ਲਾਇਨਜ਼ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਸਤੰਬਰ:
ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਡੀ.ਸੀ.ਬੀ. ਬੈਕ ਮੁਹਾਲੀ ਤੇ ਨਹਿਰੂ ਯੂਵਾ ਕੇਂਦਰ ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈੱਕਅਪ ਅਪਰੇਸ਼ਨ ਕੈਂਪ ਸਿਵਲ ਹਸਪਤਾਲ ਖਰੜ ਵਿੱਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਿਵਲ ਹਸਪਤਾਲ ਖਰੜ ਦੇ ਐਸ.ਐਮ.ਓ ਇੰਚਾਰਜ਼ ਡਾ. ਪੀ.ਪੀ.ਘੁੰਮਣ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁੱਲ, ਮਲਾਵਾਂ ਭੇਂਟ ਕਰਕੇ ਕੀਤਾ। ਕਲੱਬ ਦੇ ਪ੍ਰੋਜੈਕਟ ਚੇਅਰਮੈਨ ਯਸਪਾਲ ਬੰਸਲ, ਸਕੱਤਰ ਹਰਬੰਸ ਸਿੰਘ, ਪ੍ਰਧਾਨ ਗੁਰਮੁੱਖ ਸਿੰਘ ਮਾਨ ਨੇ ਦੱਸਿਆ ਕਿ ਸਿਵਲ ਹਸਪਤਾਲ ਖਰੜ ਦੇ ਮਾਹਿਰ ਡਾ.ਬਲਵਿੰਦਰ ਕੌਰ, ਡਾ. ਰਵਲੀਨ ਨੇ 185 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਦੋਂ ਕਿ 22 ਮਰੀਜ਼ਾਂ ਦੇ 5,6 ਅਕਤੂਬਰ ਨੂੰ ਅਪਰੇਸ਼ਨ ਕੀਤੇ ਜਾਣਗੇ ਅਤੇ ਮਰੀਜ਼ਾਂ ਨੂੰ ਦਵਾਈਆਂ, ਖਾਣ ਪੀਣ ਦਾ ਪ੍ਰਬੰਧ ਅਤੇ ਲੰਗਰ ਕਲੱਬ ਵਲੋ ਕੀਤਾ ਗਿਆ ਸੀ। ਅੱਖਾਂ ਦੀ ਜਾਂਚ ਤੋਂ ਬਾਅਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।
ਇਸ ਮੌਕੇ ਡੀਸੀਬੀ ਬੈਕ ਮੁਹਾਲੀ ਦੇ ਮੈਨੇਜਰ ਅਨਿਲਦੀਪ ਸਿੰਘ ਸੋਢੀ, ਓਮਰੇਸ਼ ਕੁਮਾਰ, ਮੋਹਨ ਸਿੰਘ, ਦਵਿੰਦਰ ਕੁਮਾਰ, ਪ੍ਰੀਤਕੰਵਲ ਸਿੰਘ, ਸੁਭਾਸ ਅਗਰਵਾਲ, ਗੁਰਮੁੱਖ ਸਿੰਘ ਮਾਨ, ਵਨੀਤ ਜੈਨ, ਸੁਨੀਲ ਅਗਰਵਾਲ, ਡਾ. ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਗਿੱਲ, ਸੰਜੀਵ ਗਰਗ, ਚੰਦਰ ਗਰਗ, ਸਿਟੀਜਨ ਵੈਲਫੇਅਰ ਕਲੱਬ ਖਰੜ ਦੇ ਪ੍ਰਧਾਨ ਹਰਵਿੰਦਰ ਸਿੰਘ ਦੇਸੂਮਾਜਰਾ, ਅਸੋਕ ਬਜਹੇੜੀ, ਅਮਨਦੀਪ ਸਿੰਘ ਮਾਨ, ਬਲਵਿੰਦਰ ਸਿੰਘ, ਹਮੀਰ ਸਨੇਟਾ, ਨਹਿਰੂ ਯੂਵਾ ਕੇਂਦਰ ਦੀ ਵਲੰਟੀਅਰ ਰਜਨੀ ਅਤੇ ਅਰਚਨਾ ਮਿਸ਼ਰਾ ਸਮੇਤ ਹੋਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ, ਪੀੜਤਾਂ ਦੀ ਗਿਣਤੀ 1262 ’ਤੇ ਪੁੱਜੀ, 13 ਨਵੇਂ ਮਰੀਜ਼ ਆਏ

ਮੁਹਾਲੀ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ, ਪੀੜਤਾਂ ਦੀ ਗਿਣਤੀ 1262 ’ਤੇ ਪੁੱਜੀ, 13 ਨਵੇਂ ਮਰੀਜ਼ ਆਏ ਸਿਹਤ ਵਿਭ…