nabaz-e-punjab.com

ਪੰਜਾਬ ਸਰਕਾਰ ਵੱਲੋਂ 4 ਆਈ.ਪੀ.ਐਸ ਅਤੇ 48 ਪੀ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਸਤੰਬਰ:
ਪੰਜਾਬ ਸਰਕਾਰ ਨੇ ਅੱਜ 4 ਆਈ.ਪੀ.ਐਸ ਅਤੇ 48 ਪੀ.ਪੀ.ਐਸ ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਬਦਲੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਪੀ.ਐਸ ਅਧਿਕਾਰੀ ਪਰਦੀਪ ਕੁਮਾਰ ਯਾਦਵ ਨੂੰ ਏ.ਆਈ.ਜੀ. ਟੈਲੀਕਮਨੀਕੇਸ਼ਨ, ਪੰਜਾਬ ਚੰਡੀਗੜ੍ਹ, ਇਕਬਾਲ ਸਿੰਘ ਨੂੰ ਏ.ਆਈ.ਜੀ. ਸਪੈਸ਼ਲ ਸੈੱਲ, ਪੰਜਾਬ, ਚੰਡੀਗੜ੍ਹ, ਹਰਬਾਜ ਸਿੰਘ ਨੂੰ ਏ.ਆਈ.ਜੀ. ਟਰੈਫਿਕ, ਪੰਜਾਬ ਚੰਡੀਗੜ੍ਹ ਅਤੇ ਜਸਪ੍ਰੀਤ ਸਿੰਘ ਸਿੱਧੂ ਨੂੰ ਕਮਾਂਡੈਂਟ ਦੂਜੀ ਸੀ.ਡੀ.ਓ. ਬਟਾਲੀਅਨ, ਬਹਾਦਰਗੜ੍ਹ, ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਪੀ.ਪੀ.ਐਸ ਅਧਿਕਾਰੀ ਲਖਵਿੰਦਰਪਾਲ ਸਿੰਘ ਨੂੰ ਕਮਾਂਡੈਂਟ ਪੰਜਵੀਂ ਸੀ.ਡੀ.ਓ. ਬਟਾਲੀਅਨ, ਬਠਿੰਡਾ, ਜਸਵੰਤ ਕੌਰ ਨੂੰ ਏ.ਡੀ.ਸੀ.ਪੀ. ਟਰੈਫਿਕ, ਅੰਮ੍ਰਿਤਸਰ, ਹਰਜੀਤ ਸਿੰਘ ਨੂੰ ਏ.ਡੀ.ਸੀ.ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ, ਪਰਮਜੀਤ ਸਿੰਘ ਆਪਣੀਆਂ ਸੇਵਾਵਾਂ ਪੰਜਾਬ ਵਿਜੀਲੈਂਸ ਬਿਊਰੋ ਵਿਖੇ ਦੇਣਗੇ।
ਇਸੇ ਤਰ੍ਹਾਂ ਪੀ.ਪੀ.ਐਸ ਅਧਿਕਾਰੀ ਗੁਰਨਾਮ ਸਿੰਘ ਨੂੰ ਐਸ.ਪੀ. ਹੈਡਕੁਆਰਟਰ, ਤਰਨਤਾਰਨ, ਸਵਿੰਦਰ ਸਿੰਘ ਨੂੰ ਕਮਾਂਡੈਂਟ 75ਵੀ ਬਟਾਲੀਅਨ ਪੀ.ਏ.ਪੀ., ਜਲੰਧਰ, ਜਸਪਾਲ ਸਿੰਘ ਨੂੰ ਐਸ.ਪੀ. ਹੈਡਕੁਆਰਟਰ, ਸ੍ਰੀ ਮੁਕਤਸਰ ਸਾਹਿਬ, ਅਮਰਜੀਤ ਸਿੰਘ ਨੂੰ ਐਸ.ਪੀ./ਸਕਿਊਰਟੀ ਐਂਡ ਟਰੈਫਿਕ, ਪਟਿਆਲਾ, ਕੰਵਰਦੀਪ ਕੌਰ ਨੂੰ ਐਸ.ਪੀ. ਹੈੱਡਕੁਆਰਟਰ, ਪਟਿਆਲਾ, ਸਵਰਨ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਬਠਿੰਡਾ, ਬਿਕਰਮਜੀਤ ਸਿੰਘ ਨੂੰ ਐਸ.ਪੀ. ਹੈਡਕੁਆਰਟਰ, ਫਿਰੋਜ਼ਪੁਰ, ਰਾਜਵੀਰ ਸਿੰਘ ਨੂੰ ਏ.ਡੀ.ਸੀ.ਪੀ-4, ਲੁਧਿਆਣਾ, ਜਸਦੇਵ ਸਿੰਘ ਨੂੰ ਏ.ਸੀ. ਪਹਿਲੀ ਸੀ.ਡੀ.ਓ. ਬਟਾਲੀਅਨ, ਬਹਾਦਰਗੜ੍ਹ, ਪਟਿਆਲਾ ਅਤੇ ਗੁਰਮੀਤ ਸਿੰਘ ਨੂੰ ਐਸ.ਪੀ/ਸਿਟੀ, ਬਠਿੰਡਾ ਲਗਾਇਆ ਗਿਆ ਹੈ। ਬੁਲਾਰੇ ਅਨੁਸਾਰ ਪੀ.ਪੀ.ਐਸ ਅਧਿਕਾਰੀ ਮਨਵਿੰਦਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਐਸ.ਬੀ.ਐਸ. ਨਗਰ, ਹਰਿੰਦਰਪਾਲ ਸਿੰਘ ਨੂੰ ਏ.ਸੀ. 7ਵੀ ਆਈ.ਆਰ.ਬੀ, ਕਪੂਰਥਲਾ, ਸੁਖਦੇਵ ਸਿੰਘ ਵਿਰਕ ਨੂੰ ਐਸ.ਪੀ. ਇਨਵੈਸਟੀਗੇਸ਼ਨ, ਬਰਨਾਲਾ, ਜਸਕਿਰਨਜੀਤ ਸਿੰਘ ਤੇਜਾ ਨੂੰ ਐਸ.ਪੀ. ਹੈਡਕੁਆਰਟਰ, ਕਪੂਰਥਲਾ, ਸਤਿੰਦਰਪਾਲ ਸਿੰਘ ਨੂੰ ਏ. ਸੀ. ਚੌਥੀ ਸੀ.ਡੀ.ਓ, ਬਟਾਲੀਅਨ, ਐਸ. ਏ. ਐਸ. ਨਗਰ, ਬਲਵੀਰ ਸਿੰਘ ਨੂੰ ਐਸ.ਪੀ. ਹੈਡਕੁਆਰਟਰ, ਹੁਸ਼ਿਆਰਪੁਰ, ਸੁਖਦੇਵ ਸਿੰਘ ਨੂੰ ਐਸ.ਪੀ./ਐਸ.ਪੀ.ਯੂ., ਪੰਜਾਬ, ਚੰਡੀਗੜ੍ਹ ਅਤੇ ਰਾਜੇਸ਼ਵਰ ਸਿੰਘ ਇਨਟੈਲੀਜੈਂਸ ਵਿੰਗ ਵਿਖੇ ਆਪਣੀਆਂ ਸੇਵਾਵਾਂ ਦੇਣਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੀ.ਪੀ.ਐਸ ਅਧਿਕਾਰੀ ਦੀਪਕ ਹਿਲੋਰੀ ਨੂੰ ਏ.ਆਈ.ਜੀ. ਸੀ.ਆਈ.ਡੀ., ਅੰਮ੍ਰਿਤਸਰ, ਰਣਵੀਰ ਸਿੰਘ ਨੂੰ ਐਸ.ਪੀ./ਐਸ.ਪੀ.ਯੂ., ਪੰਜਾਬ ਚੰਡੀਗੜ੍ਹ, ਰਛਪਾਲ ਸਿੰਘ ਨੂੰ ਏ.ਸੀ. ਸੱਤਵੀਂ ਬਟਾਲੀਅਨ, ਪੀ.ਏ.ਪੀ, ਜਲੰਧਰ, ਅਜਿੰਦਰ ਸਿੰਘ ਨੂੰ ਏ.ਆਈ.ਜੀ/ਆਈ.ਟੀ ਐਂਡ ਟੀ, ਪੰਜਾਬ, ਚੰਡੀਗੜ੍ਹ (ਐਸ.ਸੀ.ਆਰ.ਬੀ ਦੇ ਵਾਧੂ ਚਾਰਜ ਸਮੇਤ), ਹਰਦਵਿੰਦਰ ਸਿੰਘ ਨੂੰ ਏ.ਆਈ.ਜੀ/ਐਨ.ਆਰ.ਆਈ, ਪੰਜਾਬ, ਚੰਡੀਗੜ੍ਹ, ਸੰਦੀਪ ਕੁਮਾਰ ਨੂੰ ਏ.ਸੀ. 13ਵੀ ਬਟਾਲੀਅਨ, ਪੀ.ਏ.ਪੀ., ਚੰਡੀਗੜ੍ਹ, ਅਮਨਦੀਪ ਕੌਰ ਨੂੰ ਐਸ.ਪੀ. ਅਪਰੇਸ਼ਨਜ਼, ਜੀ.ਆਰ.ਪੀ., ਲੁਧਿਆਣਾ, ਮਲਵਿੰਦਰ ਸਿੰਘ ਨੂੰ ਏ.ਆਈ.ਜੀ. ਹਿਊਮਨ ਰਾਈਟਸ, ਪੰਜਾਬ, ਚੰਡੀਗੜ੍ਹ, ਰੁਪਿੰਦਰ ਕੁਮਾਰ ਨੂੰ ਐਸ.ਪੀ. ਇਨਵੈਸਟੀਗੇਸ਼ਨ, ਲੁਧਿਆਣਾ (ਰੂਰਲ), ਪ੍ਰਿਥੀਪਾਲ ਸਿੰਘ ਨੂੰ ਐਸ.ਪੀ. ਹੈਡਕੁਆਰਟਰਜ਼, ਮੋਗਾ, ਬਲਬੀਰ ਸਿੰਘ ਨੂੰ ਏ.ਸੀ. ਪੰਜਵੀਂ ਆਰ.ਆਈ.ਬੀ., ਅੰਮ੍ਰਿਤਸਰ, ਇਕਬਾਲ ਸਿੰਘ ਨੂੰ ਐਸ.ਪੀ. ਹੈਡਕੁਆਰਟਰਜ਼, ਗੁਰਦਾਸਪੁਰ, ਜਤਿੰਦਰ ਸਿੰਘ ਨੂੰ ਏ.ਸੀ. ਪੰਜਵੀਂ ਆਰ.ਆਈ.ਬੀ., ਅੰਮ੍ਰਿਤਸਰ ਅਤੇ ਸੁਰਿੰਦਰ ਸਿੰਘ ਨੂੰ ਏ.ਸੀ. ਤੀਜੀ ਸੀ.ਡੀ.ਓ. ਬਟਾਲੀਅਨ, ਐਸ.ਏ.ਐਸ ਨਗਰ ਵਿਖੇ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਸਰੀਨ ਕੁਮਾਰ ਨੂੰ ਏ.ਸੀ., ਚੌਥੀ ਸੀ.ਡੀ.ਓ. ਬਟਾਲੀਅਨ, ਐਸ.ਏ.ਐਸ. ਨਗਰ, ਦਵਿੰਦਰ ਸਿੰਘ ਨੂੰ ਏ.ਆਈ.ਜੀ. ਸਿਖਲਾਈ, ਪੰਜਾਬ, ਚੰਡੀਗੜ੍ਹ, ਹਰਪਾਲ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਬਟਾਲਾ, ਸੂਬਾ ਸਿੰਘ ਨੂੰ ਐਸ.ਪੀ. ਹੈਡਕੁਆਰਟਰਜ਼, ਅੰਮ੍ਰਿਤਸਰ (ਰੂਰਲ), ਜਗਤ ਪ੍ਰੀਤ ਸਿੰਘ ਨੂੰ ਐਸ.ਪੀ. ਹੈਡਕੁਆਰਟਰਜ਼, ਬਰਨਾਲਾ, ਸੁਰਿੰਦਰਪਾਲ ਸਿੰਘ ਨੂੰ ਐਸ.ਪੀ. ਹੈਡਕੁਆਰਟਰਜ਼, ਬਠਿੰਡਾ, ਭੁਪਿੰਦਰ ਸਿੰਘ ਨੂੰ ਐਸ.ਪੀ. ਵਿਜ਼ੀਲੈਂਸ ਬਿਊਰੋ, ਪੰਜਾਬ, ਵਿਨੋਦ ਕੁਮਾਰ, ਐਸ.ਪੀ. ਹੈਡਕੁਆਰਟਰਜ਼, ਫਾਜ਼ਿਲਕਾ, ਜਸਵਿੰਦਰ ਸਿੰਘ ਨੂੰ ਏ.ਸੀ. ਦੂਜੀ ਸੀ.ਡੀ.ਓ. ਬਟਾਲੀਅਨ, ਬੀ.ਐਚ.ਜੀ, ਨਰਿੰਦਰਪਾਲ ਸਿੰਘ ਨੂੰ ਜ਼ੋਨਲ ਏ.ਆਈ.ਜੀ. ਸੀ.ਆਈ.ਡੀ, ਫਿਰੋਜ਼ਪੁਰ, ਦੇਸ ਰਾਜ ਨੂੰ ਐਸ.ਪੀ. ਸੀ.ਆਈ.ਡੀ., ਬਠਿੰਡਾ ਅਤੇ ਅਨਿਲ ਕੁਮਾਰ ਨੂੰ ਇਨਵੈਸਟੀਗੇਸ਼ਨ, ਪਠਾਨਕੋਟ ਵਿੱਚ ਤਾਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…