ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਪੀੜਤਾਂ ਨੌਜਵਾਨਾਂ ਤੇ ਮਾਪਿਆਂ ਨੇ ਕੀਤੀ ਬੀਬੀ ਰਾਮੂਵਾਲੀਆ ਨਾਲ ਮੀਟਿੰਗ

ਐਨਆਰਆਈ ਲਾੜਿਆਂ ਦੀ ਸਤਾਈਆਂ ਹੋਈਆਂ ਲੜਕੀਆਂ ਨੇ ਵੀ ਖੜਕਾਇਆ ਬੀਬੀ ਰਾਮੂਵਾਲੀਆ ਦਾ ਬੂਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ:
ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਅੱਜ ਉਨ੍ਹਾਂ ਦੇ ਦਫ਼ਤਰ ਵਿੱਚ ਪੰਜਾਬ ਨੇ ਕਈ ਸ਼ਹਿਰਾਂ ਤੋਂ ਟਰੈਵਲ ਏਜੰਟਾਂ ਦੇ ਸਤਾਏ ਹੋਏ ਨੌਜਵਾਨ ਤੇ ਕਈ ਵਿਦੇਸ਼ੀ ਲਾੜਿਆਂ ਤੋਂ ਸਤਾਈਆਂ ਹੋਈਆਂ ਪੰਜਾਬ ਦੀਆਂ ਧੀਆਂ ਆ ਕੇ ਮਿਲੀਆਂ ਅਤੇ ਇਨਸਾਫ਼ ਦੀ ਗੁਹਾਰ ਲਗਾਈ। ਇਸ ਦੌਰਾਨ ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਪੰਜਾਬ ਦੇ ਹਜ਼ਾਰਾਂ ਹੀ ਨੌਜਵਾਨਾਂ ਨਾਲ ਵਿਦੇਸ਼ ਭੇਜਣ ਦੇ ਨਾਮ ’ਤੇ ਟਰੈਵਲ ਏਜੰਟ ਭੋਲੇ ਭਾਲੇ ਪੰਜਾਬ ਦੇ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਹੀ ਰੁਪਏ ਦੀ ਠੱਗੀ ਮਾਰ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਉਨ੍ਹਾਂ ਦੇ ਦਫ਼ਤਰ ਵਿੱਚ 6 ਨੌਜਵਾਨ ਬਲਜੀਤ ਸਿੰਘ, ਗੁਰਪ੍ਰਤੀਕ ਸਿੰਘ, ਰਸਪਿੰਦਰ ਸਿੰਘ, ਗੁਰਿੰਦਰ ਸਿੰਘ, ਮਨਦੀਪ ਸਿੰਘ ਤੇ ਸੰਦੀਪ ਸਿੰਘ ਨੇ ਆਪਬਹੀਤੀ ਦੱਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਟਲੀ ਭੇਜਣ ਲਈ 8-8 ਲੱਖ ਰੁਪਏ ਲੈ ਲਏ ਅਤੇ ਉਹਨਾਂ ਨੂੰ ਰਸਤੇ ਵਿੱਚ ਟਾਪੂ ਉੱਤੇ ਉਤਾਰ ਦਿੱਤਾ। ਉਥੇ ਉਹਨਾਂ ਨੂੰ ਇੱਕ ਕਮਰੇ ਵਿੱਚ 50 ਬੰਦਿਆਂ ਨੂੰ ਰੱਖਿਆ ਜਾਂਦਾ ਸੀ। ਫਿਰ ਹੋਰ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਪਾਸਪਰੋਟ ਵੀ ਜਾਂਦੇ ਹੀ ਲੈ ਲਏ ਜਾਂਦੇ ਹਨ ਖਾਣ ਨੂੰ ਕੁੱਝ ਨਹੀਂ ਦਿੱਤਾ ਜਾਂਦਾ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਜਿਹੜਾ ਲੜਕਾ ਪੈਸਾ ਨਹੀਂ ਦਿੰਦਾ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਹਨਾਂ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਨਾਲ ਵੀ ਇਸ ਮੁੱਦੇ ’ਤੇ ਪੱਤਰ ਲਿਖੀਆ ਜਾਵੇਗਾ। ਉਹਨਾਂ ਦੱਸਿਆ ਕਿ ਵਿਦੇਸ਼ੀ ਲਾੜਿਆਂ ਤੋਂ ਸਤਾਈਆਂ ਹੋਈਆਂ ਲੜਕੀਆਂ ਜਿਨ੍ਹਾਂ ਵਿਚ ਸੁੱਖਪ੍ਰੀਤ ਕੌਰ ਅਤੇ ਰਾਜਵੰਤ ਕੋਰ ਜਿਨ੍ਹਾਂ ਨਾਲ ਵਿਆਹ ਕਰਵਾ ਕਿ ਐਨਆਰਆਈ ਲੜਕੇ 6-6 ਸਾਲਾ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਉਹਨਾਂ ਦੇ ਬੱਚੇ ਤੇ ਉਹ ਆਪ ਇਨਸਾਫ਼ ਦੀ ਮੰਗ ਕਰ ਰਹੇ ਹਨ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਇਹਨਾਂ ਪੀੜਤਾਂ ਦੀ ਮੱਦਦ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਸਮਾਜ ਸੇਵੀ ਅਰਵਿੰਦਰ ਸਿੰਘ ਭੁੱਲਰ, ਹੈਲਪਿੰਗ ਹੈਪਲੈਸ ਦੇ ਸਕੱਤਰ ਕੁਲਦੀਪ ਸਿੰਘ ਬੈਰੋਪੁਰ, ਸ਼ਿਵ ਕੁਮਾਰ ਸਲਾਹਕਾਰ, ਅਮਰਿੰਦਰ ਸਿੰਘ ਪਟਿਆਲਾ, ਤਨਵੀਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…