ਹਾਰਟ ਬਾਈਪਾਸ ਸਰਜਰੀ ਹੁਣ ਛੋਟੇ ਕੱਟ ਨਾਲ ਕੀਤੀ ਜਾਣੀ ਸੰਭਵ: ਡਾ. ਦੀਪਕ ਪੂਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਆਈਵੀ ਹੈਲਥਕੇਅਰ ਨੇ ਦਿਲ ਦੇ ਰੋਗਾਂ ਦੇ ਵਧਦੇ ਖ਼ਤਰਿਆਂ ਨਾਲ ਮੁਕਾਬਲਾ ਕਰਨ ਦੇ ਲਈ ਉਚਿਤ ਕੀਮਤਾਂ ’ਤੇ ਸੁਗਠਿਤ ਕਾਰਡਿਓਵੈਸਕੂਲਰ ਇਲਾਜ ਪ੍ਰਬੰਧਨ ਸੇਵਾਵਾਂ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ ਹੈ। ਆਮ ਲੋਕਾਂ ਨੂੰ ਦਿਲ ਦੇ ਰੋਗਾਂ ਤੋਂ ਸੁਰੱਖਿਆ ਅਤੇ ਪ੍ਰਭਾਵੀ ਇਲਾਜ ਦੇ ਲਈ ਇਲਾਜ ਦੀ ਪੂਰੀ ਪ੍ਰਕਿਰਿਆ ਨੂੰ ਇੱਕ ਹੀ ਥਾਂ ’ਤੇ ਬਹੁਤ ਪ੍ਰਭਾਵੀ ਅਤੇ ਸਸਤੀਆਂ ਕੀਮਤਾਂ ਵਿੱਚ ਪ੍ਰਦਾਨ ਕੀਤਾ ਗਿਆ ਹੈ। ਵਿਸ਼ਵ ਹਾਰਟ ਦਿਵਸ ਦੇ ਮੌਕੇ ’ਤੇ ਆਈਵੀ ਹਸਪਤਾਲ ਵਿੱਚ ਆਯੋਜਿਤ ਇੱਕ ਪੈ੍ਰਸ ਕਾਨਫਰੰਸ ਵਿੱਚ ਡਾ. ਦੀਪਕ ਪੂਰੀ, ਐਗਜੀਕਿਊਟਿਵ ਡਾਇਰੈਕਟਰ ਅਤੇ ਹੈਡ ਕਾਰਡਿਓਵੈਸਕੂਲਰ ਸਾਇੰਸੇਜ ਨੇ ਕਿਹਾ ਕਿ ਇੱਕ ਮਹੱਤਵਪੂਰਨ ਬਦਲਾਅ ਨਾਲ ਖੇਤਰ ਦੇ ਦਿਲ ਦੇ ਰੋਗਾਂ ਨੂੰ ਕਾਫੀ ਜ਼ਿਆਦਾ ਲਾਭ ਮਿਲ ਸਕਦਾ ਹੈ ਅਤੇ ਏਕੀਕ੍ਰਿਤ ਕਾਰਡਿਓਵੈਸਕੂਲਰ ਮੈਨੇਜਮੈਂਟ ਪ੍ਰਾਪਤ ਕਰਨਾ ਮੌਜ਼ੂਦਾ ਸਮੇਂ ਵਿੱਚ ਮਰੀਜ਼ਾਂ ਦੇ ਲਈ ਸਮੇਂ ਦੀ ਮੰਗ ਹੈ।
ਇਸ ਵਿੱਚ ਰੋਗਾਂ ਤੋਂ ਬਚਾਅ ਸਹਿਤ ਪ੍ਰਬੰਧਨ ਤੱਕ ਸਾਰੇ ਵਿਸਤਰਿਤ ਇਲਾਜ ਸ਼ਾਮਲ ਹਨ। ਇਸ ’ਚ ਹਾਰਟ ਟੀਮ ਰੋਗ ਦੀ ਜਲਦੀ ਪਛਾਣ ਕਰਦੀ ਹੈ ਅਤੇ ਬਿਹਤਰੀਨ ਇਲਾਜ ਦਾ ਫੈਸਲਾ ਕਰਦੀ ਹੈ। ਹਾਰਟ ਬਾਈਪਾਸ ਸਰਜਰੀ ਹੁਣ ਬਹੁਤ ਛੋਟੇ ਕੱਟ ਨਾਲ ਕੀਤੀ ਜਾ ਰਹੀ ਹੈ ਜਿਸ ’ਚ ਬੀਟਿੰਗ ਹਾਰਟ ਸਰਜਰੀ, ਮਿਨੀਮਲੀ ਇਨਵੇਸਿਵ ਕਾਰਡਿਯਾਕ ਸਰਜਰੀ (ਐਮਆਈਸੀਐਸ) ਅਤੇ ਨਸਾਂ ਅਤੇ ਧਮਣੀਆਂ ਦੀ ਐਂਡੋਸਕੋਪਿਕ ਹਾਰਵੈਸਟਿੰਗ ਅਤੇ ਟੋਟਲ ਐਂਡੋਸਕੋਪਿਕ ਰੋਬੋਟਿਕ ਅਸਿਸਟਡ ਕੋਰੋਨਰੀ ਬਾਈਪਾਸ (ਟੀਈਸੀਏਬੀ) ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਇਸ ਨਵੀਂ ਤਕਨੀਕ ’ਚ ਇੱਕ ਛੋਟਾ ਜਿਹਾ ਕੱਟ ਲਗਾ ਕੇ ਛਾਤੀ ਦੇ ਦੋਵਾਂ ਪਾਸੇ ਦਿਲ ਤੱਕ ਅਕਸੈਸ ਪ੍ਰਾਪਤ ਕੀਤੀ ਜਾਂਦੀ ਹੈ। ਇੱਕ ਪਾਸੇ ਪਾਰੰਪਰਿਕ ਓਪਨ ਹਾਰਟ ਸਰਜਰੀ ਨੂੰ ਬ੍ਰੇਸਟਬੋਨ (ਸਟਰਨਸ) ਦੇ ਮਾਧਿਅਮ ਨਾਲ ਅਲਗ ਕਰ ਜਾਂ ਕੱਟ ਕੇ ਕੀਤੀ ਜਾਂਦੀ ਹੈ, ਉੱਥੇ ਹੀ ਐਮਆਈਸੀਐਸ ਇੱਕ ਸੁਰੱਖਿਅਤ ਵਿਕਲਪ ਹੈ ਅਤੇ ਇਸ ਨੇ ਕਾਰਡਿਕ ਸਰਜਰੀ ਦੀ ਪੂਰੀ ਪ੍ਰਕ੍ਰਿਆ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ।
ਇਨ੍ਹਾਂ ਨਵੀਆਂ ਤਕਨੀਕਾਂ ਦੇ ਬਾਰੇ ਵਿੱਚ ਗੱਲਬਾਤ ਕਰਦਿਆਂ ਡਾ. ਪੂਰੀ ਨੇ ਕਿਹਾ ਕਿ ਇਨ੍ਹਾਂ ਤਕਨੀਕਾਂ ਵਿੱਚ ਦਰਦ ਘੱਟ ਕਰਨ, ਉਸਦੀ ਕਾਰਜਪ੍ਰਣਾਲੀ ਨੂੰ ਬਣਾਈ ਰੱਖਣ ਅਤੇ ਆਮ ਜੀਵਨ ’ਚ ਜਲਦੀ ਵਾਪਸੀ ਦੇ ਨਾਲ ਵਸੂਲੀ ’ਤ ਸਕਾਰਾਤਮਕ ਪ੍ਰਭਾਵ ਪੈਣ ਆਦਿ ਕਈ ਲਾਭ ਹਨ। ਰੋਗੀ, ਇਨ੍ਹਾਂ ਸਾਰੇ ਪ੍ਰੋਸੀਜਰਾਂ ਤੋਂ ਬਾਅਦ ਕਾਫੀ ਜਲਦੀ ਡਰਾਈਵਿੰਗ ਅਤੇ ਹੋਰ ਕੌਸ਼ਲ ਵਾਲੇ ਕੰਮ ਸ਼ੁਰੂ ਕਰ ਸਕਦੇ ਹਨ। ਹਾਰਟ ਟੀਮ ਮਰੀਜ ਦੇ ਨਾਲ ਗੱਲਬਾਤ ਕਰਦੇ ਹੋਏ ਬੈਸਟ ਅਤੇ ਘੱਟ ਤੋਂ ਘੱਟ ਕੱਟ ਵਾਲੀ ਇਨਵੇਸਿਵ ਪ੍ਰੋਸੀਜਰ ਕਰਾਉਣ ਸਬੰਧੀ ਫੈਸਲਾ ਕਰਨ ਵਿੱਚ ਮਦਦ ਕਰਦੀ ਹੈ ਅਤੇ ਕਾਰਡਿਓਲਾਜਿਸਟ ਅਤੇ ਕਾਰਡਿਯਕ ਸਰਜਨ ਸਾਂਝੇ ਤੌਰ ’ਤੇ ਪ੍ਰੋਸੀਜਰਾਂ ਨੂੰ ਪੂਰਾ ਕਰਦੇ ਹਨ। ਜਿਸ ਨੂੰ ਹਾਈਬ੍ਰਿਡ ਪ੍ਰੋਸੀਜਰਸ ਕਿਹਾ ਜਾਂਦਾ ਹੈ ਅਤੇ ਇਸ ਨਾਲ ਸਭ ਤੋਂ ਵਧੀਆ ਨਤੀਜੇ ਮਿਲਦੇ ਹਨ।
ਡਾ. ਹਰਪ੍ਰੀਤ ਐਸ ਗਿਲਹੋਤਰਾ, ਡਾਇਰੈਕਟਰ, ਕਾਰਡਿਓਲਾਜੀ ਨੇ ਕਿਹਾ ਕਿ ਹਰ ਸਾਲ 17 ਲੱਖ ਨਾਲੋਂ ਜ਼ਿਆਦਾ ਲੋਕ ਦਿਲ ਦੀਆਂ ਬੀਮਾਰੀਆਂ ਦੇ ਕਾਰਨ ਮਰ ਜਾਂਦੇ ਹਨ ਅਤੇ 80 ਪ੍ਰਤੀਸ਼ਤ ਮਾਮਲਿਆਂ ’ਚ ਆਮ ਜੀਵਨਸ਼ੈਲੀ ਬਦਲਾਵਾਂ ਨਾਲ ਮਰੀਜ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਡਾ. ਅੰਕੁਰ ਆਹੂਜਾ, ਡਾਇਰੈਕਟਰ, ਕਾਰਡਿਓਲਾਜੀ ਨੇ ਕਿਹਾ ਕਿ ਭਾਰਤ ’ਚ ਦਿਲ ਦੇ ਰੋਗੀਆਂ ਦੀ ਗਿਣਤੀ ਸਭ ਨਾਲੋਂ ਜ਼ਿਆਦਾ ਹੈ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਨੌਜਵਾਨ ਉਮਰ ਵਰਗ ਦੇ ਹਨ ਕਿਉਂਕਿ ਭਾਰਤ ’ਚ ਜਿਨ੍ਹਾਂ ਲੋਕਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ, ਉਨ੍ਹਾਂ ’ਚ ਲਗਭਗ 50 ਪ੍ਰਤੀਸ਼ਤ ਰੋਗੀਆਂ ਦੀ ਉਮਰ 50 ਸਾਲ ਤੋਂ ਘੱਟ ਹੈ। ਡਾ. ਕੰਵਲਦੀਪ, ਮੈਡੀਕਲ ਡਾਇਰੈਕਟਰ, ਆਈਵੀ ਹੈਲਥਕੇਅਰ ਗਰੁੱਪ ਨੇ ਕਿਹਾ ਕਿ ਇਸ ਸਹੂਲਤ ਨਾਲ ਹੋਸ਼ਿਆਰਪੁਰ ਦੇ ਮਰੀਜਾਂ ਨੂੰ ਬਹੁਤ ਜਿਆਦਾ ਫ਼ਾਇਦਾ ਹੋਵੇਗਾ ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …