ਮਾਜਰਾ ਵਿੱਚ ਛੇ ਗਰੀਬ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ

ਗ਼ਰੀਬ ਲੜਕੀਆਂ ਦੇ ਹੱਥ ਪੀਲੇ ਕਰਨਾਂ ਇੱਕ ਸਲਾਘਾਯੋਗ ਉਪਰਾਲਾ: ਜ਼ੈਲਦਾਰ ਚੈੜੀਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਮਾਜਰਾ ਵਿਖੇ ਸਥਿਤ ਗੁਰਦਵਾਰਾ ਗੁਰਪੁਰਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਮਿਸ਼ਨ, ਸਰਬਤ ਦਾ ਭਲਾ ਸ਼ੋਸਲ ਵੈਲਫੇਅਰ ਕਲੱਬ ਵੱਲੋਂ ਬੱਤਰਾ ਚੈਰੀਟੇਬਲ ਟਰੱਸਟ ਨਗਰ ਪੰਚਾਇਤ ਦੇ ਸਹਿਯੋਗ ਨਾਲ ਸੰਤ ਬਾਬਾ ਭੁਪਿੰਦਰ ਸਿੰਘ ਮਾਜਰਾ ਵਾਲਿਆਂ ਦੀ ਅਗਵਾਈ ਵਿਚ ਸਲਾਨਾ ਗੁਰਮਿਤ ਸਮਾਗਮ ਅਤੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ। ਇਸ ਦੌਰਾਨ ਮੁਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਜਥੇ. ਉਜਾਗਰ ਸਿੰਘ ਬਡਾਲੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਪਰਮਦੀਪ ਸਿੰਘ ਬੈਦਵਾਣ ਚੇਅਰਮੈਨ ਯੂਥ ਆਫ ਪੰਜਾਬ, ਸਾਹਿਬ ਸਿੰਘ ਬਡਾਲੀ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਸਰਬਜੀਤ ਸਿੰਘ ਕਾਦੀਮਾਜਰਾ, ਕੁਲਵੰਤ ਸਿੰਘ ਪੰਮਾ ਨੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਛੇ ਲੜਕੀਆਂ ਦੇ ਸਮੂਹਿਕ ਅਨੰਦਕਾਰਜ ਕਰਵਾਏ ਗਏ। ਇਸ ਮੌਕੇ ਨਵਵਿਆਹੀਆਂ ਜੋੜੀਆਂ ਨੂੰ ਬਾਬਾ ਭੁਪਿੰਦਰ ਸਿੰਘ ਮਾਜਰਾ ਅਤੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਅਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੇ ਖੁਸ਼ਹਾਲ ਜੀਵਨ ਦੀ ਅਰਦਾਸ ਕੀਤੀ।
ਜ਼ੈਲਦਾਰ ਚੈੜੀਆਂ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦਕਾਰਜ ਕਰਵਾਉਣੇ ਇੱਕ ਸਲਾਘਾਯੋਗ ਉਪਰਾਲਾ ਹੈ ਤੇ ਸੰਤ ਬਾਬਾ ਭੁਪਿੰਦਰ ਸਿੰਘ ਮਾਜਰਾ ਵਾਲੇ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦਕਾਰਜ ਕਰਵਾਉਂਦੇ ਆ ਰਹੇ ਹਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਾਬਾ ਭਪਿੰਦਰ ਸਿੰਘ ਮਾਜਰਾ ਨੇ ਦੱਸਿਆ ਕਿ ਪੰਜ ਰੋਜ਼ਾ ਸਮਾਗਮਾਂ ਦੌਰਾਨ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ, ਪ੍ਰਿੰਸੀਪਲ ਗਿਆਨੀ ਬਲਜੀਤ ਸਿੰਘ, ਸੰਤ ਬਾਬਾ ਕੁਲਜੀਤ ਸਿੰਘ ਸ਼ੀਸਮਹਿਲ ਵਾਲੇ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ, ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ ਵਾਲੇ, ਭਾਈ ਪਰਮਪ੍ਰੀਤ ਸਿੰਘ ਨਥਮਲਪੁਰ ਵਾਲੇ, ਭਾਈ ਸਿਮਰਨਜੀਤ ਸਿੰਘ ਮਿਸ਼ਨਰੀ ਕਾਲਜ ਚੌਂਤਾ ਭੈਣੀ ਆਦਿ ਦੇ ਜਥੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ ਤੇ ਅਖੀਰਲੇ ਦਿਨ ਵਿਆਹ ਸਮਾਗਮ ਕਰਵਾਏ ਗਏ।
ਇਸ ਦੌਰਾਨ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਮਾਤਾ ਸੁਖਪਾਲ ਕੌਰ ਪਡਿਆਲਾ, ਰਣਜੀਤ ਸਿੰਘ ਖੱਦਰੀ, ਰਣਜੀਤ ਸਿੰਘ ਕਾਕਾ, ਸਰਪੰਚ ਗੁਰਮੇਲ ਸਿੰਘ, ਰਾਣਾ ਗਿਆਨ ਸਿੰਘ, ਚੇਅਰਪਰਸ਼ਨ ਮਨਜੀਤ ਕੌਰ, ਬੰਤ ਸਿੰਘ ਕਲਾਰਾ, ਰਣਜੀਤ ਸਿੰਘ ਖੈਰਪੁਰ, ਬਾਬਾ ਸਤਨਾਮ ਸਿੰਘ ਪੋਹਲੋਮਾਜਰਾ, ਭਾਈ ਗੁਰਪ੍ਰੀਤ ਸਿੰਘ ਕੁਰਾਲੀ, ਗੁਰਵਿੰਦਰ ਸਿੰਘ ਮੁੰਧੋਂ, ਬਲਵੀਰ ਸਿੰਘ, ਸੋਹਣ ਸਿੰਘ ਪਟਵਾਰੀ, ਗੁਲਜ਼ਾਰ ਸਿੰਘ ਬੜੌਦੀ, ਭੀਮ ਸਿੰਘ ਖੇੜਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…