ਕੈਬਨਿਟ ਮੰਤਰੀ ਧਰਮਸੋਤ ਵੱਲੋਂ ਆਰੀਅਨਜ਼ ਦੇ 3 ਰੋਜ਼ਾ ਟੈਕਨੋ ਕਲਚਰਲ ਫੈਸਟ ਦਾ ਪੋਸਟਰ ਕੀਤਾ ਰਿਲੀਜ਼

ਆਰੀਅਨਜ਼ ਕਾਲਜ ਵਿੱਚ 26-27-28 ਸਤੰਬਰ ਨੂੰ ਆਯੋਜਿਤ ਕੀਤਾ ਜਾਵੇਗਾ ਟੈਕਨੋ ਕਲਚਰਲ ਫੈਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਪੰਜਾਬ ਦੇ ਸੋਸ਼ਲ ਵੈਲਫੇਅਰ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਾਲ ਹੀ ਵਿੱਚ ਆਯੋਜਿਤ ਹੋਈ ਮੀਟਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਰੀਅਨਜ਼ ਦੇ 26-27-28 ਸਤੰਬਰ ਨੂੰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲੇ ਤਿੰਨ ਦਿਨਾਂ ਟੈਕਨੋਂ ਕਲਚਰਲ ਫੈਸਟ ਦਾ ਪੋਸਟਰ ਜਾਰੀ ਕੀਤਾ। ਇਸ ਫੈਸਟ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਤਿਹਗੜ੍ਹ ਜ਼ੋਨ ਦੇ ਅਧੀਨ 9 ਜ਼ਿਲ੍ਹਿਆਂ ਦੇ ਲਗਭਗ 50 ਕਾਲਜਿਜ਼ ਦੇ 5000 ਵਿਦਿਆਰਥੀਆਂ ਇਸ ਯੁਵਾ ਸਮਾਰੋਹ ਵਿੱਚ ਵੱਖ-ਵੱਖ ਰੰਗਾਰੰਗ ਪ੍ਰੋਗਰਾਮਾਂ ਅਤੇ ਪ੍ਰਤਿਯੋਗਤਾਵਾਂ ਵਿੱਚ ਹਿੱਸਾ ਲੈਣਗੇ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਨੇ ਬੋਲਦੇ ਹੋਏ ਕਿਹਾ ਕਿ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਸ ਤਿੰਨ ਦਿਨਾਂ ਫੈਸਟ ਦਾ ਉਦਘਾਟਨ ਕਰਨਗੇ ਅਤੇ ਸ਼੍ਰੀ ਚਰਨਜੀਤ ਸਿੰਘ ਚੰਨੀ, ਟੈਕਨੀਕਲ ਐਜ਼ੂਕੇਸ਼ਨ ਮਿਨਿਸਟਰ, ਪੰਜਾਬ ਫੈਸਟ ਦੇ ਸਮਾਪਨ ਸਮਾਰੋਹ ਤੇ ਮੁੱਖ ਮਹਿਮਾਨ ਹੋਣਗੇ।
ਸ੍ਰੀ ਕਟਾਰੀਆ ਨੇ ਕਿਹਾ ਕਿ ਇਹਨਾਂ 3 ਦਿਨਾਂ ਫੈਸਟ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਕਲਾਕਾਰ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਪ੍ਰੀਤ ਹਰਪਾਲ, ਬਨਿਤ ਦੁਸਾਂਝ (ਪੰਜਾਬੀ ਗਾਇਕ), ਅੰਮ੍ਰਿਤਪਾਲ ਸਿੰਘ ਛੋਟੂ (ਬਾਲੀਵੁੱਡ ਕਾਮੇਡੀਅਨ) 26 ਸਤੰਬਰ ਨੂੰ ਲਾਈਵ ਪ੍ਰਫੋਰਮ ਕਰਨਗੇ, ਰਵਿੰਦਰ ਗਰੇਵਾਲ, ਸਾਰਾ ਗੁਰਪਾਲ (ਪਾਲੀਵੁੱਡ ਸਟਾਰ) 27 ਸਤੰਬਰ ਨੂੰ ਲਾਈਵ ਪ੍ਰਫੋਰਮ ਕਰਨਗੇ ਅਤੇ ਬੀਨੂੰ ਢਿੱਲੋਂ, ਕਰਮਜੀਤ ਅਨਮੋਲ (ਪਾਲੀਵੁੱਡ ਸਟਾਰ) ਆਦਿ 28 ਸਤੰਬਰ ਨੂੰ ਲਾਈਵ ਪ੍ਰਫੋਰਮੈਂਸ ਦੇਣਗੇ। ਇਸ ਪ੍ਰੋਗਰਾਮ ਵਿੱਚ ਹੋਰ ਜ਼ਿਆਦਾ ਆਕਰਸ਼ਣ ਲਿਆਉਣ ਦੇ ਲਈ, ਆਰੀਅਨਜ਼ ਐਰੋ ਫੈਸਟ, ਰੋਬੋ ਫੈਸਟ, ਬਾਈਕ ਸਟੰਟ ਆਦਿ ਦਾ ਆਯੋਜਨ ਵੀ ਕਰੇਗਾ। ਗਿੱਧਾ, ਕਲਾਸੀਕ ਡਾਂਸ, ਲੋਕ ਗੀਤ, ਆਰਕੇਸਟਰਾ, ਗਜ਼ਲ, ਪੇਟਿੰਗ, ਰੰਗੋਲੀ ਅਤੇ ਫੋਟੋਗ੍ਰਾਫੀ, ਨਾਟਕ, ਮਿਮਿਕਰੀ, ਪੱਛਮੀ ਆਇਟਮ, ਪੋਸਟਰ ਮੇਂਕਿੰਗ, ਕਾਰਟੂਨਿੰਗ, ਭੰਗੜਾ, ਮਾਈਮ, ਸਕਿੱਟ ਆਦਿ ਦਰਸ਼ਕਾਂ ਨੂੰ ਮੰਤਰਮੁਗਧ ਕਰਨਗੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…