ਪ੍ਰੋ ਚੰਦੂਮਾਜਰਾ ਅਤੇ ਗਿੱਲ ਨੇ ਪਿੰਡ ਖੇੜਾ ਦੇ ਕੁਸਤੀ ਦੰਗਲ ਦਾ ਪੋਸਟਰ ਜਾਰੀ ਕੀਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 11 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਖੇੜਾ ਵਿੱਚ ਛਿੰਝ ਕਮੇਟੀ, ਗਰਾਮ ਪੰਚਾਇਤ, ਬਾਬਾ ਕਮਲਦੇਵ ਯੂਥ ਕੱਲਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਿਸ਼ਾਲ ਕੁਸਤੀ ਦੰਗਲ 25 ਸਤੰਬਰ ਨੂੰ ਕਰਵਾਏ ਜਾ ਰਹੇ ਵਿਸ਼ਾਲ ਕੁਸਤੀ ਦੰਗਲ ਦਾ ਪੋਸਟਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਜਥੇਦਾਰ ਮਨਜੀਤ ਸਿੰਘ ਮੁੰਧੋਂ ਸੰਗਤੀਆਂ, ਗੁਰਧਿਆਨ ਸਿੰਘ ਨਵਾਂ ਗਰਾਓ ਨੇ ਪਿੰਡ ਖੇੜਾ ਵਿਖੇ ਸਾਂਝੇ ਰੂਪ ਵਿੱਚ ਜਾਰੀ ਕੀਤਾ।
ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਨੌਜੁਆਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਖੇਡ ਮਲੇਲੇ ਸਹਾਇਕ ਸਿੱਧ ਹੁੰਦੇ ਹਨ ਜਿਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ ਜੋ ਪਿਛਲੇ ਕਈ ਸਾਲਾਂ ਤੋਂ ਇਹ ਖੇਡ ਮੇਲੇ ਕਰਵਾਉਂਦੇ ਆ ਰਹੇ ਹਨ। ਇਸ ਮੌਕੇ ਪ੍ਰੋ.ਚੰਦੂਮਾਜਰਾ ਨੇ ਕਿਹਾ ਕਿ ਛਿੰਝ ਪੁਰਾਤਨ ਖੇਡ ਹੈ ਜਿਸ ਨਾਲ ਸਾਡੇ ਬਜ਼ੁਰਗਾਂ ਦਾ ਅਥਾਹ ਪ੍ਰੇਮ ਸੀ ਅਤੇ ਹੁਣ ਮੁੜ ਇਸ ਖੇਡ ਨਾਲ ਨੌਜੁਆਨ ਵਰਗ ਜੁੜ ਰਿਹਾ ਹੈ। ਜਿਸ ਲਈ ਛਿੰਝ ਮੇਲੇ ਕਰਵਾਉਣ ਵਾਲੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਮੌਕੇ ਜਾਣਕਰੀ ਦਿੰਦੇ ਹੋਏ ਯੂਥ ਆਗੂ ਰਵਿੰਦਰ ਸਿੰਘ ਖੇੜਾ ਅਤੇ ਸਰਪੰਚ ਗੁਲਜ਼ਾਰ ਸਿੰਘ ਖੇੜਾ ਨੇ ਦੱਸਿਆ ਕਿ ਕੁਸਤੀ ਦੰਗਲ ਵਿੱਚ ਦੇਸ਼ ਦੇ ਵੱਖ ਵੱਖ ਕੁਸਤੀ ਅਖਾੜਿਆਂ ਵਿੱਚੋਂ ਸੱਦੇ ਹੋਏ ਪਹਿਲਵਾਨ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਝੰਡੀ ਦੀ ਕੁਸਤੀ ਕਮਲਜੀਤ ਡੂਮਛੇੜੀ ਅਤੇ ਜੱਸਾ ਪੱਟੀ ਵਿਚਕਾਰ ਹੋਵੇਗੀ। ਕੁਸਤੀ ਦੰਗਲ ਵਿੱਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਮਨਜੀਤ ਸਿੰਘ ਮੁੰਧੋਂ ਸੰਗਤੀਆਂ, ਸਰਬਜੀਤ ਸਿੰਘ ਕਦੀਮਾਜਰਾ, ਰਣਧੀਰ ਸਿੰਘ ਧੀਰਾ, ਕਾਲਾ ਗਿਲਕੋ, ਕੁਲਵੰਤ ਸਿੰਘ ਪੰਮਾ ਸਰਕਲ ਪ੍ਰਧਾਨ, ਹਰਨੇਕ ਸਿੰਘ ਨੇਕੀ, ਹਰਦੇਵ ਸਿੰਘ ਹਰਪਾਲਪੁਰ ਓ.ਐਸ.ਡੀ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Entertainment

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…