ਸੀਜੀਸੀ ਲਾਂਡਰਾਂ ਕਾਲਜ ਵਿੱਚ ਫਰੈਸ਼ਰ ਪਾਰਟੀ ‘ ਜਸ਼ਨ ਏ ਫਰੈਸ਼ਰਜ਼ 2017 ਯਾਦਗਾਰੀ ਹੋ ਨਿੱਬੜੀ

ਕਾਰਤਿਕ ਬਣੇ ਮਿਸਟਰ ਫਰੈਸ਼ਰ ਤੇ ਵਰਸ਼ਾ ਦੇ ਸਿਰ ਸਜਿਆ ਮਿਸ ਫਰੈਸ਼ਰ ਦਾ ਤਾਜ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਕਿਸੇ ਖਾਸ ਵਿਅਕਤੀ ਦੇ ਸ਼ਖ਼ਸੀਅਤ ਵਿਕਾਸ ਵਿੱਚ ਮੁਕਾਬਲੇਬਾਜੀ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਮੁਕਾਬਲੇ ਦੇ ਜ਼ਰੀਏ ਹੀ ਵਿਅਕਤੀ ਦੇ ਵਿਵਹਾਰਕ ਗਿਆਨ ਦਾ ਵਿਕਾਸ਼ ਹੁੰਦਾ ਹੈ । ਬੌਧਿਕ ਗਿਆਨ ਪ੍ਰਾਪਤੀ ਦੀ ਮਦਦ ਨਾਲ ਇਕ ਦਿਨ ਟੈਲੇਂਟਿਡ ਵਿਅਕਤੀ ਦੇ ਸਿਰ ਸਰਵੋਤਮ ਤਾਜ ਸੱਜਦਾ ਹੈ ਇਸ ਲਈ ਹਰ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਅਰਥ ਭਰਪੂਰ ਸ਼ਬਦਾਂ ਦਾ ਪ੍ਰਯੋਗ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਪਰਿਵਾਰ ਦਾ ਹਿੱਸਾ ਬਣਨ ਵਾਲੇ ਨਵੇਂ 4 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਦੇ ਸੁਆਗਤ ਲਈ ਕਰਵਾਏ ‘ਜਸ਼ਨ-ਏ-ਫਰੈਸ਼ਰਜ਼ 2017’ ਮੌਕੇ ਵਿਦਿਆਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਸੀਜੀਸੀ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਜਿੱਥੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਨੂੰ ਕਹਿੰਦਿਆਂ ਵਿਦਿਆਰਥੀਆਂ ਨੂੰ ਕਾਲਜ ਦੇ ਜਾਬਤੇ ਵਿੱਚ ਰਹਿ ਕੇ ਅਤੇ ਫੈਕਲਟੀ ਦੇ ਆਗਿਆਕਾਰੀ ਬਣ ਕੇ ਸਿੱਖਿਆ ਹਾਸਲ ਕਰਨ ਦੀ ਨਸੀਹਤ ਦਿੱਤੀ, ਉੱਥੇ ਵਿਦਿਆਰਥੀਆਂ ਨੂੰ ਕਾਮਯਾਬ ਇਨਸਾਨ ਬਣਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਪਰੰਤ ਅੱਜ ਦੇ ਜਸ਼ਨ-ਏ-ਫਰੈਸ਼ਰ 2017 ਨੂੰ ਸਿਖਰਾਂ ’ਤੇ ਪਹੁੰਚਾਉਣ ਲਈ ਮਿਸ ਤੇ ਮਿਸਟਰ ਫਰੈਸ਼ਰ ਦੇ ਮੁਕਾਬਲੇ ਦਾ ਦੌਰ ਸ਼ੁਰੂ ਹੋਇਆ। ਰੈਂਪ ਵਾਕ, ਕੁਇਜ਼ ਮੁਕਾਬਲੇ ਅਤੇ ਸਵਾਲ ਜਵਾਬ ਸਮੇਤ 3 ਰਾਊਂਡਾਂ ਦੇ ਆਧਾਰਿਤ ਮੁਕਾਬਲੇ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਵਿਦਿਆਰਥੀਆਂ ਨੇ 16 ਆਈਟਮਾਂ ਪੇਸ਼ ਕਰ ਕੇ ਜਸ਼ਨਾਂ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਕਾਲਜ ਦੇ ਡੀਨ ਵਿਦਿਆਰਥੀ ਵੈਲਫੇਅਰ ਰਾਜੇਸ਼ ਹੁੱਡਾ ਨੇ ਦੱਸਿਆ ਕਿ ਜਸ਼ਨ-ਏ-ਫਰੈਸ਼ਰ 2017 ਦੌਰਾਨ ਮਿਸ ਤੇ ਮਿਸਟਰ ਫਰੈਸ਼ਰ ਵਿੱਚ ਪਾਰਟੀਸੀਪੇਟ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਅੰਕਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਮੋਹਰੀ ਰਹੇ ਵਿਦਿਆਰਥੀਆਂ ਵਰਸ਼ਾ ਅਤੇ ਕਾਰਤਿਕ ਨੂੰ ਉੱਘੀਆਂ ਮਾਡਲ ਮਿਸ ਦੀਪਕਾ, ਮਿਸ ਸੈਮ ਰਤਨ ਅਤੇ ਮਾਡਲ ਵਿਸ਼ਨੂੰ ਦੱਤ ਨੇ ਮਿਸ ਫਰੈਸ਼ਰ ਤੇ ਮਿਸਟਰ ਫਰੈਸ਼ਰ ਦਾ ਤਾਜ ਪਹਿਨਾਇਆ। ਆਪਣੀ ਕਿਸਮ ਦੇ ਵੰਡੇ ਜਸ਼ਨ-ਏ-ਫਰੈਸ਼ਰਜ਼ 2017 ਦੀ ਇਸ ਵਾਰ ਇਹ ਖਾਸੀਅਤ ਇਹ ਰਹੀ ਕਿ ਜਿਥੇ ‘ਰੈੱਡ ਐਫ਼.ਐਮ-93.5’ ਰੇਡੀਓ ਟੈਲੇਂਟਿਡ ਸ਼ੋਅ ਦਾ ਆਗਾਜ਼ ਕੀਤਾ। ਉੱਥੇ ਅੰਗਰੇਜ਼ੀ ਅਤੇ ਹਿੰਦੀ ਗਾਇਕੀ ਦੀ ਦੁਨੀਆ ਵਿੱਚ ਵਿਸ਼ੇਸ਼ ਮੁਕਾਮ ਹਾਸਲ ਕਰਨ ਵਾਲੀ ਮਸ਼ਹੂਰ ਗਾਇਕਾ ਇਸੀਕਾ ਸ੍ਰੀਵਾਸਤਵ ਅਤੇ ਕੌਮਾਂਤਰੀ ਡਾਂਸਰ ਕੈਟਰੀਨਾ ਨੇ ਆਪਣੇ ਜ਼ਲਵੇ ਵਿਖੇਰੇ। ਇਸੇ ਦੌਰਾਨ ਰਿਸੀ ਤੇ ਲੱਖਾ ਨੇ ਢਿੱਡੀਂ ਪੀੜ੍ਹਾਂ ਪੁਆਈਆਂ ।ਇਸ ਮੌਕੇ ਕਾਲਜ ਦੇ ਕੈਂਪਸ ਡਾਇਰੈਕਟਰ ਡਾ. ਰਿਸ਼ੀਕੇਸ਼, ਡਾ. ਜਗਤਾਰ ਸਿੰਘ ਖੱਟੜਾ, ਐਚ.ਆਰ. ਹੈੱਡ ਵਰਿੰਦਰ ਸਿੰਘ ਸਮੇਤ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ’ਤੇ ਪ੍ਰਿੰਸੀਪਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…