ਨੈਸ਼ਨਲ ਹਾਈਵੇਅ 21 ’ਤੇ ਸੜਕ ਹਾਦਸੇ ਵਿੱਚ ਇੱਕ ਹਲਾਕ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਸਤੰਬਰ:
ਇਲਾਕੇ ਵਿਚ ਨੈਸ਼ਨਲ ਹਾਈਵੇ 21 ‘ਤੇ ਹੋਏ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਇੱਕ ਵਿਅਕਤੀ ਹਲਾਕ ਹੋ ਗਿਆ ਜਦੋਂ ਕਿ ਦਰਜਨ ਲੋਕਾਂ ਦਾ ਬਾਲ ਬਾਲ ਬਚਾਅ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਸਵੇਰੇ ਸਾਢੇ ਚਾਰ ਵਜੇ ਚੰਡੀਗੜ੍ਹ ਖਰੜ ਰੋਡ ਤੇ ਸਥਿਤ ਸ਼ੇਰਗਿੱਲ ਫਾਰਮ ਨੇੜੇ ਇੱਕ ਟੈਂਪੂ ਨੂੰ ਸਾਹਮਣੇ ਤੋਂ ਆ ਰਹੇ ਤੱਕ ਨੇ ਗ਼ਲਤ ਸਾਈਡ ਤੇ ਆ ਕੇ ਟੱਕਰ ਮਾਰ ਦਿੱਤੀ ਜਿਸ ਕਾਰਨ ਟੈਂਪੂ ਚਾਲਕ ਰਜਨੀਸ਼ ਕੁਮਾਰ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਕਰਮ ਚੰਦ ਦੇ ਬਿਆਨਾਂ ਦੇ ਅਧਾਰ ਪਰਚਾ ਦਰਜ ਕੀਤਾ ਜਿਸ ਵਿਚ ਉਸ ਨੇ ਦੱਸਿਆ ਕਿ ਉਹ ਆਪਣੇ ਮੋਟਰ ਸਾਈਕਲ ਤੇ ਖਰੜ ਤੋਂ ਆ ਰਿਹਾ ਸੀ ਤੇ ਉਸ ਦਾ ਲੜਕਾ ਵੀ ਟੈਂਪੂ ਪੀ ਬੀ 65 ਜ਼ੈਡ 7235 ਰਾਂਹੀ ਖਰੜ ਤੋਂ ਆ ਰਿਹਾ ਸੀ।
ਅਚਾਨਕ ਸ਼ੇਰਗਿੱਲ ਫਾਰਮ ਸਾਹਮਣੇ ਤੋਂ ਆ ਰਹੇ ਟਰੱਕ ਨੇ ਗਲਤ ਸਾਈਡ ਤੇ ਆ ਕੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦਾ ਪੁੱਤਰ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਪੁਲਿਸ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਖਰੜ ਪਹੁੰਚਾਇਆ ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਕਰਮ ਚੰਦ ਦੇ ਬਿਆਨਾਂ ਦੇ ਅਧਾਰ ਤੇ ਮਿਲੇ ਟਰੱਕ ਦੇ ਨੰਬਰ ਪੀ.ਬੀ 65 ਏ ਐਚ 5611 ਨੂੰ ਟਰੇਸ ਕਰਦਿਆਂ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ। ਇਸੇ ਤਰ੍ਹਾਂ ਰੋਪੜ ਰੋਡ ’ਤੇ ਪਿੰਡ ਬੰਨ੍ਹਮਾਜਰਾ ਨੇੜੇ ਸੈਲਾਨੀਆਂ ਨਾਲ ਭਰੀ ਬੱਸ ਦੇ ਸਾਹਮਣੇ ਕੋਈ ਅਵਾਰਾ ਪਸ਼ੂ ਆ ਗਿਆ। ਜਿਸ ਕਾਰਨ ਬੱਸ ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬਸ ਸੜਕ ਕਿਨਾਰੇ ਖਤਾਨਾਂ ਵਿਚ ਵੜ ਗਈ ਇਸ ਦੌਰਾਨ ਬੱਸ ਪਲਟਣ ਤੋਂ ਬਚਾਅ ਹੋ ਗਿਆ ਜਿਸ ਕਾਰਨ ਬਸ ਵਿਚ ਬੈਠੇ ਸੈਲਾਨੀਆਂ ਦਾ ਬਾਲ ਬਾਲ ਬਚਾਅ ਹੋ ਗਿਆ। ਇਸ ਦੌਰਾਨ ਬੱਸ ਵਿਚ ਸਵਾਰ ਲੋਕਾਂ ਨੂੰ ਪੁਲੀਸ ਤੇ ਲੋਕਾਂ ਵੱਲੋਂ ਬਸ ਦੇ ਸ਼ੀਸੇ ਤੋੜ ਕੇ ਬਸ ਵਿੱਚੋਂ ਸੁਰੱਖਿਅਤ ਕੱਢਿਆ ਗਿਆ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…