ਕਰਜ਼ਾ ਮੁਆਫ਼ੀ ਸਬੰਧੀ ਸਰਕਾਰ ਦੀਆਂ ਸਕੀਮਾਂ ਦੇ ਚਲਦੇ ਬੈਂਕ ਦੀ ਘੱਟ ਰਿਕਵਰੀ ਚਿੰਤਾ ਦਾ ਵਿਸ਼ਾ: ਕਾਰਕੌਰ

ਕੇਂਦਰੀ ਸਹਿਕਾਰੀ ਬੈਂਕ ਮੁਹਾਲੀ ਦਾ ਆਮ ਇਜਲਾਸ ਸਮਾਪਤ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਦੀ ਐਸ.ਏ.ਐਸ ਨਗਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦਾ ਆਮ ਇਜਲਾਸ ਅੱਜ ਮਿਤੀ 13-09-2017 ਨੂੰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕਾਰਕੌਰ ਦੀ ਸਰਪ੍ਰਸਤੀ ਹੇਠ ਮੁਹਾਲੀ ਵਿੱਚ ਕੀਤਾ ਗਿਆ। ਜਿਸ ਵਿੱਚ ਬੈਂਕ ਦੀਆਂ ਮੈਂਬਰ ਸਭਾਵਾਂ ’ਚੋਂ ਵੱਡੀ ਗਿਣਤੀ ਵਿੱਚ ਪ੍ਰਤੀਨਿਧ ਸ਼ਾਮਲ ਹੋਏ। ਜ਼ਿਲ੍ਹਾ ਮੈਨੇਜਰ ਸ੍ਰੀਮਤੀ ਪ੍ਰਗਤੀ ਜੱਗਾ ਨੇ ਸਵਾਗਤੀ ਭਾਸ਼ਨ ਵਿੱਚ ਆਮ ਇਜਲਾਸ ਵਿੱਚ ਸ਼ਾਮਲ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਬੈਂਕ ਦੀ ਕਾਰਗੁਜ਼ਾਰੀ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਚੇਅਰਮੈਨ ਸ੍ਰੀ ਬਲਜੀਤ ਸਿੰਘ ਕਾਰਕੌਰ ਵੱਲੋਂ ਆਮ ਇਜਲਾਸ ਵਿੱਚ ਰੱਖੇ ਗਏ ਏਜੰਡਿਆ ਨੂੰ ਹਾਜ਼ਰ ਮੈਂਬਰਾਂ ਵੱਲੋਂ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਏੇਂਡਿਆ ਦੀ ਪ੍ਰੋੜਤਾ ਕਰਵਾਈ ਗਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਡਿਜ਼ੀਟਲ ਇੰਡੀਆ ਅਧੀਨ ਨਾਬਾਰਡ ਦੇ ਸਹਿਯੋਗ ਨਾਲ 10 ਸੁਸਾਇਟੀਆਂ ਵਿੱਚ ਲੱਗੇ ਮਾਇਕਰੋ ਏ.ਟੀ.ਐੱਮ. ਦੀ ਵੱਧ ਤੋਂ ਵੱਧ ਵਰਤੋਂ ਕਰਨ ’ਤੇ ਜ਼ੋਰ ਦਿੱਤਾ। ਇਹ ਵੀ ਦੱਸਿਆ ਕਿ ਜਲਦੀ ਹੀ ਬਾਕੀ ਦੀਆਂ ਰਹਿੰਦੀਆ ਸੁਸਾਇਟੀਆਂ ਵਿੱਚ ਵੀ ਮਾਇਕਰੋ ਏ.ਟੀ.ਐਮ ਮੁਹੱਈਆ ਕਰਵਾਏ ਜਾਣਗੇ। ਚੇਅਰਮੈਨ ਨੇ ਕਰਜ਼ਾ ਮੁਆਫ਼ੀ ਸਬੰਧੀ ਸਰਕਾਰ ਦੀਆਂ ਸਕੀਮਾਂ ਦੇ ਚਲਦੇ ਬੈਂਕ ਦੀ ਘੱਟ ਰਿਕਵਰੀ ਬਾਰੇ ਚਿੰਤਾ ਪ੍ਰਗਟ ਕੀਤੀ। ਪਰ ਉਨ੍ਹਾਂ ਇਹ ਵੀ ਕਿਹਾ ਕਿ 5 ਏਕੜ ਵਾਲੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕਿਸਾਨਾਂ ਦੇ ਹਾਲਾਤ ਕਾਫ਼ੀ ਸੁਧਰ ਜਾਣਗੇ। ਉਨ੍ਹਾਂ ਨੇ 5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਅਤੇ ਹੋਰ ਕਰਜ਼ਦਾਰਾਂ ਨੂੰ ਆਪਣੀਆਂ ਕਿਸ਼ਤਾਂ ਰੈਗੂਲਰ ਭਰਨ ਲਈ ਕਿਹਾ ਤਾਂ ਜੋ ਸਰਕਾਰ ਵੱਲੋਂ ਵਿਆਜ਼ ’ਤੇ ਦਿੱਤੀ ਸਬਸਿਡੀ ਦਾ ਲਾਭ ਉਠਾਇਆ ਜਾ ਸਕੇ ਅਤੇ ਆਰ.ਸੀ.ਸੀ. ਲਿਮਟਾਂ ਰੀਨਿਊ ਕਰਨ ਲਈ ਅਪੀਲ ਕੀਤੀ।
ਇਸ ਮੌਕੇ ’ਤੇ ਅਭੀਤੇਸ਼ ਸਿੰਘ ਸੰਧੂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਖਰੜ ਨੇ ਕਿਹਾ ਕਿ ਪ੍ਰਾਇਮਰੀ ਸਭਾਵਾਂ ਅਤੇ ਸਹਿਕਾਰੀ ਬੈਂਕ ਦਾ ਆਪਸ ਵਿੱਚ ਗੂੜਾ ਰਿਸ਼ਤਾ ਹੈ। ਉਨ੍ਹਾਂ ਇਸ ਮੌਕੇ ਸਹਿਕਾਰੀ ਸਭਾਵਾਂ ਦੇ ਆਏ ਪ੍ਰਧਾਨ ਸਾਹਿਬਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰਨ ਦਾ ਪੂਰਾ ਭਰੋਸਾ ਦਿੱਤਾ। ਸ੍ਰੀ ਸੁਖਦੇਵ ਸਿੰਘ ਪਟਵਾਰੀ ਵਾਈਸ ਚੇਅਰਮੈਨ ਨੇ ਹਾਜ਼ਰ ਹੋਏ ਮੈਂਬਰਾਂ ਨਾਲ ਦੇਸ਼ ਦੀ ਅਤੇ ਖਾਸ ਕਰਕੇ ਕਿਸਾਨਾ ਦੀ ਅਰਥ ਵਿਵਸਥਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਆਪਣਾ ਸਹਿਯੋਗ ਦੇਣ ਲਈ ਕਿਹਾ ਗਿਆ। ਬੈਂਕ ਦੇ ਐਮ.ਡੀ ਸਵਰਨਜੀਤ ਸਿੰਘ ਨੇ ਕਿਹਾ ਕਿ ਛੋਟਾ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਬੈਂਕ ਜਿੱਥੇ ਤੁਹਾਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉੱਥੇ ਤਰੱਕੀ ਦੇ ਰਾਹ ਵੱਲ ਵੀ ਜਾ ਰਿਹਾ ਹੈ ਅਤੇ ਐਮ.ਡੀ ਵੱਲੋਂ ਬੈਂਕ ਵਿੱਚ ਕੰਮ ਕਰ ਰਹੇ ਸਟਾਫ਼ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ। ਉਹਨਾਂ ਨੇ ਸਾਰੇ ਡਾਇਰੈਕਟਰਾਂ ਮਨਜੀਤ ਸਿੰਘ ਮੁੰਧੋਂ ਸੰਗਤੀਆਂ, ਅਮਰਜੀਤ ਸਿੰਘ, ਕੁਲਜੀਤ ਸਿੰਘ ਸੋਢੀ, ਲਖਵੀਰ ਸਿੰਘ, ਤੇਜਵਿੰਦਰ ਸਿੰਘ ਤੇਜੀ ਘੜੰੂਆਂ, ਬਲਵੰਤ ਸਿੰਘ, ਬਲਵਿੰਦਰ ਸਿੰਘ ਡਾਇਰੈਕਟਰ, ਡੀ.ਡੀ.ਐੱਮ ਨਾਬਾਰਡ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਖਰੜ, ਡੇਰਾਬਸੀ, ਐਸ.ਏ.ਐਸ ਨਗਰ ਅਤੇ ਸੀਨੀਅਰ ਆਡਿਟ ਅਫ਼ਸਰ, ਸਹਿਕਾਰੀ ਸਭਾਵਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Banks

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…