ਸਵੱਛ ਭਾਰਤ ਮਿਸ਼ਨ: ਸਰਕਾਰੀ ਮਿਡਲ ਸਕੂਲ ਪਿੰਡ ਬਮਨਾੜਾ ਵਿੱਚ ਕੀਤੀ ਸਫ਼ਾਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਬਮਨਾੜਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਅਧਿਆਪਕਾਂ ਅਤੇ ਬੱਚਿਆਂ ਨੇ ਮਿਲਕੇ ਸਫਾਈ ਕੀਤੀ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈਡ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਦੇਸ਼ ਅੰਦਰ ਚੱਲ ਰਹੇ ਸਵੱਛ ਭਾਰਤ ਮਿਸ਼ਨ ਤਹਿਤ ਸਕੂਲ ਅੰਦਰ ਅਧਿਆਪਕਾਂ ਅਤੇ ਬੱਚਿਆਂ ਨੇ ਸਾਂਝੇ ਰੂਪ ਵਿਚ ਸਫਾਈ ਕੀਤੀ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੇ ਵਿਗੜਦੇ ਰੂਪ ਨੂੰ ਦੇਖਦੇ ਹੋਏ ਸਫਾਈ ਅਭਿਆਨ ਤੋਂ ਬਾਅਦ ਸਕੂਲ ਵਿਚ ਪੌਦੇ ਲਗਾਏ ਗਏ ਅਤੇ ਬੱਚਿਆਂ ਨੂੰ ਵੀ ਪੌਦੇ ਲਾਉਣ ਅਤੇ ਸੰਭਾਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਜੈ ਪ੍ਰਕਾਸ਼, ਗੁਰਚਰਨ ਸਿੰਘ, ਕਮਲਜੀਤ ਕੌਰ, ਰੂਬਨੀਸ਼ ਕੌਰ, ਨੰਦ ਸਿੰਘ ਆਦਿ ਹਾਜਿਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…