ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਖੂਨਦਾਨ ਕੈਂਪ, 254 ਸ਼ਰਧਾਲੂਆਂ ਨੇ ਕੀਤਾ ਖੂਨਦਾਨ

ਕਿਸੇ ਲੋੜਵੰਦ ਦੀ ਜਾਨ ਬਚਾਉਣ ਲਈ ਖੂਨਦਾਨ ਸਭ ਤੋਂ ਉੱਤਮਦਾਨ: ਸ਼ਿਵ ਵਰਮਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਸਤੰਬਰ:
ਸਥਾਨਕ ਮੋਰਿੰਡਾ ਰੋਡ ਤੇ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਭਵਨ ਦੇ ਮੁੱਖ ਸੇਵਾਦਾਰ ਜੀ.ਐਲ ਆਨੰਦ ਦੀ ਅਗਵਾਈ ਵਿੱਚ ਸੰਤ ਨਿਰੰਕਰੀ ਚੈਰੀਟੇਬਲ ਟਰੱਸਟ ਵੱਲੋਂ ਮਾਤਾ ਸਵਿੰਦਰ ਹਰਦੇਵ ਜੀ ਦੇ ਅਸ਼ੀਰਵਾਦ ਸਦਕਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 254 ਯੂਨਿਟ ਖੂਨ ਇਕੱਤਰ ਕੀਤਾ। ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਕੁਰਾਲੀ ਦੇ ਇੰਚਾਰਜ ਸ਼ਿਵ ਵਰਮਾ ਦੀ ਅਗਵਾਈ ਵਿਚ ਲਗਾਏ ਸਲਾਨਾ ਖੂਨਦਾਨ ਕੈਂਪ ਦਾ ਉਦਘਾਟਨ ਡਾ. ਸੁਚੇਤ ਸਚਦੇਵਾ ਅਤੇ ਕੇ.ਕੇ ਕਸ਼ਯਪ ਵੱਲੋਂ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ਼ਿਵ ਵਰਮਾ ਨੇ ਦੱਸਿਆ ਕਿ ਮਾਤਾ ਸਵਿੰਦਰ ਕੌਰ ਦੀ ਪ੍ਰੇਰਨਾ ਸਦਕਾ ਹਰੇਕ ਸਾਲ ਕੁਰਾਲੀ ਵਿਖੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ।ਇਸ ਕੈਂਪ ਦੌਰਾਨ ਪੀ.ਜੀ.ਆਈ ਚੰਦੁਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ 294 ਖੂਨਦਾਨੀਆਂ ਦੀ ਰਜਿਸਟਰੇਸ਼ਨ ਕੀਤੀ ਜਿਸ ਵਿੱਚੋਂ 254 ਯੂਨਿਟ ਖੂਨ ਇਕੱਤਰ ਕੀਤਾ ਜਿਸ ਵਿਚ ਤਿੰਨ ਅੌਰਤਾਂ ਨੇ ਵੀ ਖੂਨਦਾਨ ਕੀਤਾ। ਸ਼ਿਵ ਵਰਮਾ ਨੇ ਕਿਹਾ ਕਿ ਕਿਸੇ ਦੀ ਕੀਮਤੀ ਜਾਨ ਬਚਾਉਣ ਲਈ ਸਾਡੇ ਵੱਲੋਂ ਕੀਤਾ ਖੂਨਦਾਨ ਸਹਾਇਕ ਸਿੱਧ ਹੁੰਦਾ ਹੈ ਇਸ ਲਈ ਖੂਨਦਾਨ ਉੱਤਮਦਾਨ ਹੈ। ਇਸ ਮੌਕੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ, ਅਹੁਦੇਦਾਰਾਂ ਸਮੇਤ ਸੇਵਾਦਾਰਾਂ ਵੱਲੋਂ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿਚ ਜੀਅ ਤੋੜ ਮਿਹਨਤ ਕੀਤੀ ਜਿਸ ਦੀ ਬਦੌਲਤ 254 ਯੂਨਿਟ ਖੂਨ ਇਕੱਤਰ ਹੋਇਆ। ਇਸ ਮੌਕੇ ਜੀ.ਐਲ ਆਨੰਦ, ਪ੍ਰਦੀਪ ਵਰਮਾ ਖੇਤਰੀ ਸੰਚਾਲਕ, ਰਾਮ ਗੋਪਾਲ, ਦੀਪਕ ਵਰਮਾ, ਜਰਨੈਲ ਸਿੰਘ, ਰਣਜੀਤ ਸਿੰਘ, ਅਨੀਤਾ ਵਰਮਾ, ਗੁਰਚਰਨ ਸਿੰਘ, ਲੱਕੀ ਕਲਸੀ, ਮੇਜਰ ਸਿੰਘ, ਸੁਖਦੇਵ ਸਿੰਘ, ਰੋਸ਼ਨ ਲਾਲ, ਰਜਨੀਸ਼, ਵਿਨੋਦ, ਦੀਪਕ ਵਰਮਾ, ਬਬਲੀ, ਸੀਮਾ, ਅਮਰਜੀਤ ਕੌਰ, ਬਿਮਲਾ ਰਾਣੀ, ਦੇਵੀ ਰਾਣੀ, ਰਾਜ ਕੌਰ, ਸੁਖਦੇਵ ਕੌਰ, ਆਸ਼ੂ, ਸੁਖਦੇਵ ਸਿੰਘ, ਸੰਨੀ, ਬਬਲੂ, ਗੱਬਰ ਸਿੰਘ, ਸੋਹਣ ਲਾਲ, ਰਜਨੀਸ਼ ਆਦਿ ਹਾਜ਼ਰ ਸਨ। ਇਸ ਦੌਰਾਨ ਪ੍ਰਦੀਪ ਵਰਮਾ ਨੇ 45 ਵੀਂ ਵਾਰ ਖੂਨਦਾਨ ਕੀਤਾ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…