ਬੇਧਿਆਨੀ: ਲਾਇਲਾਜ ਹਰਨੀਆ ਜਾਨਲੇਵਾ ਸਾਬਤ ਹੋ ਸਕਦੀ ਹੈ ਮਰੀਜ਼ ਲਈ: ਡਾ. ਢਿੱਲੋਂ

ਐਮਰਜੈਂਸੀ ਵਿੱਚ ਹਰਨੀਆ ਦਾ ਇਲਾਜ ਕਰਾਉਣਾ ਪਵੇ ਤਾਂ 7-10 ਗੁਣਾ ਜ਼ਿਆਦਾ ਵਧ ਜਾਂਦਾ ਹੈ ਖ਼ਤਰਾ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
‘ਜੇਕਰ ਵਧੀਆ ਤਰੀਕੇ ਨਾਲ ਬਚਾਅ ਕੀਤਾ ਜਾਵੇ ਤਾਂ ਹਰਨੀਆ ਨੂੰ ਜਾਨਲੇਵਾ ਬਣਨ ਤੋਂ ਰੋਕਿਆ ਜਾ ਸਕਦਾ ਹੈ ਪਰ ਜੇਕਰ ਇਸ ਦਾ ਇਲਾਜ ਸਹੀ ਸਮੇਂ ’ਤੇ ਨਾ ਕਰਵਾਇਆ ਜਾਵੇ ਤਾਂ ਇਹ ਰੋਗੀ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਹਾਲਾਂਕਿ ਇਹ ਵੀ ਇੱਕ ਤੱਥ ਹੈ ਕਿ ਜ਼ਿਆਦਾਤਰ ਹਰਨੀਆ, ਇਕਦਮ ਜਾਨਲੇਵਾ ਨਹੀਂ ਹੁੰਦਾ ਪਰ ਉਸ ਨੂੰ ਲੈ ਕੇ ਹਾਲਾਤ ਦੇ ਘਾਤਕ ਹੋਣ ਤੋਂ ਬਚਾਉਣ ਦੇ ਲਈ ਮਰੀਜ਼ ਨੂੰ ਸਰਜਰੀ ਦੀ ਜ਼ਰੂਰਤ ਪੈ ਸਕਦੀ ਹੈ। ਇਹ ਮਾੜੀ ਕਿਸਮਤ ਹੈ ਕਿ ਜੇਕਰ ਹਰਨੀਆ ਦੀ ਸਰਜਰੀ ਕਿਸੇ ਤਰ੍ਹਾਂ ਦੀ ਐਮਰਜੈਂਸੀ ਵਿੱਚ ਕੀਤੀ ਜਾਵੇ ਤਾਂ ਮਰੀਜ ਦੀ ਜਾਨ ਜਾਣ ਦਾ ਖਤਰਾ 7-10 ਗੁਣਾ ਜ਼ਿਆਦਾ ਹੋ ਸਕਦਾ ਹੈ। ਜਦੋਂ ਕਿ ਹਰਨੀਆ ਦੀ ਸਰਜਰੀ ਰੋਗ ਦਾ ਪਤਾ ਲੱਗਣ ਤੋਂ ਬਾਅਦ ਯੋਜਨਾ ਬਣਾ ਕੇ ਕਰਵਾਈ ਜਾਵੇ ਤਾਂ ਜਾਨ ਦਾ ਖਤਰਾ 0.05 ਪ੍ਰਤੀਸ਼ਤ ਹੀ ਰਹਿ ਜਾਂਦਾ ਹੈ।
ਮੈਕਸ ਹਸਪਤਾਲ ਮੁਹਾਲੀ ਦੇ ਡਾਕਟਰਾਂ ਨੇ ਇਨ੍ਹਾਂ ਹੈਰਾਨ ਕਰਨ ਵਾਲੇ ਖੁਲਾਸਿਆਂ ਨੂੰ ਅੱਜ ਇੱਥੇ ਇੱਕ ਨਾਮੀ ਹੋਟਲ ਵਿੱਚ ਆਯੋਜਿਤ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੱਤਰਕਾਰਾਂ ਦੇ ਸਾਹਮਣੇ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਮਾਮਲਿਆਂ ਦੀ ਜਾਂਚ ਅਤੇ ਰਿਸਰਚ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਮਰੀਜ਼ਾਂ ਦੀ ਕਲੀਨੀਕਲ ਹਿਸਟਰੀ ਅਤੇ ਪ੍ਰੈਕਟਿਸ ਨੂੰ ਵੀ ਧਿਆਨ ਨਾਲ ਦੇਖਿਆ ਗਿਆ।
ਇਸ ਬਾਰੇ ਵਿੱਚ ਅੱਗੇ ਜਾਣਕਾਰੀ ਦਿੰਦੇ ਹੋਏ ਡਾ. ਕੇ ਐਸ ਢਿੱਲੋਂ, ਡਾਇਰੈਕਟਰ ਅਤੇ ਹੈਡ, ਲੈਪ੍ਰੋਸਕੋਪਿਕ ਅਤੇ ਜੀਆਈ ਸਰਜਰੀ ਨੇ ਦੱਸਿਆ ਕਿ, ‘ਹਰਨੀਆ ਉਦੋਂ ਹੁੰਦਾ ਹੈ ਜਦੋਂ ਇੱਕ ਅੰਗ ਮਾਸਪੇਸ਼ੀਆਂ ਜਾਂ ਉਤਕ ’ਚੋਂ ਕਿਸੇ ਇੱਕ ਵਿੱਚ ਥਾਂ ਬਣਾਉਂਦੇ ਹੋਏ ਅੱਗੇ ਵੱਲ ਵਧਦਾ ਹੈ ਜਿਹੜਾ ਉਸ ਨੂੰ ਉਸੇ ਥਾਂ ਬਣਾਈ ਰੱਖਣ ਲਈ ਹੁੰਦੀ ਹੈ। (ਉਦਾਹਰਣ ਦੇ ਲਈ ਆਂਤਾਂ ਪੇਟ ਦੀ ਸਤਿਹ ਦੇ ਕਿਸੇ ਕਮਜ਼ੋਰ ਭਾਗ ਨੂੰ ਤੋੜ ਕੇ ਬਾਹਰ ਵੱਲ ਨਿਕਲ ਸਕਦੀਆਂ ਹਨ)। ਹਰਨੀਆ, ਪੇਟ ਦੀ ਦੀਵਾਰ ’ਚ ਅੰਤਰ ਜਾਂ ਛੇਦ ਹੈ ਜਿਸਦੇ ਮਾਧਿਅਮ ਨਾਲ ਅੰਦਰੂਨੀ ਸਮੱਗਰੀ ਬਾਹਰ ਨਿਕਲਦੀ ਹੈ। ਇਹ ਪੇਟ ’ਚ ਸਭ ਤੋਂ ਆਮ ਹੈ, ਪਰ ਇਹ ਉੱਪਰੀ ਬਾਂਹ, ਗ੍ਰੋਇਨ ਅਤੇ ਛਾਤੀ ਦੇ ਖੇਤਰਾਂ ’ਚ ਵੀ ਉਭਰ ਸਕਦਾ ਹੈ।’
ਡਾ. ਢਿੱਲੋਂ ਨੇ ਵਿਸਥਾਰ ਨਾਲ ਦੱਸਿਆ ਕਿ, ‘ਰੋਗੀਆਂ ਵਿੱਚ ਮੌਤ ਦੇ ਕੀ ਪ੍ਰਮੁੱਖ ਕਾਰਨ ਹੁੰਦੇ ਹਨ। ਇਨ੍ਹਾਂ ਵਿੱਚ ਆਂਤਾਂ ਦਾ ਘੁਟ ਜਾਣਾ ਜਿਹੜਾ ਕਿ ਹਰਨੀਆ ਵਿੱਚ ਫਸ ਜਾਂਦੀਆਂ ਹਨ। ਉਹ ਆਪਣੀ ਆਮ ਸਥਿਤੀ ਨੂੰ ਛੱਡ ਦਿੰਦੇ ਹਨ ਅਤੇ ਪੇਟ ਦੀ ਦੀਵਾਰ ਵਿੱਚ ਅੰਤਰ ਜਾਂ ਛੇਦ ਵਿੱਚ ਆ ਜਾਂਦੇ ਹਨ। ਆਂਤਾਂ ਹਰਨੀਆ ਵਿੱਚ ਫਸ ਜਾਂਦੀਆਂ ਹਨ ਅਤੇ ਹਰਨੀਆ ਦਾ ਖੁੱਲ੍ਹਣਾ ਅਤੇ ਖੂਨ ਦੀ ਸਪਲਾਈ ਕਟ ਜਾਣਾ, ਆਂਤ ’ਚ ਗੈਂਗਰੀਨ ਦਾ ਕਾਰਨ ਬਣਦਾ ਹੈ।’ ਇਸ ਦੀ ਜਲਦੀ ਪਛਾਣ ਅਤੇ ਇਲਾਜ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਡਾ. ਢਿੱਲੋਂ ਨੇ ਕਿਹਾ ਕਿ ‘ਹਰਨੀਆ ਦਾ ਇਲਾਜ ਨਾ ਕਰਵਾਉਣਾ ਇੱਕ ਸੱਪ ਨੂੰ ਪਾਲਣ ਜਿਹਾ ਹੈ ਅਤੇ ਇਹ ਕਦੇ ਕੋਈ ਚੇਤਾਵਨੀ ਸੰਕੇਤ ਨਹੀਂ ਦਿੰਦਾ ਪਰ ਅਚਾਨਕ ਹੀ ਦਰਦ ਅਤੇ ਉਲਟੀ ਆਉਣਾ ਇਸ ਦੇ ਸੰਕੇਤ ਹੋ ਸਕਦੇ ਹਨ। ਐਮਰਜੈਂਸੀ ਵਿੱਚ ਕੀਤੀ ਜਾਣ ਵਾਲੀ ਹਰਨੀਆ ਸਰਜਰੀ ਇੱਕ ਆਮ ਸਰਜਰੀ ਦੇ ਮੁਕਾਬਲੇ 5 ਤੋਂ 10 ਗੁਣਾ ਜ਼ਿਆਦਾ ਮਹਿੰਗੀ ਅਤੇ ਰਿਸਕੀ ਹੁੰਦੀ ਹੈ ਅਤੇ ਇਸ ਵਿੱਚ ਮੁਸ਼ਕਲਾਂ ਵੀ ਜ਼ਿਆਦਾ ਹੁੰਦੀਆਂ ਹਨ ਅਤੇ ਆਈਸੀਯੂ ਵਿੱਚ ਰਹਿਣ ਅਤੇ ਹਸਪਤਾਲ ਵਿੱਚ ਰਹਿਣ ਦੇ ਦਿਨ ਵੀ ਵਧ ਜਾਂਦੇ ਹਨ।’
ਇਸ ਮੌਕੇ ਡਾ. ਸੰਦੀਪ ਡੋਗਰਾ ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਜ਼ੋਨਲ ਹੈਡ-ਮੈਕਸ ਹਸਪਤਾਲ, ਪੰਜਾਬ ਨੇ ਕਿਹਾ ਕਿ ‘ਮੈਕਸ ਹਸਪਤਾਲ ਹਰਨੀਆ ਸਰਜਰੀ ਸਿਮੁਲੇਟਰ (ਕਮਪਿਊਟ੍ਰੀਕ੍ਰਿਤ ਟ੍ਰੇਨਰ ਮਾਡਲ) ਨਾਲ ਲੈਸ ਹੈ ਤਾਂ ਕਿ ਇਸ ਜਟਿਲ ਪ੍ਰਕਿਰਿਆ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ ਅਤੇ ਸ਼ੁਰੂਆਤੀ ਪੱਧਰ ’ਤੇ ਲੋਕਾਂ ਦੀ ਮਦਦ ਕੀਤੀ ਜਾਵੇ। ਟ੍ਰੇਨਿੰਗ ਦਾ ਇਕੱਲਾ ਮਕਸਦ ਹਰਨੀਆ ਸਰਜਰੀ ਨੂੰ ਸੁਰੱਖਿਅਤ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਹੈ।’
ਡਾ. ਸੁਨੀਤ ਅਗਰਵਾਲ ਜਨਰਲ ਮੈਨੇਜਰ ਅਪਰੇਸ਼ਨ, ਮੈਕਸ ਹਸਪਤਾਲ ਨੇ ਕਿਹਾ ਕਿ ‘ਡਿਪਾਰਟਮੈਂਟ ਆਫ਼ ਜੀਆਈ ਸਰਜਰੀ, ਹਰਨੀਆ ਦੇ ਲਈ ਸੈਂਟਰ ਆਫ਼ ਐਕਸੀਲੈਂਸ ਹੈ ਅਤੇ ਇਹ ਲਗਾਤਾਰ ਪੂਰੇ ਉੱਤਰ ਭਾਰਤ ਦੇ ਪ੍ਰੈਕਟਿਸ ਕਰ ਰਹੇ ਸਰਜਨਾਂ ਦੇ ਲਈ ਨਿਯਮਿਤ ਅਧਾਰ ’ਤੇ ਲੈਪ੍ਰੋਸਕੋਪਿਕ ਸਰਜਰੀ ਅਤੇ ਟ੍ਰੇਨਿੰਗ ਅਤੇ ਨਿਰੀਖਣ ਪ੍ਰੋਗਰਾਮਾਂ ਦਾ ਸੰਚਾਲਨ ਕਰਦਾ ਹੈ। ਇਹ ਪ੍ਰੋਗਰਾਮ ਉਨ੍ਹਾਂ ਸਰਜਨਾਂ ਦੇ ਲਈ ਉਪਯੋਗੀ ਹੈ। ਜਿਹੜੇ ਕਿ ਲੈਪ੍ਰੋਸਕੋਪਿਕ ਹਰਨੀਆ ਸਰਜਰੀ ਵਿੱਚ ਆਪਣੇ ਕੌਸ਼ਲ ਵਿੱਚ ਮਾਹਿਰ ਹੋਣਾ ਚਾਹੁੰਦੇ ਹਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …