ਪੰਜਾਬ ਦੇ ਪਿੰਡਾਂ ਵਿੱਚ 20 ਹਜ਼ਾਰ ਪਖਾਨੇ ਬਣਾਉਣ ਲਈ ਭਾਰਤੀ ਫਾਊਂਡੇਸਨ ਨਾਲ ਸਮਝੌਤਾ ਸਹੀਬੱਦ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਸਤੰਬਰ:
ਪੰਜਾਬ ਸਰਕਾਰ ਨੇ ਅੱਜ ਪੇਂਡੂ ਘਰਾਂ ਨੂੰ 20 ਹਜ਼ਾਰ ਪਖਾਨੇ ਮਹੁੱਈਆ ਕਰਵਾਉਣ ਲਈ ਭਾਰਤੀ ਫਾਊਂਡੇਸਨ ਨਾਲ ਸਮਝੌਤੇ ’ਤੇ ਦਸਤਖਤ ਕੀਤੇ ਹਨ। ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਵਲੋਂ ਡਾਇਰੈਕਟਰ ਅਸਵਨੀ ਕੁਮਾਰ ਆਈ.ਏ.ਐਸ ਅਤੇ ਭਾਰਤੀ ਫਾਊਂਡੇਸਨ ਦੀ ਤਰਫੋਂ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਚੱਢਾ ਨੇ ਸਮਝੌਤਾ ’ਤੇ ਦਸਖਤ ਕੀਤੇ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੱਸ਼ ਭਾਰਤ ਮਿਸ਼ਨ ਅਧੀਨ ਕਿਸੇ ਵੀ ਨਿੱਜੀ ਅਦਾਰੇ ਨਾਲ ਮਿਲ ਕੇ ਕੰਮ ਕਰਨ ਵਾਲਾ ਪੰਜਾਬ ਇੱਕਲਾ ਸੂਬਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫਾਂਉਡੇਸ਼ਨ ਵਲੋਂ ਸੱਤਿਆ ਭਾਰਤੀ ਅਭਿਆਨ ਤਹਿਤ ਪੰਜਾਬ ਸਰਾਕਰ ਨਾਲ ਮਿਲ ਕੇ ਸਵੱਸ਼ ਪੰਜਾਬ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਾਰਤੀ ਫਾਊਂਡੇਸਨ ਵੱਲੋਂ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨਾਲ ਅੱਜ ਕੀਤੇ ਗਏ ਸਮਝੌਤੇ ਦੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੇਂਡੂ ਘਰਾਂ ਦੇ ਲਈ 20 ਹਜਾਰ ਪਖਾਨੇ ਮੁਹੱਈਆ ਕਰਵਾਏ ਜਾਣਗੇ।ਸਮਝੌਤੇ ਦੇ ਤਹਿਤ ਭਾਰਤੀ ਫਾਊਂਡੇਸਨ ਵਲੋਂ ਅੰਮ੍ਰਿਤਸਰ ਦੇ (ਚੌਗਾਵਾਂ, ਮਜੀਠਾ, ਅਜਨਾਲਾ ਅਤੇ ਹਰਸ ਛੀਨਾ) ਚਾਰ ਬਲਾਕਾਂ ਵਿਚ ਪਖਾਨਿਆਂ ਲਈ 30 ਕਰੋੜ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਨਾਲ ਸਾਂਝੇ ਤੌਰ ’ਤੇ ਪ੍ਰੋਗਰਾਮ ਉਲੀਕਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਬਾਕੀ ਬਚੇ ਪੰਜ ਬਲਾਕਾਂ (ਅਟਾਰੀ, ਜੰਡਿਆਲਾ, ਰਈਆ, ਤਰਸੀਕਾ ਅਤੇ ਵੇਰਕਾ) ਵਿਚ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੁਆਰਾ 30,000 ਪਖਾਨੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਂਝੇ ਯਤਨਾਂ ਦਾ 2.5 ਲੱਖ ਵਿਅਕਤੀਆਂ ਨੂੰ ਲਾਭ ਮਿਲੇਗਾ।
ਇਸ ਤੋਂ ਪਹਿਲਾਂ ਫਾਂਊਡੇਸ਼ਨ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਦੇ 928 ਪਿੰਡਾਂ ਵਿਚ 17628 ਪਖਾਨੇ ਮੁਹੱਈਆ ਕਰਵਾਏ ਗਏ ਸਨ। ਇਸ ਦਾ ਸਿੱਧੇ ਤੌਰ ’ਤੇ 86,000 ਲੋਕਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਵਿਬਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 14 ਸਰਕਾਰੀ ਸਕੂਲ ਜਿਨ੍ਹਾਂ ਵਿਚ ਲੜਕੀਆਂ ਲਈ ਵੱਖਰਾ ਪਖਾਨਾ ਨਹੀਂ ਸੀ ਵਿਖੇ ਲੜਕੀਆਂ ਲਈ ਵੱਖਰੇ ਪਖਾਨੇ ਬਣਾ ਕੇ ਦਿੱਤੇ ਗਏ ਹਨ। ਇਸ ਮੌਕੇ ਸ਼੍ਰੀ ਮੁਹੰਮਦ ਇਸ਼ਫਾਕ ਡਾਇਰੈਕਟਰ ਸੈਨਟੀਟੇਸਨ ਪੰਜਾਬ, ਸ੍ਰੀ ਪਰਮਜੀਤ ਸਿੰਘ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਅੰਮ੍ਰਿਤਸਰ, ਸ੍ਰੀ ਐਸ.ਕੇ. ਸਰਮਾ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸਨ, ਅੰਮ੍ਰਿਤਸਰ, ਸ੍ਰੀ ਅਤੁਲ ਬਖਸੀ ਹੈਡ ਸੈਨੀਟੇਸਨ ਭਾਰਤੀ ਫਾਊਂਡੇਸਨ, ਦਿਨੇਸ ਜੈਨ ਸੀ.ਐੱਫ.ਓ, ਭਾਰਤੀ ਫਾਊਂਡੇਸਨ ਅਤੇ ਸ੍ਰੀ ਨਿਤਿਨ ਸਰਮਾ ਸੀਨੀਅਰ ਮੈਨੇਜਰ ਭਾਰਤੀ ਫਾਊਂਡੇਸਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…