Share on Facebook Share on Twitter Share on Google+ Share on Pinterest Share on Linkedin ਦੁੱਧ ਦੀ ਪਰਖ ਕੈਂਪ ਵਿੱਚ 44 ਸੈਂਪਲਾਂ ’ਚੋਂ 9 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 25 ਸਤੰਬਰ: ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਖਰੜ ਸ਼ਹਿਰ ਦੇ ਵਾਰਡ ਨੰਬਰ: 2 ਖਾਨਪੁਰ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਲਾਇਨਜ਼ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ ‘ਦੁੱਧ ਖਪਤਕਾਰ ਜਾਗਰੂਕਤਾ’ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਹਰਜੀਤ ਸਿੰਘ ਜੀਤ ਖਾਨਪੁਰ ਨੇ ਕੀਤਾ। ਡੇਅਰੀ ਟੈਕਨੋਲੋਜਿਸਟ ਦਰਸ਼ਨ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਕੁੱਲ 44 ਖਪਤਕਾਰਾਂ ਵਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ ਜਿਨ੍ਹਾਂ ’ਚੋਂ 35 ਨਮੂਨੇ ਮਿਆਰਾਂ ਅਨੁਸਾਰ ਸਹੀ ਪਾਏ ਗਏ ਜਦ ਕਿ 9 ਨਮੂਨਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ ਜਿਸਦੀ ਮਿਕਦਾਰ 13 ਤੋਂ 22 ਫੀਸਦੀ ਤੱਕ ਸੀ। ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਸੈਂਪਲ ਵਿਚ ਹਾਨੀਕਾਰਕ ਕੈਮੀਕਲ, ਬਾਹਰੀ ਪਦਾਰਥ ਨਹੀਂ ਪਾਏ ਗਏ। ਇਸ ਕੈਂਪ ਦਾ ਮਕਸਦ ਹੈ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦੀ ਮਹੱਤਤਾ, ਸੰਭਾਵਿਤ ਮਿਲਾਵਟਾਂ ਬਾਰੇ ਜਾਣਕਾਰੀ ਦੇਣਾ ਹੈ। ਕੈਂਪ ਵਿਚ ਦੁੱਧ ਦਾ ਸੈਪਲ ਟੈਸਟ ਕਰਨ ਉਪਰੰਤ ਮੁਫਤ ਨਤੀਜ਼ੇ ਦਿੱਤੇ ਗਏ। ਇਸ ਮੌਕੇ ਕਸਮੀਰ ਸਿੰਘ ਡੇਅਰੀ ਇੰਸਪੈਕਟਰ, ਹਰਦੇਵ ਸਿੰਘ, ਗੁਰਦੀਪ ਸਿੰਘ, ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ -321 ਐਫ ਦੇ ਪੀ.ਡੀ.ਜੀ.ਪ੍ਰੀਤਕੰਵਲ ਸਿੰਘ, ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ,ਮਨਜਿੰਦਰ ਸਿੰਘ, ਦੀਪੀ ਖਾਨਪੁਰ, ਮੱਲ ਸਿੰਘ ਭੌਰ, ਪਾਲ ਸਿੰਘ ਸਮੇਤ ਹੋਰ ਵਸਨੀਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ