ ਕੁਮਾਰ ਨੂੰ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਦਰਵਾਜਾ ਖੋਲ ਕੇ ਅੱਗ ਬੁਝਾਈ ਅਤੇ ਇਸ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ।
ਉਧਰ, ਸੂਚਨਾ ਮਿਲਦੇ ਹੀ ਮੁਹਾਲੀ ਦੇ ਐਸਪੀ ਡੀ ਹਰਬੀਰ ਸਿੰਘ ਅਟਵਾਲ, ਡੀਐਸਪੀ ਖਰੜ ਦੀਪ ਕਮਲ ਅਤੇ ਐਸਐਚਓ ਬਲੌਂਗੀ ਅਮਰਦੀਪ ਸਿੰਘ ਪੁਲੀਸ ਫੋਰਸ ਨਾਲ ਪਹੁੰਚ ਗਏ। ਮੰਦਰ ’ਚ ਵਾਪਰੀ ਇਹ ਘਟਨਾ ਪਿੰਡ ਵਿੱਚ ਫੈਲਣ ’ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨ ਮੰਦਰ ਵਿੱਚ ਪੁੱਜ ਗਏੇ। ਇਸ ਦੌਰਾਨ ਪੁਲੀਸ ਵੱਲੋਂ ਗੁਰਮੀਤ ਰਾਮ ਰਹੀਮ ਦੀ ਫੋਟੋ, ਸ਼ਿਵ ਪੁਰਾਣ ਦੇ ਪੱਤਰੇ ਸਮੇਤ ਅੱਗ ਨਾਲ ਸੜੇ ਤਪਲਾ ਅਤੇ ਹਰਮੋਨੀਅਮ ਆਪਣੇ ਕਬਜ਼ੇ ਵਿੱਚ ਲੈ ਲਏ ਗਏ। ਇਸ ਦੌਰਾਨ ਪੁਲੀਸ ਨੇ ਮਾਮਲੇ ਨੂੰ ਦਬਾਉਣ ਦਾ ਯਤਨ ਕਰਦਿਆਂ ਮੂੰਹ ਹਨੇਰੇ ਹੀ ਪੇਂਟਰ ਬੁਲਾ ਕੇ ਅੱਗ ਲੱਗਣ ਦੇ ਨਿਸ਼ਾਨ ਅਤੇ ਕਾਲੀ ਹੋਈ ਕੰਧਾਂ ’ਤੇ ਕਾਲਖ ਮਿਟਾਉਣ ਲਈ ਮੰਦਰ ਦੀ ਛੱਤ ਅਤੇ ਕੰਧਾਂ ’ਤੇ ਰੰਗ ਕਰਨਾ ਸ਼ੁਰੂ ਕਰਵਾ ਦਿੱਤਾ ਗਿਆ।
ਇਸ ਦੌਰਾਨ ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵੀ ਆਪਣੇ ਸਾਥੀਆਂ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੁਲੀਸ ਵੱਲੋਂ ਮਾਮਲੇ ’ਤੇ ਮਿੱਟੀ ਪਾਉਣ ਦੀ ਕੋਝੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਲੋਕਲ ਪੁਲੀਸ ਦੀ ਕਾਰਵਾਈ ਬਾਰੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਵੀ ਗੱਲ ਕੀਤੀ। ਇਸ ਤੋਂ ਬਾਅਦ ਮੰਦਰ ਦੇ ਪੁਜਾਰੀ ਮੋਹਨ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 295 ਤਹਿਤ ਕੇਸ ਦਰਜ ਕੀਤਾ ਗਿਆ।
ਸੂਤਰਾਂ ਦਾ ਕਹਿਣਾ ਹੈ ਪੁਲਿਸ ਵੱਲੋਂ ਮੰਦਰ ਦੇ ਪੁਜਾਰੀ ਅਤੇ ਇਕੱਠੇ ਹੋਏ ਲੋਕਾਂ ਇਸ ਵਾਰ ਅਪਣਾ ਮੁੰਹ ਬੰਦ ਰੱਖਣ ਲਈ ਕਿਹਾ ਗਿਆ। ਇਸ ਸਬੰਧੀ ਸੰਪਰਕ ਕਰਨ ਤੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਗੋਸਲ ਨਾਲ ਸੰਪਰਕ ਕਰਨ ਤੇ ਕਿਹਾ ਕਿ ਉਹ ਮੰਦਰ ਦੇ ਪੁਜਾਰੀ ਨੂੰ ਨਾਲ ਲੈਕੇ ਪੁਲਿਸ ਥਾਣਾ ਬਲੌਗੀ ’ਚ ਲਿਖਤੀ ਸ਼ਿਕਾਇਤ ਦੇ ਆਏ ਸਨ।
ਇਸ ਸਬੰਧੀ ਸੰਪਰਕ ਕਰਨ ਤੇ ਡੀਐਸਪੀ ਖਰੜ ਦੀਪ ਕਮਲ ਅਤੇ ਐਸਐਚਓ ਬਲੌਗੀ ਅਮਰਦੀਪ ਸਿੰਘ ਨੇ ਘਟਨਾ ਦੀ ਪੁਸਟੀ ਕਰਦਿਆਂ ਕਿਹਾ ਕਿ ਇਸ ਸਬੰਧ ਅਣ ਪਛਾਤਿਆਂ ਵਿਆਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਸੁਰੂ ਕਰ ਦਿਤੀ ਗਈ ਹੈ ਆਲੇ ਦੁਆਲੇ ਅਤੇ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਖੰਗਾਲੀ ਜਾ ਰਹੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਮੰਦਰ ਤੋ ਬਰਾਮਾਦ ਕੀਤੇ ਇਤਰਾਜਯੋਗ ਸਮੱਗਰੀ ਬਾਰੇ ਕੁਝ ਨਹੀ ਕਿਹਾ ਉਨ੍ਹਾਂ ਇਨ੍ਹਾਂ ਹੀ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…