ਮੁਹਾਲੀ ਵਿੱਚ ਟ੍ਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਆਟੋ ਚਾਲਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਸ਼ਹਿਰ ਦੇ ਆਟੋ ਚਾਲਕ ਨਿਯਮਾਂ ਦੀ ਧੱਜੀਆਂ ਸ਼ਰੇਆਮ ਉਡਾ ਰਹੇ ਹਨ ਅਤੇ ਕੁੱਝ ਪੈਸੇ ਕਮਾਉਣ ਦੇ ਚੱਕਰ ਵਿਚ ਲੋਕਾਂ ਨੇ ਬੱਚਿਆਂ ਦੀ ਜਿੰਦਗੀ ਨਾਲ ਖੇਡ ਰਹੇ ਹਨ। ਮੁਹਾਲੀ ਫੇਜ਼-10 ਨਿਵਾਸੀ ਮਨੋਜ ਵਰਮਾ ਨੇ ਕਿਹਾ ਕਿ ਸ਼ਹਿਰ ਦੇ ਆਟੋ ਚਾਲਕ ਸ਼ਰੇਆਮ ਰੈਡ ਲਾਈਟਾਂ ਵਿਚ ਆਟੋ ਕੱਢ ਕੇ ਲੈ ਜਾਂਦੇ ਹਨ ਅਤੇ ਜਿੱਥੇ ਵੀ ਬ੍ਰੇਕ ਮਾਰਦੇ ਦਿੰਦੇ ਹਨ ਉੱਥੇ ਹੀ ਦੁਰਘਟਨਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਕਈ ਨਾਬਾਲਿਗ ਬੱਚੇ ਵੀ ਆਟੋ ਚਲਾ ਰਹੇ ਹਨ। ਜਿਨ੍ਹਾਂ ਕੋਲ ਲਾਇਸੈਂਸ ਤੱਕ ਨਹੀਂ ਹੈ। ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਵਿਚ ਹਰ ਸੈਕਟਰ ਵਿਚ ਪੁਲੀਸ ਨਾਕਾ ਲੱਗਦਾ ਹੈ ਅਤੇ ਪੀਸੀਆਰ ਪਾਰਟੀ ਚਾਲਾਨ ਭਰਦਾ ਹੈ। ਇਨ੍ਹਾਂ ਆਟੋ ਚਾਲਕਾਂ ਨੂੰ ਪੁਲੀਸ ਦਾ ਵੀ ਡਰ ਨਹੀਂ ਹੁੰਦਾ ਅਤੇ ਇਹ ਓਵਰ ਲੋਡ ਕਰਕੇ ਆਟੋ ਚਲਾਉੱਦੇ ਹਨ। ਉਹਨਾਂ ਕਿਹਾ ਕਿ ਆਟੋ ਚਾਲਕ ਬੱਚਿਆਂ ਨੂੰ ਅੱਗੇ ਪਿਛੇ ਬਿਠਾ ਲੈਂਦੇ ਹਨ। ਬੱਚੇ ਸ਼ਰਾਰਤਾਂ ਅਤੇ ਇੱਕ ਦੂਜੇ ਨਾਲ ਮਸਤੀ ਕਰਦੇ ਹਨ। ਜਿਸ ਨਾਲ ਉਨ੍ਹਾਂ ਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ।
ਕਈ ਆਟੋ ਵਾਲੇ ਇੰਨੀ ਜੋਰ ਦੀ ਮਿਊਜ਼ਿਕ ਸਿਸਟਮ ਵਜਾਉਂਦੇ ਹਨ ਕਿ ਸਿਰ ਵਿਚ ਦਰਦ ਹੋਣ ਲੱਗਦਾ ਹੈ। ਜੇਕਰ ਉਨ੍ਹਾਂ ਨੂੰ ਆਵਾਜ਼ ਘੱਟ ਕਰਨ ਨੂੰ ਕਿਹਾ ਜਾਵੇ ਤਾਂ ਲੜਨ ਲੱਗਦੇ ਹਨ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਤੋੱ ਮੰਗ ਕੀਤੀ ਕਿ ਅਜਿਹੇ ਆਟੋ ਚਾਲਕਾਂ ਦੇ ਚਾਲਾਨ ਕੱਟਣ ਜੋ ਬੱਚਿਆਂ ਦੀ ਜਿੰਦਗੀ ਨਾਲ ਖੇਡ ਰਹੇ ਹਨ।
ਇਸ ਸਬੰਧ ਵਿੱਚ ਸੰਪਰਕ ਕਰਨ ’ਤੇ ਜ਼ੋਨ-1 ਦੇ ਟ੍ਰੈਫ਼ਿਕ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਕਿ ਸਾਡੇ ਜ਼ੋਨ ਵਿੱਚ ਸਮੇਂ ਸਮੇਂ ’ਤੇ ਕਾਨੂੰਨ ਤੋੜਨ ਵਾਲੇ ਆਟੋ ਚਾਲਕਾਂ ਦਾ ਚਾਲਾਨ ਕੱਟਦੇ ਰਹਿੰਦੇ ਹਾਂ। ਸਾਡੇ ਜ਼ੋਨ ਵਿੱਚ ਜੇਕਰ ਕੋਈ ਆਟੋ-ਚਾਲਕ ਓਵਰ ਲੋਡ ਜਾਂ ਸਕੂਲ ਦੇ ਬੱਚਿਆਂ ਦੀ ਸੀਟ ’ਤੇ ਜ਼ਿਆਦਾ ਬੱਚੇ ਬਿਠਾਉਂਦਾ ਹੈ ਤਾਂ ਉਸ ਦਾ ਵੀ ਚਾਲਾਨ ਕੱਟਿਆ ਜਾਵੇਗਾ ਅਤੇ ਕੋਈ ਕਾਨੂੰਨੀ ਕਾਰਵਾਈ ਬਣਦੀ ਹੋਈ ਤਾਂ ਅਸੀਂ ਕਰਾਂਗੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…