ਨਗਰ ਨਿਗਮ ਮੁਹਾਲੀ ਨੂੰ ਐਲਈਡੀ ਲਾਈਟਾਂ ਲਗਾਉਣ ਲਈ ਮਿਲਿਆ ਪਲੈਟੀਨਮ ਐਵਾਰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਐਲਈਡੀ ਲਾਈਟਾਂ ਲਗਾਉਣ ਦੇ ਮਾਮਲੇ ਵਿੱਚ ਚੰਡੀਗੜ੍ਹ ਨੂੰ ਪਛਾੜਿਆਂ ਮੁਹਾਲੀ ਨਗਰ ਨਿਗਮ ਨੇ ਪਲੈਟੀਨਮ ਐਵਾਰਡ ਪ੍ਰਾਪਤ ਕੀਤਾ ਹੈ। ਇਹ ਐਵਾਰਡ ਸਕਾਚ ਫਾਉੱਡੇਸ਼ਨ ਵੱਲੋਂ ਕਰਵਾਏ ਇਕ ਸਮਾਗਮ ਦੌਰਾਨ ਦਿਤਾ ਗਿਆ। ਚੰਡੀਗੜ੍ਹ ਨੂੰ ਐਲਈਡੀ ਲਾਈਟਾਂ ਲਾਉਣ ਲਈ ਸਿਲਵਰ ਐਵਾਰਡ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਦਸਿਆ ਕਿ ਮੁਹਾਲੀ ਵਿੱਚ ਕੁੱਲ 21,800 ਲਾਈਟ ਪੁਆਂਇੰਟ ਹਨ, ਜਿਨ੍ਹਾਂ ’ਚੋਂ ਅਗਸਤ ਮਹੀਨੇ ਤੱਕ 18,000 ਉਪਰ ਐਲਈਡੀ ਲਾਈਟਾਂ ਲਗਾ ਦਿਤੀਆਂ ਗਈਆਂ ਹਨ। ਇਸ ਐਲਈਡੀ ਲਾਈਟਾਂ ਈ ਸਮਾਰਟ ਕੰਪਨੀ ਲਗਾ ਰਹੀ ਹੈ ਜੋ ਕਿ ਬਗੈਰ ਕੋਈ ਪੈਸਾ ਲਏ 10 ਸਾਲ ਤੱਕ ਇਹਨਾਂ ਲਾਈਟਾਂ ਦੀ ਦੇਖਭਾਲ ਵੀ ਕਰੇਗੀ।
ਉਹਨਾਂ ਕਿਹਾ ਕਿ ਪੂਰੇ ਮੁਹਾਲੀ ਸ਼ਹਿਰ ਵਿਚ ਹੀ ਪੁਰਾਣੀਆਂ ਸਟਰੀਟ ਲਾਈਟਾਂ ਨੂੰ ਬਦਲ ਕੇ ਐਲ ਈ ਡੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹਨਾਂ ਲਾਈਟਾਂ ਨੂੰ ਲਗਾਉਣ ਨਾਲ ਪਹਿਲਾਂ ਆਉੱਦੇ ਬਿਜਲੀ ਬਿਲ ਦਾ ਸਿਰਫ 38 ਫੀਸਦੀ ਹੀ ਭਰਨਾ ਪਵੇਗਾ ਇਸ ਤਰਾਂ 62 ਫੀਸਦੀ ਬਿਜਲੀ ਦੀ ਬਚਤ ਹੋਵੇਗੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇ 38 ਫੀਸਦੀ ਤੋਂ ਵੱਧ ਬਿਜਲੀ ਬਿਲ ਆਵੇਗਾ ਤਾਂ ਉਸਨੂੰ ਕੰਪਨੀ ਵੱਲੋਂ ਹੀ ਭਰਿਆ ਜਾਵੇਗਾ। ਉਹਨਾਂ ਦਸਿਆ ਕਿ ਬਚਤ ਹੋਣ ਵਾਲਾ 62 ਫੀਸਦੀ ਪੈਸਾ ਨਗਰ ਨਿਗਮ ਕੰਪਨੀ ਨੂੰ ਦੇਵੇਗਾ ਅਤੇ ਕੰਪਨੀ ਇਸਦੇ ਬਦਲੇ 10 ਫੀਸਦੀ ਮੋੜ ਦੇਵੇਗੀ। ਉਹਨਾਂ ਕਿਹਾ ਕਿ ਪਹਿਲਾਂ ਨਗਰ ਨਿਗਮ ਵਲੋੱ ਮੁਹਾਲੀ ਦੀਆਂ ਸਟਰੀਟ ਲਾਈਟਾਂ ਦੀ ਦੇਖ ਰੇਖ ਉਪਰ ਹਰ ਸਾਲ ਸਾਢੇ ਤਿੰਨ ਕਰੋੜ ਰੁਪਏ ਖਰਚੇ ਜਾਂਦੇ ਸਨ ਹੁਣ ਉਹਨਾਂ ਰੁਪਇਆਂ ਦੀ ਵੀ ਬਚਤ ਹੋਵੇਗੀ ਅਤੇ ਇਸ ਤਰਾਂ ਕਰਨ ਨਾਲ ਨਿਗਮ ਨੂੰ ਕੋਈ ਚਾਰ ਕਰੋੜ (ਸਾਲਾਨਾ) ਦਾ ਫਾਇਦਾ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…