ਜੇਕਰ ਅਸੀਂ ਆਪਣਾ ਕੱਲ੍ਹ ਬਦਲਣਾ ਹੈ ਤਾਂ ਸਾਨੂੰ ਨਵੇਂ ਭਾਰਤ ਦੀ ਸਿਰਜਣ ਲਈ ਪ੍ਰਣ ਕਰਨਾ ਪਵੇਗਾ: ਵੈਂਕਈਆ ਨਾਇਡੂ

ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕੀਤਾ ਆਈਐਸਬੀ ਵਿੱਚ ਦੋ ਰੋਜ਼ਾ ਲੀਡਰਸ਼ੀਪ ਸਮਿੱਟ-2017 ਦਾ ਉਦਘਾਟਨ

ਸ਼ਾਮ ਦੇ ਸੈਸ਼ਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸੰਸਦ ਮੈਂਬਰ ਕਿਰਨ ਖ਼ੇਰ ਨੇ ਕੀਤੀ ਸ਼ਿਰਕਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਭਾਰਤ ਦੇ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਜੇਕਰ ਅਸੀਂ ਆਪਣਾ ਕੱਲ ਬਦਲਣਾ ਹੈ ਤਾਂ ਸਾਨੂੰ ਨਵਾਂ ਭਾਰਤ ਸਿਰਜਣ ਲਈ ਪ੍ਰਣ ਕਰਨਾ ਪਵੇਗਾ ਤਾਂ ਜੋ ਦੇਸ਼ ਨੂੰ ਹਰ ਪੱਖੋਂ ਵਿਸ਼ਵ ਦਾ ਮੋਹਰੀ ਦੇਸ ਬਣਾ ਸਕੀਏ। ਉਪ-ਰਾਸ਼ਟਰਪਤੀ ਅੱਜ ਇਥੇ ਇੰਡੀਅਨ ਸਕੂਲ ਆਫ ਬਿਜ਼ਨਸ (ਆਈਐਸਬੀ) ਵਿੱਚ ਦੋ ਰੋਜ਼ਾ ਆਈਐਸਬੀ ਲੀਡਰਸ਼ਿਪ ਸਮਿੱਟ-2017 ਦੇ ਉਦਘਾਟਨ ਲਈ ਪੁੱਜੇ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਆਈਐਸਬੀ ਕੈਂਪਸ ਵਿਖੇ ਇੱਕ ਪੌਦਾ ਲਗਾ ਕੇ ਵਾਤਾਵਰਣ ਦੀ ਸਵੱਛਤਾ ਲਈ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਵੀ ਕੀਤਾ।
ਇਸ ਮੌਕੇ ਰਾਜਪਾਲ ਪੰਜਾਬ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਭਾਰਤ ਸਰਕਾਰ ਦੇ ਰਾਜ ਮੰਤਰੀ ਸਿਵਲ ਐਵੀਏਸ਼ਨ ਸ੍ਰੀ ਜਯੰਤ ਸਿਨਹਾ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ੍ਰੀ ਬ੍ਰਹਮ ਮਹਿੰਦਰਾ, ਆਈ.ਐਸ.ਬੀ. ਕਾਰਜਕਾਰੀ ਬੋਰਡ ਦੇ ਮੈਂਬਰ ਰਕੇਸ਼ ਮਿੱਤਲ, ਅਤੇ ਆਈ.ਐਸ.ਬੀ. ਦੇ ਡੀਨ ਸ੍ਰੀ ਰਜਿੰਦਰਾ ਸ੍ਰੀਵਾਸਤਵਾ ਵੀ ਮੌਜੂਦ ਸਨ। ਉਧਰ, ਸ਼ਾਮ ਦੇ ਸ਼ੈਸਨ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨੋਟਬੰਦੀ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਇਸ ਨਾਲ ਦੇਸ਼ ਦੀ ਅਕੌਨਮੀ ਵਿੱਚ ਖਲਾਹ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਈਐਸਬੀ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ।
ਇਸ ਮੌਕੇ ਬੋਲਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਦੇਸ ਦੀ ਪ੍ਰਸਿੱਧ ਸੰਸਥਾ ਆਈ.ਐਸ.ਬੀ. ਵਿੱਚ ਪਹਿਲੀ ਵਾਰ ਆਏ ਹਨ ਅਤੇ ਉਨ੍ਹਾਂ ਨੂੰ ਇੱਥੋ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋ ਰੋਜਾ ਸਮਿੱਟ ਵਰਤਮਾਨ ਸਥਿਤੀ ਲਈ ਬਹੁਤ ਹੀ ਲਾਭਦਾਇਕ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਕੱਲ ਨੂੰ ਬਦਲਣ ਲਈ ਸਾਨੂੰ ਅੱਜ ਹੀ ਕੰਮ ਕਰਨਾਂ ਪਵੇਗਾ। ਜਿਸ ਲਈ ਸਾਨੂੰ ਆਪਣੇ ਪ੍ਰਾਚੀਨ ਅਤੀਤ ਤੇ ਪੁਰਵਜਾਂ ਤੋਂ ਸਿੱਖਣ ਦੀ ਲੋੜ ਹੈ ਕਿਉਂਕਿ ਇਤਿਹਾਸਕ ਨਿਰਣਿਆਂ ਦੇ ਲਈ ਉਹ ਇੱਕ ਮਹਾਨ ਮਾਰਗ ਦਰਸਕ ਹਨ। ਉਨ੍ਹਾਂ ਇਸ ਮੋਕੇ ਨੇਤਾਵਾਂ, ਵੈਦਾਂ ਅਤੇ ਸਵਾਮੀ ਵਿਵੇਕਾਨੰਦ ਵਰਗੀਆਂ ਮਹਾਨ ਸਖਸ਼ੀਅਤਾਂ ਦੇ ਦਰਸਾਏ ਮਾਰਗਾਂ ਤੇ ਚਲਣ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੀ ਵਿਰਾਸਤ ਸੰਸਕ੍ਰਿਤੀ ਅਤੇ ਪ੍ਰਰੰਪਰਾਵਾਂ ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਭਵਿੱਖ ਨੂੰ ਸੰਵਾਰਨ ਲਈ ਸਾਨੂੰ ਆਦਸਰ ਲੋਕਾਂ ਦੇ ਨਾਲ ਮਿਲ ਕੇ ਇੱਕ ਆਦਰਸ ਦੇਸ਼ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਸ੍ਰੀ ਨਾਇਡੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗ੍ਰਹਿ, ਸਮੁੰਦਰ , ਸ਼ਾਂਤੀ ਅਤੇ ਸਾਂਝੇਦਾਰੀ ਵਿੱਚ ਅਸੀਂ ਬਹੁਤ ਕੁੱਝ ਹਾਸਲ ਕੀਤਾ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਕਈ ਦੇਸ਼ਾਂ ਨਾਲੋ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਖੇਤਰਾਂ ਦੀ ਤਲਾਸ ਕਰਨੀ ਪਵੇਗੀ ਜਿਥੇ ਅਸੀਂ ਅੱਛਾ ਨਹੀਂ ਕੀਤਾ। ਉਨ੍ਹਾਂ ਇਸ ਮੌਕੇ ਆਈ.ਐਸ.ਬੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਨੂੰ ਨੌਕਰੀ ਲੈਣ ਲਈ ਅਤੇ ਨੌਕਰੀ ਦੇਣ ਵਾਲੇ ਦੋਵਾਂ ਦਾ ਹੀ ਸਪਨਾ ਦੇਖਣਾ ਚਾਹੀਦਾ ਹੈ ਅਤੇ ਉਚਾਈਆਂ ਨੁੰੂ ਛੁਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਿੱਖਦੇ ਰਹੋਂ ਅਤੇ ਆਪਣੇ ਸੁਪਨਿਆਂ ਨੂੰ ਨਾ ਰੋਕੋ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸਿਵਲ ਐਵੀਏਸ਼ਨ ਸ੍ਰੀ ਜਯੰਤ ਸਿਨਹਾ ਨੇ ਜੀ.ਡੀ.ਪੀ ਸਰੰਚਨਾਂ ਦੀ ਉਦਹਾਰਨ ਦਿੰਦਿਆ ਕਿਹਾ ਕਿ ਦੂਰ ਸੰਚਾਰ ਖੇਤਰ ਪਹਿਲਾਂ ਬਹੁਤ ਮਹਿੰਗਾ ਹੁੰਦਾ ਸੀ ਪ੍ਰੰਤੂ ਹੁਣ ਉਸ ਦੀ ਲਾਗਤ 90ਫੀਸਦੀ ਘੱਟ ਹੋ ਰਹੀਂ ਹੈ। ਉਨਾਂ ਇਸ ਮੌਕੇ ਵਿਦਿਆਰਥੀਆਂ ਨੁੰੂ ਨਵੀਆਂ ਚੂਣੋਤੀਆਂ ਦਾ ਸੱਦਾ ਦਿੰਦਿਆ ਨਵੀਆਂ ਖੋਜਾਂ ਕਰਨ ਲਈ ਆਖਿਆ। ਇਸ ਤੋਂ ਪਹਿਲਾਂ ਆਈ.ਐਸ.ਬੀ ਦੇ ਡੀਨ ਸ੍ਰੀ ਰਜਿੰਦਰਾ ਸ੍ਰੀਵਾਸਤਵਾ ਨੇ ਉਪ ਰਾਸਟਰਪਤੀ ਭਾਰਤ ਅਤੇ ਹੋਰ ਪੁਜੀਆਂ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਕਾਰਜਕਾਰੀ ਬੋਰਡ ਆਈ.ਐਸ.ਬੀ ਦੇ ਮੈਂਬਰ ਰਾਕੇਸ ਭਾਰਤੀ ਨੇ ਕਿਹਾ ਕਿ ਆਈ.ਐਸ.ਬੀ ਦੇ ਵਿਦਿਆਰਥੀ ਇਸ ਦੋ ਰੋਜਾ ਸਮਿੱਟ ਦਾ ਵੱਧ ਤੋ ਵੱਧ ਲਾਹਾ ਲੈਣ ਤਾਂ ਜੋ ਉਹ ਅਜੋਕੇ ਯੁਗ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਅੰਤ ਵਿੱਚ ਗੈਰਜੂਏਟ ਸਟੂਡੈਂਟ ਬੋਰਡ ਦੇ ਪ੍ਰਧਾਨ ਅਵੀਰੂਪ ਤਾਲੂਕਦਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਥੇ ਇਹ ਵਰਣਨਯੋਗ ਹੈ ਕਿ ਆਈ.ਐਸ.ਬੀ ਇਸ ਦੋ ਰੋਜਾ ਲੀਡਰਸ਼ਿਪ ਸਮਿੱਟ 2017 ਦੀ ਮੇਜਬਾਨੀ ਕਰ ਰਿਹਾ ਹੈ। ਜਿਸ ਵਿੱਚ ਰਾਜਨੀਤੀ, ਵਪਾਰ, ਉਦਯੋਗਿਕ, ਖੇਡ ਸਿੱਖਿਆ ਅਤੇ ਮਨੌਰੰਜਨ ਦੇ ਖੇਤਰ ਦੀਆਂ ਲਗਭਗ 50 ਪ੍ਰਸਿੱਧ ਸਖ਼ਸੀਅਤਾਂ ਪੁੱਜਣਗੀਆਂ। ਇਸ ਮੌਕੇ ਡੀ.ਆਈ.ਜੀ ਰੂਪਨਗਰ ਰੇਂਜ ਬਾਬੂ ਲਾਲ ਮੀਨਾ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਐਸ.ਡੀ.ਐਮ ਸ੍ਰੀ ਆਰ.ਪੀ ਸਿੰਘ ਸਮੇਤ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…