ਗਾਇਕ ਮਨੀ ਅੌਜਲਾ ਜਲਦੀ ਹੀ ਆਪਣਾ ਨਵਾਂ ਗੀਤ ‘ਰੋਕਾ’ ਲੈ ਕੇ ਆ ਰਿਹਾ ਲੋਕਾਂ ਦੀ ਕਚਹਿਰੀ ’ਚ ਜ਼ਾਹਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਸਤੰਬਰ:
ਪੰਜਾਬ ਦੇ ਮਸ਼ਹੂਰ ਲੋਕ ਗਾਇਕ ਮਨੀ ਅੌਜਲਾ ਫੇਮ ‘ਗੋਰੀ ਲੰਡਨ ਤੋਂ ਆਈ ਲੱਗੇ’ ਆਪਣਾ ਨਵਾਂ ਗੀਤ ‘ਰੋਕਾ’ ਲੈ ਕੇ ਜਦਲਦੀ ਹੀ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਾਇਕ ਮਨੀ ਅੌਜਲਾ ਦੇ ਨੇੜਲੇ ਸਾਥੀ ਮਨਪ੍ਰੀਤ ਸਿੰਘ ਅਤੇ ਭਰਾ ਤਕਦੀਰ ਅੌਜਲਾ ਨੇ ਦੱਸਿਆ ਕਿ ਇਸ ਗੀਤ ਨੂੰ ਟੀ ਸੀਰੀਜ਼ ਕੰਪਨੀ ਵੱਲੋਂ ਅਤੇ ਗੀਤ ਜ਼ੈਲਦਾਰ ਤੇ ਅਵੀਰਾ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਗੀਤ ਨੂੰ ਕਲਮਬੱਧ ਸੂਰਜ ਝੰਦੇਰ, ਸੰਗੀਤ ਮਨੀ ਅੌਜਲਾ, ਪਰਡਿਊਸਰ ਨਵਨੀਤ ਕੌਰ, ਪੇਸ਼ਕਸ਼ ਅਨੂਪ ਕੁਮਾਰ, ਡਾਇਰੈਕਟਰ ਗੁਰਵਿੰਦਰ ਸਿੰਘ ਤੇ ਹਰਦੀਪ ਸਵੈਚ ‘ਦਾ ਟਾਊਨ ਮੀਡੀਆ’ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਭਲਕੇ 16 ਸਤੰਬਰ ਨੂੰ ਪੰਜਾਬੀ ਦੇ ਵੱਖ ਵੱਖ ਚੈਨਲਾਂ ਅਤੇ ਯੂ ਟਿਊਬ ’ਤੇ 10 ਵਜੇ ਤੋਂ ਬਾਅਦ ਦੇਖਿਆ ਜਾ ਸਕੇਗਾ। ਮਨਪ੍ਰੀਤ ਸਿੰਘ ਨੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਗਾਇਕ ਮਨੀ ਅੌਜਲਾ ਦੇ ਗੀਤ ਨੂੰ ਸੋਸ਼ਲ ਮੀਡੀਆ ’ਤੇ ਭਰਵਾਂ ਹੁੰਗਾਰਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਆਏ ਪਹਿਲੇ ਗੀਤਾਂ ‘ਦਸੰਬਰ’, ‘ਸਿਫ਼ਤਾਂ’, ‘ਕੰਮ ਚੱਕਮਾਂ’ ਦੀ ਤਰ੍ਹਾਂ ਹਿੱਟ ਹੋ ਸਕੇ। ਮਨੀ ਅੌਜਲਾ ਨੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਦਾ ਅਹਿਦ ਲੈਂਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ, ਸੱਭਿਆਚਾਰਕ ਗੀਤ ਹੀ ਗਾਉਣਗੇ। ਜਿਨ੍ਹਾਂ ਨੂੰ ਲੋਕ ਆਪਣੇ ਘਰਾਂ ਵਿੱਚ ਪਰਿਵਾਰ ਸਮੇਤ ਬੈਠ ਕੇ ਦੇਖ ਅਤੇ ਸੁਣ ਸਕਣ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…